ਵੋਟਰ ਜਾਗਰੂਕਤਾ ਕੈਂਪ ਜਗਰਾਉ ਵਿਖੇ ਲਗਾਇਆ

0
236

ਜਗਰਾਉ 8 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਚੋਣ ਕਮਿਸ਼ਨ ਪੰਜਾਬ ਦੀਆ ਹਦਾਇਤਾਂ ਅਨੁਸਾਰ ਜਿਲ੍ਹਾਾ ਚੋਣ ਅਫਸ਼ਰ ਕਮ-ਡਿਪਟੀ ਕਮਿਸ਼ਨ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾਂ ਦੇ ਹੁਕਮਾਂ ਅੁਨਸਾਰ ਰਿਟਰਨਿੰਗ ਅਫਸ਼ਰ 070 ਜਗਰਾਉ (ਅ.ਜ)-ਕਮ-ਉਪ ਮੰਡਲ ਮੈਜਿਸਟ੍ਰੇਟ ਜਗਰਾਉ ਨਰਿੰਦਰ ਸਿੰਘ ਧਾਲੀਵਾਲ ਵੱਲੋ ਸੁਪਰਵਾਈਜਰ ਬੀ.ਐਲ.ਓਜ ਦੀ ਹਾਜਰੀ ਵਿੱਚ ਅੱਜ ਵੋਟਰ ਜਾਗਰੂਕਤਾ ਕੈਂਪ ਪ੍ਰਤਾਪ ਨਗਰ, ਜਗਰਾਉ ਵਿਖੇ ਲਗਾਇਆ ਗਿਆ। ਜਿਸ ਵਿੱਚ ਵੋਟਰਾ ਨੂੰ ਨਵੀ ਵੋਟ ਬਣਾਉਣ,ਈ-ਐਪਿਕ ਡਾਊਨਲੋਡ ਕਰਰਨ ਵੋਟਰ ਕਾਰਡਾ ਵਿੱਚ ਸੋਧ ਕਰਨ ਅਤੇ ਇਲੈਕਟ੍ਰੋਨਿਕ ਰਾਹੀ ਡਬਲਯੂ ਡਬਲਯੂ ਡਵਲਯੂ.ਐਨਵੀਐਸਪੀ.ਜੀਓਵੀ.ਇਨ ਦੀ ਵਰਤ ਕਰਨ ਬਾਰੇ ਜਾਣਕਾਰੀ ਸ਼ਾਂਝੀ ਕੀਤੀ ਗਈ।ਕੈਂਪ ਦੀ ਸੂਰੁਅਤ ਸਮੇਂ ਸੈਕਟਰ ਅਫਸ਼ਰ ਸ੍ਰੀ ਸ਼ਾਹਾਬ ਅਹਿਮਦ ,ਏ.ਡੀ.ਓ ਨੇ ਵੋਟਰ ਨੂੰ ਜਾਗਰੂਕ ਕਰਦਿਆ ਕਿਹਾ ਕਿ ਵੋਟਰ ਆਪਣੀ ਵੋਟ ਪਾਉਣ ਦਾ ਅਧਿਕਾਰ ਤਾ ਹੀ ਲੈ ਸਕਦੇ ਹਨ ਜਦੋ ਉਨਾਂ ਦੀ ਵੋਟ ਬਣੀ ਹੋਵੇਗੀ ਇਸ ਲਈ ਸਮੇਂ ਸਿਰ ਆਪਣੀ ਵੋਟ ਬਣਾਉਣ ਸਮੇਂ ਸਬੰਧਿਤ ਬੀ.ਐਲ.ਓ ਨਾਲ ਸਪੰਰਕ ਸਕਦੇ ਹਨ ।ਜਿਨਾਂ ਵੋਟਰਾ ਦੀ ਉਮਰ 01-01-2021 ਨੂੰ 18 ਸਾਲ ਦੀ ਹੋ ਚੁੱਕੀ ਹੈ ਉਹ ਆਪਣੀ ਵੋਟ ਬਣਾਉਣ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ।

Previous articleਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿੱਚ ਬੂਟੇ ਲਾ ਕੇ ਵਣਮਹਾਂ ਉਸਤਵ ਮਨਾਇਆ
Next articleਸੰਗਤਾਂ ਦੁਆਰਾ ਕੀਤੀ ਅਣਥੱਕ ਕਾਰ ਸੇਵਾ ਦੀ ਅਦੁੱਤੀ ਮਿਸ਼ਾਲ ਨਾਲ ਪਾਣੀ ਨੂੰ ਸਾਫ ਕਰਕੇ ਉਸਦੀ ਨਿਰਮਲ ਧਾਰਾ ਨੂੰ ਮੁੜ ਸੁਰਜੀਤ ਕੀਤਾ ਹੈ ਸੰਤ ਸੀਚੇਵਾਲ

LEAVE A REPLY

Please enter your comment!
Please enter your name here