Home ਗੁਰਦਾਸਪੁਰ ਸ੍ਰੀਮਤੀ ਸਾਇਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮਰੀਜਾਂ...

ਸ੍ਰੀਮਤੀ ਸਾਇਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮਰੀਜਾਂ ਨੂੰ ਦੁਪਹਿਰ ਦਾ ਮੁਫ਼ਤ ਭੋਜਨ ਵੰਡਿਆ

150
0

ਗੁਰਦਾਸਪੁਰ, 7 ਜੁਲਾਈ (ਸਲਾਮ ਤਾਰੀ ) 15 ਜੂਨ ਨੂੰ ਸਿਵਲ ਹਸਪਤਾਲ, ਬੱਬਰੀ ਬਾਈਪਾਸ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਹਸਪਤਾਲਾਂ ਵਿਚ ਆਉਣ ਵਾਲੇ ਹਰੇਕ ਮਰੀਜ਼ ਨੂੰ ਮੁਫਤ ਦੁਪਹਿਰ ਦਾ ਭੋਜਨ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਲਗਾਤਾਰ ਚੱਲ ਰਹੀ ਹੈ। ਅੱਜ ਸ੍ਰੀਮਤੀ ਸਾਇਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਵਲੋਂ ਅੱਜ ਹਸਪਤਾਲ ਜਾ ਕੇ ਮਰੀਜਾਂ ਨੂੰ ਭੋਜਨ ਵੰਡਿਆ ਗਿਆ। ਇਸ ਮੌਕੇ ਡਾ. ਚੇਤਨਾ ਐਸ.ਐਮ.ਓ, ਡਾ.ਐਸ.ਕੇ ਪਨੂੰ (ਸਮਾਜ ਸੇਵੀਕਾ), ਸ੍ਰੀਮਤੀ ਸ਼ਮਿੰਦਰ ਕੋਰ ਘੁੰਮਣ, ਰਾਜੀਵ ਕੁਮਾਰ ਸੈਕਰਟਰੀ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੀ ਮੋਜੂਦ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀਮਤੀ ਕਾਦਰੀ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਅਤੇ ਨਿਸ਼ਕਾਮ ਫਾਊਂਡੇਸ਼ਨ ਧਾਰੀਵਾਲ, ਗੁਰਦਾਸਪੁਰ ਦੇ ਸਾਂਝੇ ਯਤਨਾਂ ਨਾਲ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਹਰੇਕ ਤਰਾਂ ਦੇ ਮਰੀਜ਼ਾਂ (ਕੋਵਿਡ ਅਤੇ ਨਾਨ-ਕੋਵਿਡ) ਨੂੰ ਰੋਜਾਨਾਂ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਵਧੀਆਂ ਉਪਰਾਲਾ ਹੈ। ਖਾਣੇ ਲਈ ਸਾਰੀ ਰਸਦ ਜ਼ਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਦਿੱਤੀ ਜਾਂਦੀ ਹੈ ਅਤੇ ਨਿਸ਼ਕਾਮ ਫਾਊਂਡੇਸ਼ਨ ਧਾਰੀਵਾਲ, ਗੁਰਦਾਸਪੁਰ ਵਲੋਂ ਖਾਣਾ ਤਿਆਰ ਕੀਤਾ ਜਾਂਦਾ ਹੈ। ਮਰੀਜ਼ਾਂ ਨੂੰ ਦਿੱਤੇ ਜਾ ਰਹੇ ਭੋਜਨ ਵਿਚ ਰੋਟੀ, ਚਾਵਲ, ਦਲੀਆ, ਖਿਚੜੀ, ਦਾਲ, ਸਬਜ਼ੀ, ਸਲਾਦ ਤੇ ਪਾਣੀ ਸ਼ਾਮਲ ਹੈ।

ਇਸ ਮੌਕੇ ਸੈਕਰਟਰੀ ਰਾਜੀਵ ਕੁਮਾਰ ਨੇ ਕਿਹਾ ਕਿ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਹਮੇਸ਼ਾਂ ਲੋੜਵੰਦ ਲੋਕਾਂ ਦੀ ਵੱਧਚੜ੍ਹ ਕੇ ਮਦਦ ਕੀਤੀ ਜਾਂਦੀ ਹੈ ਅਤੇ ਸੁਸਾਇਟੀ ਵਲੋਂ ਹਰ ਮੰਗਲਵਾਰ ਲੋੜਵੰਦ ਲੋਕਾਂ ਦੀ ਸਿਹਤ ਜਾਂਚ ਲਈ ਗੁਰਦਾਸਪੁਰ ਦੇ ਸਲੱਮ ਏਰੀਆਂ ਵਿਖੇ ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿਚ ਮਰੀਜਾਂ ਦਾ ਚੈੱਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ ਜਾਂਦੀਆਂ ਹਨ।

Previous articleਲੋਕ ਆਸਾਨੀ ਨਾਲ ਸਸਤਾ ਨਿਆਂ ਲੈਣ ਲਈ 10 ਜੁਲਾਈ ਨੂੰ ਲੱਗਣ ਵਾਲੀ ‘ਨੈਸ਼ਨਲ ਲੋਕ ਅਦਾਲਤ’ ਵਿਚ ਪੁਹੰਚਣ-ਮੈਡਮ ਨਵਦੀਪ ਕੋਰ ਗਿੱਲ
Next articleਵੈਕਸੀਨੇਸ਼ਨ ਕੈਂਪਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਗਵਾਈ ਵੈਕਸੀਨ
Editor at Salam News Punjab

LEAVE A REPLY

Please enter your comment!
Please enter your name here