ਸਮੂਹ ਪੈਰਾ ਮੈਡੀਕਲ ਜਥੇਬੰਦੀਆਂ ਵੱਲੋਂ ਕਲਮ ਛੋੌੜ ਹੜਤਾਲ

0
281

ਨੌਸ਼ਹਿਰਾ ਮੱਝਾ ਸਿੰਘ, 8 ਜੁਲਾਈ (ਰਵੀ ਭਗਤ)- ਪੰਜਾਬ, ਯੂ.ਟੀ ਅਤੇ ਪੈਨਸ਼ਨਰ ਮਾਝਾ ਫਰੰਟ ਦੀ ਹੋਈ ਕਨਵੈਨਸ਼ਨ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਗੁਰਦਾਸਪੁਰ ਦੇ ਸਮੂਹ ਪੈਰਾ ਮੈਡੀਕਲ ਜਥੇਬੰਦੀਆਂ ਵੱਲੋਂ ਕਲਮ ਛੋਡ਼ ਹਡ਼ਤਾਲ ਕੀਤੀ ਗਈ ਜਿਸ ਵਿੱਚ ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਵਾਉਣ ਅਤੇ ਬਾਕੀ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਅਰੰਭਿਆ ਗਿਆ। ਇਸ ਸਬੰਧੀ ਅੱਜ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਬਲਾਕ ਨੌਸ਼ਹਿਰਾ ਮੱਝਾ ਸਿੰਘ ਵਿਖੇ ਕਲਮ ਛੋਡ਼ ਹਡ਼ਤਾਲ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਪੇਅ ਕਮਿਸ਼ਨ ਨੂੰ ਅਧੂਰਾ ਤਨਖਾਹ ਕਮਿਸ਼ਨ ਦੱਸਦਿਆ ਸਮੁੱਚੇ ਸਿਹਤ ਕੇਡਰ ਵੱਲੋਂ ਪੂਰੀ ਤਰ੍ਹਾਂ ਵਿਭਾਗੀ ਕੰਮਕਾਜ ਠੱਪ ਕਰਕੇ ਹੜਤਾਲ ਵਿੱਚ ਹਿੱਸਾ ਲੈਂਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਮਰਜੀਤ ਸਿੰਘ ਸੋਹਲ, ਰਾਜਵਿੰਦਰ ਸਿੰਘ ਸਿੱਧਵਾਂ, ਅਸ਼ੋਕ ਕੁਮਾਰ, ਸੁਖਵੰਤ ਕੌਰ, ਪਲਵਿੰਦਰ ਕੌਰ, ਸੁਦੇਸ਼ ਕੁਮਾਰੀ, ਮਨਦੀਪ ਕੌਰ, ਨੀਲਮ ਬਾਲਾ, ਦਲਜੀਤ ਕੌਰ, ਰਮਿੰਦਰ ਕੌਰ, ਸੁਨੀਤਾ, ਰਮਨਜੀਤ ਕੌਰ, ਜਤਿੰਦਰ ਸਿੰਘ, ਹਰਵਿੰਦਰ ਸਿੰਘ, ਮਨਮੋਹਨ ਸਿੰਘ, ਸੁਖਚੈਨ ਸਿੰਘ, ਅਸ਼ੋਕ ਕੁਮਾਰ, ਅਮਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।

Previous articleਸਮੂਹ ਪੈਰਾਮੈਡੀਕਲ ਜਥੇਬੰਦੀਆਂ ਵੱਲੋਂ ਕੀਤਾ ਗਿਆ ਰੋਸ਼ ਮੁਜਾਹਿਰਾ
Next articleਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿੱਚ ਬੂਟੇ ਲਾ ਕੇ ਵਣਮਹਾਂ ਉਸਤਵ ਮਨਾਇਆ
Editor-in-chief at Salam News Punjab

LEAVE A REPLY

Please enter your comment!
Please enter your name here