spot_img
Homeਮਾਝਾਗੁਰਦਾਸਪੁਰਦੀਵੇ ਦੀ ਰੋਸ਼ਨੀ ਹੇਠ ਪੜ੍ਹਾਈ ਕਰਨ ਵਾਲੀ ਬੱਚੀ ਨੇ ਲਏ 91 ਫੀਸਦੀ...

ਦੀਵੇ ਦੀ ਰੋਸ਼ਨੀ ਹੇਠ ਪੜ੍ਹਾਈ ਕਰਨ ਵਾਲੀ ਬੱਚੀ ਨੇ ਲਏ 91 ਫੀਸਦੀ ਅੰਕ, KRT Foundation ਨੇ ਚੁੱਕਿਆ ਅੱਗੇ ਦੀ ਪੜ੍ਹਾਈ ਕਰਵਾਉਣ ਦਾ ਬੀੜਾ

ਧਾਰੀਵਾਲ 28 ਮਈ (ਸ਼ਰਮਾ)
ਸੋਸ਼ਲ ਮੀਡੀਆ ਤੇ ਇਕ ਖਬਰ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੂਚ ਦੀ ਰਹਿਣ ਵਾਲੀ ਇੱਕ ਲੜਕੀ ਵੱਲੋਂ ਦੀਵੇ ਦੀ ਰੋਸ਼ਨੀ ਵਿੱਚ ਪੜ੍ਹਾਈ ਕੀਤੀ ਜਾ ਰਹੀ ਦਿਖਾਈ ਦੇ ਰਹੀ ਸੀ। ਦਰਅਸਲ ਬਿਨਾਂ ਬਾਪ ਦੇ ਇਸ ਬੱਚੀ ਦੀ ਘਰ ਦੀ ਬਿਜਲੀ ਬਿੱਲ ਨਾ ਦੇਣ ਕਾਰਨ ਕੱਟੀ ਗਈ ਸੀ ਇਸ ਲਈ ਬੱਚੀ ਦੀਵਾ ਬਾਲ ਕੇ ਪੜ੍ਹਾਈ ਕਰਦੀ ਨਜ਼ਰ ਆ ਰਹੀ ਸੀ। ਬਾਅਦ ਵਿੱਚ ਵੀਡੀਓ ਵਾਇਰਲ ਹੋਣ ਤੇ ਬਿਜਲੀ ਵਿਭਾਗ ਵੱਲੋਂ ਵੀ ਕੁਝ ਰਿਆਇਤ ਦਿੱਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ। ਹੁਣ ਦੀਵੇ ਦੀ ਰੋਸ਼ਨੀ ਵਿੱਚ ਪੜਨ ਵਾਲੀ ਇਸ ਬੱਚੀ ਵੱਲੋਂ 12ਵੀਂ ਦੀ ਪ੍ਰੀਖਿਆ ਵਿਚ ਆਪਣੇ ਕਾਲਜ ਵਿੱਚ ਟਾਪ ਕੀਤਾ ਗਿਆ ਹੈ ਅਤੇ ਇਹ ਬੱਚੀ ਕਮਲਪ੍ਰੀਤ ਬਾਰਵੀਂ ਦੀ ਪ੍ਰੀਖਿਆ ਵਿਚ 90.8 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਈ ਹੈ। ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਕੇ ਆਰ ਟੀ ਫਾਊਂਡੇਸ਼ਨ ਵੱਲੋਂ ਇਸਦੀ ਅੱਗੇ ਦੀ ਪੜ੍ਹਾਈ ਦਾ ਸਾਰਾ ਜਿੰਮਾ ਚੁੱਕਿਆ ਗਿਆ ਹੈ।

ਕਮਲਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਦੀ ਬਿਜਲੀ ਕੱਟ ਦਿੱਤੀ ਗਈ ਸੀ ਤਾਂ ਉਸ ਨੂੰ ਪੜ੍ਹਾਈ ਵਿੱਚ ਬਹੁਤ ਦਿਕੱਤਾ ਆਈਆਂ ਸਨ। ਉਸ ਨੂੰ ਦੀਵੇ ਦੀ ਰੋਸ਼ਨੀ ਯਾ ਫਿਰ ਮੋਮਬੱਤੀ ਜਗਾ ਤੇ ਪੜ੍ਹਨਾ ਪੈਂਦਾ ਸੀ। ਬਾਅਦ ਵਿੱਚ ਕੁਝ ਸੰਸਥਾਵਾਂ ਦੀ ਮਦਦ ਨਾਲ ਉਨ੍ਹਾਂ ਦੇ ਘਰ ਦੀ ਲਾਈਟ ਆ ਗਈ ਅਤੇ ਉਸ ਨੇ ਜੁਗਨ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸੇ ਮਿਹਨਤ ਦਾ ਨਤੀਜਾ ਹੈ ਕਿ ਹੁਣ ਉਸ ਨੇ ਆਪਣੇ ਕਾਲਜ ਵਿੱਚ 12ਵੀਂ ਦੀ ਪ੍ਰੀਖਿਆ ਵਿੱਚ ਟੋਪ ਕੀਤਾ ਹੈ। ਉਸ ਨੇ ਕਿਹਾ ਕਿ ਇਸ ਵਿੱਚ ਉਸ ਦੀ ਮਾਂ ਦਾ ਵੀ ਬਹੁਤ ਯੋਗਦਾਨ ਰਿਹਾ ਹੈ ਜਿਸ ਨੇ ਕਦੇ ਉਸ ਨੂੰ ਘਰ ਦਾ ਕੰਮ ਨਹੀਂ ਕਰਨ ਦਿੱਤਾ। ਉਸ ਨੇ ਪੜ੍ਹਾਈ ਤੋਂ ਜੀ ਚਰਾਉਣਾ ਵਾਲੇ ਬੱਚਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਮੋਬਾਇਲ ਤੇ ਮੌਜ ਨਾਲ ਵਿਚੋਂ ਨਿਕਲ ਕੇ ਪੜ੍ਹਾਈ ਵੱਲ ਧਿਆਨ ਦੇਣ ਅਤੇ ਆਪਣੀ ਮੰਜਿਲ ਨੂੰ ਹਾਸਲ ਕਰਨ।
ਬਾਈਟ_ਕਮਲਪ੍ਰੀਤ ਕੌਰ

ਉਥੇ ਹੀ ਕੇ ਆਰ ਟੀ ਫਾਊਂਡੇਸ਼ਨ ਵੱਲੋਂ ਪਹੁੰਚੇ ਸਮਾਜ ਸੇਵੀ ਰਾਜੇਸ਼ ਪੰਡਿਤ ਨੇ ਕਿਹਾ ਕਿ ਬੱਚੀ ਕਮਲਪ੍ਰੀਤ ਦੀ ਲਗਨ ਅਤੇ ਮਿਹਨਤ ਨੂੰ ਵੇਖਦੇ ਹੋਏ ਫਾਊਂਡੇਸ਼ਨ ਦੇ ਐਮ ਡੀ ਰੋਹਿਤ ਠਾਕੁਰ ਨੇ ਕਮਲਪ੍ਰੀਤ ਦੀ ਹਰ ਤਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਮਾਲੀ ਸਹਾਇਤਾ ਦੇਣ ਅੱਜ ਉਹ ਉਸ ਦੇ ਘਰ ਆਏ ਹਨ। ਬੱਚੀ ਦੀ ਯੂਨੀਵਰਸਿਟੀ ਦੀ ਫੀਸ ਅਤੇ ਨਵੀਆਂ ਕਿਤਾਬਾਂ ਆਦਿ ਦਾ ਇੰਤਜ਼ਾਮ ਵੀ ਫਾਉਂਡੇਸ਼ਨ ਵੱਲੋਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅੱਗੇ ਵੀ ਜੇ ਕਦੇ ਬੱਚੀ ਨੂੰ ਕਿਸੇ ਵੀ ਤਰਾਂ ਦੀ ਜ਼ਰੂਰਤ ਹੋਏਗੀ ਤਾਂ ਉਨ੍ਹਾਂ ਦੀ ਫਾਊਂਡੇਸ਼ਨ ਉਸਦੀ ਮਦਦ ਕਰੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments