ਸੀਵਰੇਜ਼ ਦੀ ਮੁਰੰਮਤ ਦਾ ਕੰਮ ਸ਼ੁਰੂ

0
245

ਕਪੂਰਥਲਾ, 7 ਜੁਲਾਈ. (ਰਮੇਸ਼ ਬੈਮੋਤਰਾ )

ਨਗਰ ਨਿਗਮ ਕਪੂਰਥਲਾ ਵਲੋਂ ਜਲੰਧਰ-ਕਪੂਰਥਲਾ ਮੁੱਖ ਸੜਕ ਉੱਪਰ ਸੀਵਰੇਜ਼ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸਨੂੰ ਇਸ ਹਫਤੇ ਦੇ ਅੰਤ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਨਗਰ ਨਿਗਮ ਦੀ ਮੇਅਰ ਸ੍ਰੀਮਤੀ ਕੁਲਵੰਤ ਕੌਰ, ਨਗਰ ਨਿਗਮ ਦੇ ਕਾਰਜਸਾਧਕ ਅਫਸਰ ਸ਼੍ਰੀ ਆਦਰਸ਼ ਕੁਮਾਰ, ਡਿਪਟੀ ਮੇਅਰ ਮਾਸਟਰ ਵਿਨੋਦ ਸੂਦ ਤੇ ਕੌਂਸਲਰ ਵਿਕਾਸ ਸ਼ਰਮਾ ਵਲੋਂ ਅੱਜ ਕੰਮ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ।
ਆਦਰਸ਼ ਕੁਮਾਰ ਨੇ ਦੱਸਿਆ ਕਿ ਸੜਕ ਨੇੜੇ ਸੀਵਰੇਜ਼ ਧੱਸ ਗਿਆ ਸੀ, ਜਿਸ ਕਰਕੇ ਸੜਕ ਨੂੰ ਰੋਕਕੇ ਸੀਵਰੇਜ਼ ਦੀ ਪੁਟਾਈ ਕਰਕੇ ਉਸਦੀ ਹੌਦੀ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਇਸ ਉੱਪਰ ਤੇਜੀ ਨਾਲ ਕੰਮ ਜਾਰੀ ਹੈ, ਅਤੇ ਕੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇਸਨੂੰ ਤੇਜੀ ਨਾਲ ਮੁਕੰਮਲ ਕਰਕੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਦਾ ਹੱਲ ਕੀਤਾ

Previous articleਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਸਰਟੀਫਿਕੇਟ ਵੰਡੇ
Next articleਕੌਮੀ ਲੋਕ ਅਦਾਲਤ 10 ਨੂੰ-ਮਹੇਸ਼ ਕੁਮਾਰ
Editor-in-chief at Salam News Punjab

LEAVE A REPLY

Please enter your comment!
Please enter your name here