ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਅਨਿਲ ਕੁਮਾਰ ਸੋਹਲ ਨੇ ਚਾਰਜ ਸੰਭਾਲਿਆ।

0
253

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 8 ਜੁਲਾਈ (ਰਵੀ ਭਗਤ)-ਫਿਲੌਰ ਤੋਂ ਬਦਲ ਕੇ ਆਏ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਅਨਿਲ ਕੁਮਾਰ ਸੋਹਲ ਨੇ ਧਾਰੀਵਾਲ ਨਜ਼ਦੀਕੀ ਪਿੰਡ ਸੋਹਲ ਵਿਖੇ ਚੱਲ ਰਹੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਵਿਖੇ ਚਾਰਜ ਸੰਭਾਲ ਕੇ ਦਫ਼ਤਰੀ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਅਹੁੱਦਾ ਸੰਭਾਲਣ ਉਪਰੰਤ ਐਸ.ਡੀ.ਓ ਅਨਿਲ ਕੁਮਾਰ ਸੋਹਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਦਫਤਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਵਾਜਿਬ ਕੰਮ ਬਿਨਾਂ ਕਿਸੇ ਦੇਰੀ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਇਸ ਮੌਕੇ ਫੁਲਵਿੰਦਰ ਸਿੰਘ, ਸੁਭਾਸ਼ ਚੰਦਰ, ਸ਼ਿਵ ਸੈਕਟਰੀ ਸੋਹਲ, ਜਤਿੰਦਰ ਸਿੰਘ ਰੰਧਾਵਾ, ਚੇਤੰਨਜੀਤ ਸਿੰਘ, ਗੁਰਜੀਤ ਸਿੰਘ, ਤੇਜਵੀਰ ਬਟਾਲਾ, ਹਰਭਜਨ ਸਿੰਘ, ਪਵਨ ਕੁਮਾਰ, ਹਰਜੀਤ ਸਿੰਘ, ਮੁਕੇਸ਼ ਕੁਮਾਰ, ਸੁਖਵਿੰਦਰ ਸਿੰਘ ਤੇ ਹੋਰ ਦਫ਼ਤਰੀ ਸਟਾਫ਼ ਵੱਲੋ ਨਵ-ਨਿਯੁਕਤ ਐਸ.ਡੀ.ਓ ਅਨਿਲ ਸੋਹਲ ਨੂੰ ਗੁਲਦਸਤਾ ਭੇਂਟ ਕਰਦਿਆ ਸ਼ੁੱਭਕਾਮਨਾਵਾਂ ਦਿੱਤੀਆਂ।

Previous articleਕੋਰੋਨਾ ਮਹਾਂਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਲਗਾਈ ਜਾਵੇਗੀ ਆਸ਼ਰਿਤ ਪੈਨਸ਼ਨ
Next articleਨੈਸ਼ਨਲ ਲੋਕ ਅਦਾਲਤ’ ਵਿਚ ਕੀਤਾ ਗਿਆ ਫੈਸਲਾ ਅੰਤਿਮ ਹੁੰਦਾ ਹੈ ਸ੍ਰੀਮਤੀ ਰਮੇਸ਼ ਕੁਮਾਰੀ

LEAVE A REPLY

Please enter your comment!
Please enter your name here