spot_img
Homeਮਾਝਾਗੁਰਦਾਸਪੁਰਪਿੰਡ ਪੰਜਗਰਾਈਆਂ ਵਿਖੇ ਖੇਤੀਬਾੜੀ ਮਹਿਕਮੇ ਵੱਲੋਂ ਬਲਾਕ ਪੱਧਰੀ ਕੈੰਪ ਆਯੋਜਨ | ਜਿਲਾ...

ਪਿੰਡ ਪੰਜਗਰਾਈਆਂ ਵਿਖੇ ਖੇਤੀਬਾੜੀ ਮਹਿਕਮੇ ਵੱਲੋਂ ਬਲਾਕ ਪੱਧਰੀ ਕੈੰਪ ਆਯੋਜਨ | ਜਿਲਾ ਸਿਖਲਾਈ ਅਫਸਰ ਵੱਲੋਂ ਸਮੂਲੀਅਤ

ਕਾਦੀਆਂ 19 ਮਈ ਫਰਵਰੀ (ਸਲਾਮ ਤਾਰੀ)

ਖੇਤੀਬਾੜੀ ਅਫਸਰ ਗੁਰਦਾਸਪੁਰ ਡਾ ਕ੍ਰਿਪਾਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ,ਡਾ ਅਮਰੀਕ ਸਿੰਘ ਜਿਲਾ ਸਿਖਲਾਈ ਅਫਸਰ ਗੁਰਦਾਸਪੁਰ ਜੀ ਦੀ ਅਗਵਾਈ ਅਤੇ ਬਲਾਕ ਅਫਸਰ ਡਾ ਦਿਲਬਾਗ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਵਿਭਾਗ ਵਲੋਂ ਸਾਉਣੀ ਦੀਆ ਫ਼ਸਲਾ ਦੀ ਕਾਸ਼ਤ , ਝੋਨੇ ਦੀ ਸਿੱਧੀ ਬਿਜਾਈ ਅਤੇ ਬਾਸਮਤੀ ਦੀ ਖੇਤੀ ਨੂੰ ਉਤਸਾਹਿਤ ਕਰਨ ਦੇ ਮੰਤਵ ਨਾਲ ਕਿਸਾਨ ਸਿਖਲਾਈ ਕੈੰਪ ਪਿੰਡ ਪੰਜਗਰਾਈਆਂ ਬਲਾਕ ਕਾਦੀਆਂ ਵਿਖੇ ਲਗਾਇਆ ਗਿਆ |ਇਸ ਕੈੰਪ ਦੀ ਅਗਵਾਈ ਡਾ ਹਰਮਨਦੀਪ ਸਿੰਘ ਘੁੰਮਣ ਖੇਤੀਬਾੜੀ ਵਿਕਾਸ ਅਫਸਰ ਕਾਦੀਆਂ ਜੀ ਨੇ ਕੀਤੀ | ਕੈੰਪ ਦੀ ਸ਼ੁਰੂਆਤ ਕਰਦਿਆਂ ਡਾ ਹਰਮਨਦੀਪ ਸਿੰਘ ਏ ਡੀ ਓ ਕਾਦੀਆਂ ਵੱਲੋਂ ਕਿਸਾਨਾਂ ਨੂੰ ਮਿੱਟੀ ਦੀ ਪਰਖ ਸੰਬੰਧੀ ਜਾਣਕਾਰੀ ਦਿਤੀ |ਓਹਨਾ ਕਿਸਾਨਾਂ ਨੂੰ ਜਰੂਰੀ ਤੱਤਾਂ ਦੀ ਖੇਤੀਬਾੜੀ ਵਿਚ ਮਹੱਤਤਾ ਅਤੇ ਇਹਨਾਂ ਦੀ ਘਾਟ ਨੂੰ ਪਹਿਚਾਨਣ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਗਈ | ਡਾ ਘੁੰਮਣ ਨੇ ਝੋਨੇ ਦੀ ਕਾਸ਼ਤ ਦੀਆ ਸਮੱਸਿਆਵਾ ਨੂੰ ਹੱਲ ਕਰਨ ਦੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ |ਇਸ ਤੋਂ ਬਾਅਦ ਡਾ ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਟ੍ਰੇਨਿੰਗ ਵੱਲੋਂ ਕਿਸਾਨ ਭਰਾਵਾਂ ਨੂੰ ਖਾਦਾਂ ਅਤੇ ਦਵਾਈਆ ਦੀ ਸੁਚੱਜੀ ਵਰਤੋਂ ਬਾਰੇ ਵਿਸਤਾਰ ਤੌਰ ਤੇ ਜਾਣਕਾਰੀ ਦਿਤੀ | ਡਾ ਸਾਬ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਨਿੱਧੀ ਯੋਜਨਾ ਦਾ ਲਾਭ ਲੈਣ ਅਤੇ ਕਿਸਾਨਾਂ ਨੂੰ ਇਸ ਸਕੀਮ ਬਾਬਤ ਆ ਰਹੀਆਂ ਮੁਸ਼ਕਲਾਂ ਨੂੰ ਮੌਕੇ ਤੇ ਹੱਲ ਕਰਵਾਇਆ ਗਿਆ | ਪਿੰਡ ਪੰਜਗਰਾਈਆਂ ਦੇ ਸਫਲ ਕਿਸਾਨ ਤਜਿੰਦਰ ਸਿੰਘ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਆਪਣੇ 3 ਸਾਲ ਦੇ ਸਫਲ ਤਜਰਬੇ ਨੂੰ ਕਿਸਾਨ ਭਰਾਵਾਂ ਨਾਲ ਸਾਂਝਾ ਕੀਤਾ ਗਿਆ |ਡਾ ਅਮਰੀਕ ਸਿੰਘ ਜਿਲਾ ਸਿਖਲਾਈ ਅਫਸਰ ਗੁਰਦਾਸਪੁਰ ਜੀ ਵੱਲੋਂ ਕਿਸਾਨਾਂ ਨੂੰ ਜਮੀਨੀ ਪਾਣੀ ਨੂੰ ਬਚਾਣ ਹਿੱਤ ਸਾਉਣੀ ਮੱਕੀ ਦੀ ਕਾਸ਼ਤ ਕਰਨ ਬਾਰੇ ਉਤਸ਼ਾਹਿਤ ਕਿਤਾ ਗਿਆ | ਓਹਨਾ ਸਾਉਣੀ ਮੱਕੀ ਦੀ ਕਾਸ਼ਤ ਦੀਆ ਸਮੱਸਿਆਵਾ ਬਾਰੇ ਆਪਣੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ | ਓਹਨਾ ਦੱਸਿਆ ਕੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਮਿੱਤਰ ਅਤੇ ਸੁਪਰਵਾਈਜਰ ਬਾਸਮਤੀ ਦਾ ਰਕਬਾ ਵੱਧਾਓਣ ਲਈ ਫੀਲਡ ਵਿਚ 20 ਮਈ ਤੋਂ ਤੈਨਾਤ ਕਰ ਦਿੱਤੇ ਜਾਣਗੇ | ਓਹਨਾ ਕਿਸਾਨ ਭਰਾਵਾਂ ਨੂੰ ਬਾਸਮਤੀ ਹੇਠ ਰਕਬਾ ਵੱਧਾਉਣ ਅਤੇ ਝੋਨੇ ਦੀ ਸਿੱਧੀ ਬਿਜਾਈ ਵਿਧੀ ਨੂੰ ਅਪਨਾਉਣ ਦੀ ਅਪੀਲ ਕੀਤੀ | ਇਸ ਮੌਕੇ ਅਗਾਂਹਵਧੂ ਕਿਸਾਨ ਕੰਵਲਜੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਕਿਸਾਨਾਂ ਨੂੰ ਖੇਤੀਬਾੜੀ ਮਹਿਕਮੇ ਦੀ ਸਲਾਹ ਨਾਲ ਖੇਤੀ ਕਰਨ ਦੀ ਅਪੀਲ ਕੀਤੀ | ਇਸ ਮੌਕੇ ਬਲਾਕ ਖੇਤੀਬਾੜੀ ਦਫਤਰ ਤੋਂ ਤਜਿੰਦਰ ਸਿੰਘ ਬੀ ਟੀ ਐਮ ,ਹਰਜਿੰਦਰ ਸਿੰਘ , ਨਿਰਵੈਰ ਸਿੰਘ , ਪਿੰਡ ਪੰਜਗਰਾਈਆਂ ਤੋਂ ਸ . ਗੁਰਬਚਨ ਸਿੰਘ ਬਾਜਵਾ , ਸਰਪੰਚ ਸੀਟਾ ਬਾਜਵਾ , ਕੰਵਲਜੀਤ ਸਿੰਘ ਆਦਿ ਕਿਸਾਨ ਹਾਜ਼ਿਰ ਸਨ |

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments