ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਬੀ ਡੀ ਪੀ ਓਜ ਨਾਲ ਮੀਟਿੰਗ

0
244

ਗੁਰਦਾਸਪੁਰ 9 ਜੁਲਾਈ(ਸਲਾਮ ਤਾਰੀ ) ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਅਜੈ ਤਿਵਾੜੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾ ਮੁਤਾਬਿਕ 10 -ਜੁਲਾਈ ਨੂੰ ਗੁਰਦਾਸਪੁਰ ਜਿਲ੍ਹੇ ਵਿਚ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ । ਇਸ ਸਬੰਧ ਵਿਚ ਸ਼੍ਰੀਮਤੀ ਰਮੇਸ਼ ਕੁਮਾਰੀ ਮਾਨਯੋਗ ਜਿਲ੍ਹਾ ਅਤੇ ਸੈਸ਼਼ਨ ਜ਼ੱਜ -ਕਮ- ਚੇਅਰਪਰਸਨ ਜਿਲ੍ਹਾ ਕਾਨੂੰਨੀ. ਸੇਵਾ ਅਥਾਰਟੀ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ ਸਿਵਲ ਜੱਜ ( ਸੀਨੀਅਰ ਡਿਵੀਜਨ) ਕਮ ਸੀ ਜੇ ਐਮ ਸਹਿਤ ਸਕੱਤਰ ਜਿਲ੍ਹਾ ਕੂਨੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੁਆਰਾ ਗੁਰਦਾਸਪੁਰ ਅਤੇ ਬਟਾਲਾ ਦੇ ਸਮੂਹ ਬੀ ਡੀ ਪੀ ਓਜ ਅਤੇ ਪਿੰਡਾ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿਚ ਮੈਡਮ ਨਵਦੀਪ ਕੌਰ ਗਿੱਲ ਦੁਆਰਾ ਉਹਨਾ ਨੂੰ ਆਪਣੇ ਅਦਾਲਤਾ ਵਿਚ ਚਲਦੇ ਵੱਧ ਤੋ ਵੱਧ ਕੇਸਾ ਨੂੰ ਨੈਸ਼ਨਲ ਲੋਕ ਅਦਾਲਤਾ ਵਿਚ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੋਕ ਅਦਾਲਤਾ ਰਾਹੀ ਫੈਸਲੇ ਹੋਏ ਕੇਸਾ ਦੇ ਲਾਭਾ ਤੇ ਚਾਨਣਾ ਪਾਉਦੇ ਹੋਏ ਉਨ੍ਹਾ ਨੇ ਦਸਿਆ ਕਿ ਲੋਕ ਅਦਾਲਤਾ ਰਾਹੀ ਫੈਸਲੇ ਹੋਏ ਕੇਸਾ ਦੀ ਅੱਗੇ ਕੋਈ ਅਪੀਲ ਨਹੀ ਹੋ ਸਕਦੀ ਕਿਉਕਿ ਲੋਕ ਅਦਾਲਤ ਵਿਚ ਫੈਸਲਾ ਧਿਰਾ ਦੀ ਆਪਸੀ ਸਹਿਮਤੀ ਰਾਹੀ ਕਰਵਾਇਆ ਜਾਦਾ ਹੈ। ਇਸ ਨਾਲ ਝਗੜਾ ਹਮੇਸ਼ਾ ਲਈ ਖਤਮ ਹੋ ਜਾਦਾ ਹੈ । ਉਨ੍ਹਾ ਦੱਸਿਆ ਕਿ ਲੋਕ ਅਦਾਲਤ ਰਾਹੀ ਫੇਸਲਾ ਹੋਏ ਕੇਸਾ ਵਿਚ ਲਗਾਈ ਫੀਸ ਵੀ ਵਾਪਿਸ ਹੋ ਜਾਦੀ ਹੈ ।

Previous articleਮਾਰਕਫੈਡ ਦੀ ਕੈਟਲ ਫੀਡ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਤੇ ਸਿਹਤ ਲਈ ਸਭ ਤੋਂ ਵਧੀਆ – ਜਨਰਲ ਮੈਨੇਜਰ
Next articleਸਾਂਝੇ ਮੁਲਾਜਮ ਮੰਚ ਨੇ ਬੱਸ ਸਟੈਂਡ ਬਾਹਰ ਲਗਾਇਆ ਗਿਆ ਧਰਨਾ
Editor-in-chief at Salam News Punjab

LEAVE A REPLY

Please enter your comment!
Please enter your name here