ਸੁਲਤਾਨਪੁਰ ਲੋਧੀ, 8 ਜੁਲਾਈ, (ਪਰਮਜੀਤ ਡਡਵਿੰਡੀ) ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ 21ਵੀ ਵਰੇਗੰਢ 25 ਜੁਲਾਈ ਦਿਨ ਐਤਵਾਰ ਨੂੰ ਗੁਰਦਾਆਰਾ ਸ਼੍ਰੀ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਜਾਵੇਗੀ। ਇਸ ਮੌਕੇ ਉਹਨਾਂ ਕਿਹਾ ਕਿ ਸੰਗਤਾਂ ਦੁਆਰਾ ਕੀਤੀ ਅਣਥੱਕ ਕਾਰ ਸੇਵਾ ਦੀ ਅਦੁੱਤੀ ਮਿਸ਼ਾਲ ਨਾਲ ਪਾਣੀ ਨੂੰ ਸਾਫ ਕਰਕੇ ਉਸਦੀ ਨਿਰਮਲ ਧਾਰਾ ਨੂੰ ਮੁੜ ਸੁਰਜੀਤ ਕੀਤਾ ਹੈ ਸੁਲਤਾਨਪੁਰ ਲੋਧੀ, 8 ਜੁਲਾਈ, (ਪਰਮਜੀਤ ਡਡਵਿੰਡੀ) ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ 21ਵੀ ਵਰੇਗੰਢ 25 ਜੁਲਾਈ ਦਿਨ ਐਤਵਾਰ ਨੂੰ ਗੁਰਦਾਆਰਾ ਸ਼੍ਰੀ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਜਾਵੇਗੀ। ਇਸ ਮੌਕੇ ਉਹਨਾਂ ਕਿਹਾ ਕਿ ਸੰਗਤਾਂ ਦੁਆਰਾ ਕੀਤੀ ਅਣਥੱਕ ਕਾਰ ਸੇਵਾ ਦੀ ਅਦੁੱਤੀ ਮਿਸ਼ਾਲ ਨਾਲ ਪਾਣੀ ਨੂੰ ਸਾਫ ਕਰਕੇ ਉਸਦੀ ਨਿਰਮਲ ਧਾਰਾ ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਅਲੋਪ ਹੋ ਰਹੀ ਸਿੱਖੀ ਦੀ ਧਰੋਹਰ ਕਾਲੀ ਵੇਈਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ
ਸੰਭਾਲ ਕੇ ਰੱਖਣ ਦਾ ਉਪਰਾਲਾ ਕੀਤਾ ਹੈ । ਉਹਨਾਂ ਕਿਹਾ ਕਿ ਇਸ ਕਾਰ ਸੇਵਾ ਦੌਰਾਨ ਸੰਗਤਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੱਥ ਸੀ ।
ਉਹਨਾਂ ਕਿਹਾ ਕਿ ਕਾਰ ਸੇਵਾ ਨਾਲ ਅਲੋਪ ਹੋ ਰਹੀ ਸਿੱਖੀ ਦੀ ਧ੍ਰੋਹਰ ਕਾਲੀ ਵੇਈਂ ਨੂੰ ਮੁੜ ਸੁਰਜੀਤ ਕੀਤਾ ਹੈ । ਉਹਨੂੰ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਸੁਲਤਾਨਪੁਰ ਲੋਧੀ ਵਰਗੀ ਇਤਿਹਾਸਕ ਨਗਰੀ ਦਾ ਨਾਂਅ ਮੁੜ ਦੁਨੀਆਂ ਦੇ ਨਕਸ਼ੇ ‘ਤੇ ਸੁਨਹਿਰੀ ਹੋ ਕੇ ਚਮਕਿਆ ਹੈ। ਇਸ ਦਾ ਸਿਹਰਾ ਸਮੁੱਚੀ ਗੁਰਸੰਗਤ ਸਿਰ ਬੱਝਦਾ ਹੈ। ਉਹਨਾਂ ਕਿਹਾ ਕਿ ਪਵਿੱਤਰ ਵੇਈਂ ਦੀ 21ਵੀਂ ਵਰ੍ਹੇਗੰਢ ਮੌਕੇ ਪੰਜਾਬ ਨੂੰ ਵਾਤਾਵਰਣ ਪੱਖ ਤੋਂ ਕਿਵੇਂ ਹੋਰ ਬੇਹਤਰ ਬਣਾਇਆ ਜਾਵੇ ਇਸ ਬਾਰੇ ਵਿਚਾਰਾਂ ਕੀਤੀਆਂ ਜਾਣਗੀਆ। ਅਲੋਪ ਹੋ ਰਹੀ ਸਿੱਖੀ ਦੀ ਧਰੋਹਰ ਕਾਲੀ ਵੇਈਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ
ਸੰਭਾਲ ਕੇ ਰੱਖਣ ਦਾ ਉਪਰਾਲਾ ਕੀਤਾ ਹੈ । ਉਹਨਾਂ ਕਿਹਾ ਕਿ ਇਸ ਕਾਰ ਸੇਵਾ ਦੌਰਾਨ ਸੰਗਤਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੱਥ ਸੀ ।
ਉਹਨਾਂ ਕਿਹਾ ਕਿ ਕਾਰ ਸੇਵਾ ਨਾਲ ਅਲੋਪ ਹੋ ਰਹੀ ਸਿੱਖੀ ਦੀ ਧ੍ਰੋਹਰ ਕਾਲੀ ਵੇਈਂ ਨੂੰ ਮੁੜ ਸੁਰਜੀਤ ਕੀਤਾ ਹੈ । ਉਹਨੂੰ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਸੁਲਤਾਨਪੁਰ ਲੋਧੀ ਵਰਗੀ ਇਤਿਹਾਸਕ ਨਗਰੀ ਦਾ ਨਾਂਅ ਮੁੜ ਦੁਨੀਆਂ ਦੇ ਨਕਸ਼ੇ ‘ਤੇ ਸੁਨਹਿਰੀ ਹੋ ਕੇ ਚਮਕਿਆ ਹੈ। ਇਸ ਦਾ ਸਿਹਰਾ ਸਮੁੱਚੀ ਗੁਰਸੰਗਤ ਸਿਰ ਬੱਝਦਾ ਹੈ। ਉਹਨਾਂ ਕਿਹਾ ਕਿ ਪਵਿੱਤਰ ਵੇਈਂ ਦੀ 21ਵੀਂ ਵਰ੍ਹੇਗੰਢ ਮੌਕੇ ਪੰਜਾਬ ਨੂੰ ਵਾਤਾਵਰਣ ਪੱਖ ਤੋਂ ਕਿਵੇਂ ਹੋਰ ਬੇਹਤਰ ਬਣਾਇਆ ਜਾਵੇ ਇਸ ਬਾਰੇ ਵਿਚਾਰਾਂ ਕੀਤੀਆਂ ਜਾਣਗੀਆ।