Home ਫਰੀਦਕੋਟ-ਮੁਕਤਸਰ ਓਬੀਸੀ ਅਧਿਕਾਰ ਚੇਤਨਾ ਮੰਗ ਵਲੋਂ ‘ਆਪ’ ਵਿਧਾਇਕਾ ਨੂੰ ਸੌਂਪਿਆ ਗਿਆ ਮੰਗ ਪੱਤਰ

ਓਬੀਸੀ ਅਧਿਕਾਰ ਚੇਤਨਾ ਮੰਗ ਵਲੋਂ ‘ਆਪ’ ਵਿਧਾਇਕਾ ਨੂੰ ਸੌਂਪਿਆ ਗਿਆ ਮੰਗ ਪੱਤਰ

152
0

ਫਰੀਦਕੋਟ 8 ਜੁਲਾਈ ( ਧਰਮ ਪ੍ਰਵਾਨਾਂ ) :- ਓਬੀਸੀ ਅਧਿਕਾਰ ਚੇਤਨਾ ਮੰਚ ਇਕਾਈ ਜ਼ਿਲਾ ਬਠਿੰਡਾ ਦੀ ਟੀਮ ਦੇ ਚੇਅਰਮੈਨ ਰਤਨ ਸਿੰਘ, ਐਡਵੋਕੇਟ ਵੇਦ ਪ੍ਰਕਾਸ਼ ਮੋਰੀਆ, ਬਾਬੂ ਰਾਮ, ਓਮ ਪ੍ਰਕਾਸ਼ ਪ੍ਰਜਾਪਤੀ, ਹਰਬੰਸ ਸਿੰਘ, ਦਰਸ਼ਨ ਸਿੰਘ ਰਾਮਗੜੀਆ, ਬਲਬੀਰ ਸਿੰਘ, ਜਗਤਾਰ ਸਿੰਘ ਸੈਣ ਅਤੇ ਗੁਰਚਰਨ ਸਿੰਘ ਬੈਰਾਗੀ ਆਦਿ ਦੀ ਅਗਵਾਈ ਵਾਲੇ ਵਫਦ ਵੱਲੋਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਬੰਧੀ ਅੱਜ ਆਮ ਆਦਮੀ ਪਾਰਟੀ ਦੀ ਦਿਹਾਤੀ ਬਠਿੰਡਾ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਓਬੀਸੀ ਵਰਗ ਦੇ ਸੰਵਿਧਾਨਿਕ ਅਧਿਕਾਰਾਂ ਤੋਂ ਜਾਣੂ ਕਰਵਾਉਣ ਉਪਰੰਤ 2021 ਵਿੱਚ ਓਬੀਸੀ ਵਰਗ ਦੀ ਜਾਤੀ ਅਧਾਰਿਤ ਜਨਗਣਨਾ ਕਰਵਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਇਕ ਮੰਗ ਪੱਤਰ ਸੌਂਪਿਆ ਗਿਆ। ਉਨਾ ਦੱਸਿਆ ਕਿ ਓਬੀਸੀ ਵਰਗ ਦੀ ਜਨਗਣਨਾ ਅੱਜ ਤੋਂ 90 ਸਾਲ ਪਹਿਲਾਂ 1931 ’ਚ ਅੰਗਰੇਜਾਂ ਨੇ ਕਰਵਾਈ ਸੀ, ਉਸ ਤੋਂ ਬਾਅਦ ਬਾਕੀ ਸਭ ਵਰਗਾਂ ਦੀ ਜਨਗਣਨਾ ਤਾਂ ਕੀਤੀ ਗਈ ਹੈ ਪਰ ਓਬੀਸੀ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਤੇ ਓਬੀਸੀ ਵਰਗ ਦੀ ਜਾਤੀਗਤ ਜਨਗਣਨਾ ਨਹੀਂ ਕਰਵਾਈ ਗਈ। ਉਨਾ ਦੱਸਿਆ ਕਿ 2021 ’ਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਪ੍ਰੋਫ਼ਾਰਮ ’ਚ ਓਬੀਸੀ ਵਰਗ ਦੀ ਜਨਗਣਨਾ ਵਾਲਾ ਕਾਲਮ ਦਰਜ ਨਹੀਂ ਕੀਤਾ ਗਿਆ। ਉਨਾਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਓਬੀਸੀ ਵਰਗ ਦੇ ਇਸ ਮੁੱਦੇ ਨੂੰ ਲੋਕ ਸਭਾ ਅਤੇ ਰਾਜ ਸਭਾ ’ਚ ਪਹਿਲ ਦੇ ਆਧਾਰ ’ਤੇ ਚੁੱਕਿਆ ਜਾਵੇ। ਉਨਾਂ ਦੱਸਿਆ ਕਿ ਪੰਜਾਬ ’ਚ ਕੇਂਦਰ ਸਰਕਾਰ ਦੇ ਅਯੋਗ ਦੀ ਤਰਾਂ ਪੰਜਾਬ ਰਾਜ ਪੱਛੜਾ ਵਰਗ ਅਯੋਗ ਨੂੰ ਵੀ ਸੰਵਿਧਾਨਿਕ ਅਧਿਕਾਰ ਦੇਣ, ਓਬੀਸੀ ਵਰਗ ਦੀ ਭਲਾਈ ਸਕੀਮਾਂ ਚਲਾਉਣ ਲਈ ਓਬੀਸੀ ਵਰਗ ਲਈ ਅਲੱਗ ਤੋਂ ਬਜਟ ਰੱਖਣ ਤਾਂ ਜੋ ਪੱਛੜਾ ਵਰਗ ਦੀਆਂ ਭਲਾਈ ਸਕੀਮਾਂ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ। ਉਨਾਂ ਆਖਿਆ ਕਿ ਪੰਜਾਬ ’ਚ ਓਬੀਸੀ ਵਰਗ ਦੀਆਂ ਲਗਭਗ 79 ਜਾਤੀਆਂ ਹਨ ਅਤੇ ਲਗਭਗ 42-45% ਅਬਾਦੀ ਹੈ। ਉਨਾਂ ਕਿਹਾ ਕਿ ਪੰਜਾਬ ’ਚ ਓਬੀਸੀ ਵਰਗ ਦੀ ਐਨੀ ਅਬਾਦੀ ਹੋਣ ਦੇ ਬਾਵਜੂਦ ਵੀ ਅੱਜ ਤੱਕ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਓਬੀਸੀ ਸਮਾਜ ਨੂੰ ਰਾਜਨੀਤਿਕ ਆਰਥਿਕ ਅਤੇ ਵਿਦਿਅਕ ਖੇਤਰ ’ਚ ਸੰਵਿਧਾਨਕ 27 ਫੀਸਦੀ ਰਾਖਵਾਂਕਰਨ ਦੇਣ ਨੂੰ ਅਣਗੌਲਿਆ ਕੀਤਾ ਹੈ। ਉਨਾ ਕਿਹਾ ਕਿ ਪੰਜਾਬ ’ਚ ਸਿਰਫ 12 ਫੀਸਦੀ ਰਾਖਵਾਂਕਰਨ ਹੈ, ਉਹ ਵੀ ਗਰੁੱਪ ‘ਸੀ’ ਅਤੇ ‘ਡੀ’ ਪੋਸਟਾਂ ਵਿੱਚ ਅਤੇ ਰਜਨੀਤਿਕ ਹਿੱਸੇਦਾਰੀ ਤਾਂ ਬਿਲਕੁਲ ਨਹੀਂ ਹੈ, ਜੋ ਓਬੀਸੀ ਵਰਗ ਨਾਲ ਬਹੁਤ ਵੱਡੀ ਨਾ ਇਨਸਾਫੀ ਹੈ। ਜਿਵੇਂ ਭਾਜਪਾ ਦੀ ਕੇਂਦਰੀ ਸਰਕਾਰ ਨੇ ਕੈਬਨਿਟ ’ਚ ਓਬੀਸੀ ਵਰਗ ਦੇ 27 ਓਬੀਸੀ ਮੰਤਰੀ ਬਣਾਏ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਭਾਰਤੀ ਜਨਤਾ ਪਾਰਟੀ ਦੀ ਤਰਾਂ ਓਬੀਸੀ ਵਰਗ ਨੂੰ ਮੰਡਲ ਆਯੋਗ ਦੀਆਂ ਸਿਫਾਰਸ਼ਾਂ ਅਨੁਸਾਰ 27 ਪ੍ਰਤੀਸ਼ਤ ਰਾਜਨੀਤਕ ਹਿੱਸੇਦਾਰੀ ਦੇਣ ਸਬੰਧੀ ਚੋਣ ਮੈਨੀਫੈਸਟੋ ’ਚ ਦਰਜ ਕਰੇ ਅਤੇ ਵੋਟਾਂ ਦੇ ਹਿਸਾਬ ਨਾਲ ਸਭ ਤੋਂ ਵੱਡੇ ਓਬੀਸੀ ਵਰਗ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ। ਵਿਧਾਇਕ ਰੂਬੀ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਓਬੀਸੀ ਵਰਗ ਦੀਆਂ ਮੰਗਾਂ ਹਾਈਕਮਾਨ ਕੋਲ ਉਠਾਉਣ ਉਪਰੰਤ ਜਲਦ ਹੀ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨਾਲ ਮੀਟਿੰਗ ਵੀ ਕਰਵਾਉਣਗੇ।

Previous articleਪੰਜਾਬ ਯੂ-ਟੀ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਕਲਮ ਛੋੜ/ਟੂਲ ਡਾਊਨ ਦੌਰਾਨ ਮੁਲਾਜਮ ਤੇ ਪੈਨਸ਼ਨਰਾਂ ਨੇ ਘੇਰਿਆ ਮਿੰਨੀ ਸਕੱਤਰੇਤ*
Next articleਪਰਲ ਕੰਪਨੀ ਦੀ 400 ਏਕੜ ਜ਼ਮੀਨ ਉਚ ਅਫ਼ਸਰਾਂ ਅਤੇ ਰਾਜਨੀਤਿਕ ਆਗੂਆਂ ਨੇ ਵੇਚੀ : ਐੱਮ.ਐੱਲ.ਏ. ਸੰਧਵਾਂ

LEAVE A REPLY

Please enter your comment!
Please enter your name here