Home ਗੁਰਦਾਸਪੁਰ ਕਾਦੀਆਂ ਚ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ

ਕਾਦੀਆਂ ਚ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ

194
0
ਫੋਟੋ: ਕਿਸਾਨ ਟਰੈਕਟਰ ਰੈਲੀ ਕੱਢਦੇ ਹੋਏ

ਕਾਦੀਆਂ/8 ਜੁਲਾਈ (ਸਲਾਮ ਤਾਰੀ)
ਭਾਰਤ ਚ ਵੱਧ ਰਹੀ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਿਰੋਧ ਚ ਮਾਝਾ ਕਿਸਾਨ ਸੰਘਰਸ਼ ਜੱਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ। ਇੱਹ ਰੈਲੀ ਡੱਲਾ ਮੋੜ ਤੋਂ ਸ਼ੁਰੂ ਹੋਈ ਜੋਕਿ ਕਾਦੀਆਂ ਸ਼ਹਿਰ ਚ ਦਾਖ਼ਲ ਹੋਈ। ਇੱਸ ਮੋਕੇ ਤੇ ਕਿਸਾਨ ਆਗੂ ਅਵਤਾਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਇੱਹ ਰੈਲੀ ਹਰਚੋਵਾਲ ਤੱਕ ਚਲੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦੌਰ ਚ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਕੇ ਰੱਖ ਦਿੱਤਾ ਹੈ। ਤੇਲ ਡੀਜ਼ਲ, ਸਰੋਂ ਦਾ ਤੇਲ ਅਤੇ ਗੈਸ ਸਿਲੰਡਰ ਦੇ ਭਾਅ ਆਸਮਾਨ ਨੂੰ ਛੁਹ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। 2022 ਚ ਪੰਜਾਬ ਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਕਿਸਾਨ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਹਿਯੋਗ ਲਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਿਰਦੇਸ਼ਾਂ ਅਨੁਸਾਰ ਲੜੇਗੀ।

ਇੱਸ ਮੋਕੇ ਤੇ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਚਲਦੀਆਂ ਕਿਸਾਨਾਂ ਦਾ ਬੁਰਾ ਹਾਲ ਹੋ ਚੁਕਾ ਹੈ। ਅੱਜ ਦੀ ਰੈਲੀ ਅਸੀਂ ਰੋਸ਼ ਪ੍ਰਗਟ ਕਰਨ ਲਈ ਕੱਢੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਚ ਸਾਥ ਦੇਣ। ਇੱਸ ਰੈਲੀ ਚ ਸੈਂਕੜੇ ਟਰੈਕਟਰਾਂ ਚ ਕਿਸਾਨ ਸਵਾਰ ਹੋਕੇ ਕੇਂਦਰ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕਰਦੇ ਰਹੇ। ਇੱਸ ਮੋਕੇ ਤੇ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਸੋਨਾ ਸਾਧ, ਸੀਨਿਅਰ ਕਿਸਾਨ ਆਗੂ ਅਵਤਾਰ ਸਿੰਘ ਸੰਧੂ, ਮੰਜੀਤ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਸਿੰਘ, ਗੁਰਕ੍ਰਿਪਾਲ ਸਿੰਘ, ਲਵ ਸਿੰਘ, ਅਨੋਖ ਸਿੰਘ ਸਮੇਤ ਵੱਡੀ ਗਿਣਤੀ ਚ ਕਿਸਾਨ ਮੋਜੂਦ ਸਨ।

Previous articleਗੁਰਇਕਬਾਲ ਸਿੰਘ ਮਾਹਲ ਨੇ ਵਰਕਰਾ ਨਾਲ ਕੀਤੀ ਮੀਟਿੰਗ
Next articleਸਮੂਹ ਪੈਰਾਮੈਡੀਕਲ ਜਥੇਬੰਦੀਆਂ ਵੱਲੋਂ ਕੀਤਾ ਗਿਆ ਰੋਸ਼ ਮੁਜਾਹਿਰਾ
Editor at Salam News Punjab

LEAVE A REPLY

Please enter your comment!
Please enter your name here