Home ਗੁਰਦਾਸਪੁਰ ਡਿਪਟੀ ਕਮਿਸ਼ਨਰ ਵਲੋਂ 19 ਬਟਾਲੀਅਨ ਸਿੱਖ ਰੈਂਜੀਮੈਂਟ, ਡੇਰਾ ਬਾਬਾ ਨਾਨਕ ਨੂੰ 4...

ਡਿਪਟੀ ਕਮਿਸ਼ਨਰ ਵਲੋਂ 19 ਬਟਾਲੀਅਨ ਸਿੱਖ ਰੈਂਜੀਮੈਂਟ, ਡੇਰਾ ਬਾਬਾ ਨਾਨਕ ਨੂੰ 4 ਲੱਖ ਰੁਪਏ ਦੀ ਦਿੱਤੀ ਗਈ ਰਾਸ਼ੀ ਨਾਲ ਬਾਰਡਰ ਲਾਈਨ ’ਤੇ ਸੋਲਰ ਲਾਈਟਸ ਲੱਗੀਆਂ

151
0

ਗੁਰਦਾਸਪੁਰ, 9 ਜੁਲਾਈ (ਸਲਾਮ ਤਾਰੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ 19 ਬਟਾਲੀਅਨ ਸਿੱਖ ਰੈਂਜੀਮੈਂਟ, ਡੇਰਾ ਬਾਬਾ ਨਾਨਕ ਦੇ ਜਵਾਨਾਂ ਦੀ ਸਹੂਲਤ ਲਈ, ਬਾਰਡਰ ਲਾਈਨ ’ਤੇ ਸੋਲਰ ਲਾਈਟਾਂ ਲਗਵਾਈਆਂ ਗਈਆਂ ਹਨ, ਜਿਸ ਲਈ ਉਨਾਂ ਵਲੋਂ 04 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੌਜ ਦੇ ਜਵਾਨ ਸਾਡੇ ਦੇਸ਼ ਦਾ ਮਾਣ ਹਨ ਅਤੇ ਉਨਾਂ ਵਲੋਂ ਦਿਨ-ਰਾਤ ਦੇਸ਼ ਦੀ ਸੁਰੱਖਿਆ ਲਈ ਸਰਹੱਦਾਂ ਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਕਿ ਡੇਰਾ ਬਾਬਾ ਨਾਨਕ ਵਿਖੇ 19 ਬਟਾਲੀਅਨ ਦ ਸਿੱਖ ਰੈਂਜੀਮੈਂਟ ਲਈ ਬਾਰਡਰ ਲਾਈਨ ਤੇ ਸੋਲਰ ਲਾਈਟਸ ਲਗਾਉਣੀਆਂ ਹਨ, ਇਸ ਲਈ ਉਨਾਂ ਵਲੋਂ ਸੋਲਰ ਲਾਈਟਸ ਲਗਾਉਣ ਲਈ 4 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਹੈ ਤਾਂ ਜੋ ਜਵਾਨਾਂ ਨੂੰ ਡਿਊਟੀ ਦੇਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ.

Previous articleਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਲਈ ਇਕ ਹੋਰ ਨਿਵਕੇਲੀ ਪਹਿਲਕਦਮੀ ਦੀ ਸ਼ੁਰੂਆਤ
Next article10 ਜੁਲਾਈ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
Editor at Salam News Punjab

LEAVE A REPLY

Please enter your comment!
Please enter your name here