ਵਿਸ਼ਵ ਆਬਾਦੀ ਪੰਦਰਵਾੜੇ ਤਹਿਤ ਕੀਤੀ ਬੈਠਕ*

0
203

ਹਰਚੋਵਾਲ,7 ਜੁਲਾਈ (ਸੁਰਿੰਦਰ ਕੌਰ )ਮਾਣਯੋਗ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਵਿਜੇ ਵੱਲੋਂ ਵਿਸ਼ਵ ਆਬਾਦੀ ਪੰਦਰਵਾੜੇ ਦੇ ਸੰਬੰਧ ਵਿਚ ਸੀ.ਅੈਚ.ਸੀ ਭਾਮ ਵਿਖੇ ਸਟਾਫ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਐਸ ਐਮ ਓ ਡਾਕਟਰ ਪਰਮਿੰਦਰ ਸਿੰਘ ਵੱਲੋਂ ਸਾਰੇ ਹੀ ਫੀਲਡ ਸਟਾਫ ਨੂੰ ਆਪਣੇ-ਆਪਣੇ ਏਰੀਏ ਦੇ ਲੋਕਾਂ ਨੂੰ ਫੈਮਲੀ ਪਲੈਨਿੰਗ ਦੇ ਪੱਕੇ ਸਾਧਨਾਂ ਜਿਵੇਂ ਕਿ ਨਲਬੰਦੀ ਅਤੇ ਨਸਬੰਦੀ ਕਰਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਫੈਮਿਲੀ ਪਲੈਨਿੰਗ ਰਾਹੀਂ ਵੱਧਦੀ ਹੋਈ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਜਿੱਥੇ ਇਸ ਨਾਲ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਹੋਣਗੇ ਉੱਥੇ ਹੀ ਦੇਸ਼ ਦੇ ਕੁਦਰਤੀ ਸਾਧਨਾਂ ਦੀ ਵੀ ਸੰਭਾਲ ਹੋਵੇਗੀ। ਇਸ ਦੇ ਨਾਲ ਮਾਵਾਂ ਅਤੇ ਬੱਚਿਆਂ ਦੀ ਸਿਹਤ ਠੀਕ ਰਹੇਗੀ ਤੇ ਮਾਂ ਦੀ ਮੌਤ ਦਰ ਅਤੇ ਬੱਚਿਆਂ ਦੀ ਮੌਤ ਦਰ ਘਟੇਗੀ।ਹਾਈ ਰਿਸਕ ਪ੍ਰੈਗਨੈਂਸੀ ਵੱਲ ਧਿਆਨ ਦਵਾਉਂਦੇ ਹੋਏ ਉਹਨਾਂ ਦਾ ਪੂਰਾ ਫਾਲੋਅੱਪ ਕਰਨ ਲਈ ਕਿਹਾ ਅਤੇ ਸੰਸਥਾਗਤ ਜਣੇਪੇ ਕਰਵਾਉਣ ਲਈ ਵੀ ਕਿਹਾ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਪੰਦਰਵਾੜਾ ਤਹਿਤ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਨਸਬੰਦੀ ਤੇ ਨਲਬੰਦੀ ਆਪ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਐਸ ਐਮ ਓ ਡਾਕਟਰ ਪਰਮਿੰਦਰ ਸਿੰਘ ਅਤੇ ਬੀ ਈ ਈ ਸੁਰਿੰਦਰ ਕੌਰ ਨੇ ਕੋਰੋਨਾ ਵੈਕਸੀਨੇਸ਼ਨ ਦੌਰਾਨ ਸ਼ਲਾਘਾਯੋਗ ਕੰਮ ਕਰਨ ਤੇ ਸਮੂਹ ਫੀਲਡ ਸਟਾਫ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਹੋਰ ਮਿਹਨਤ ਨਾਲ ਸਾਰੇ ਹੀ ਪਿੰਡਾਂ ਵਿੱਚ 100% ਵੈਕਸੀਨੇਸ਼ਨ ਕਵਰੇਜ ਕਰਵਾਉਣ ਲਈ ਵੀ ਕਿਹਾ ਗਿਆ। ਇਸ ਮੌਕੇ ਤੇ ਐਸ ਐਮ ਉ ਡਾਕਟਰ ਪਰਮਿੰਦਰ ਸਿੰਘ, ਡਾਕਟਰ ਸੰਦੀਪ, ਬੀ ਈ ਈ ਸੁਰਿੰਦਰ ,ਐਲ ਐਚ ਵੀ ਹਕਰਭਜਨ ਕੌਰ, ਰਾਜਵਿੰਦਰ ਕੌਰ, ਸੀ ਐਚ ਓ ਹਰਸਿਮਰਨ ਸਿੰਘ, ਸਿਮਰਨਜੀਤ ਕੌਰ ,ਕੁਲਜੀਤ ਸਿੰਘ ਹੇਲਥ ਇੰਸਪੈਕਟਰ, ਕੁਲਦੀਪ ਸਿੰਘ ਅਤੇ ਫੀਲਡ ਸਟਾਫ ਹਾਜਿਰ ਸੀ।

Previous articleਖਾਦਾਂ ਤੇ ਦਵਾਈਆਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕਤਾ ਮੁਹਿੰਮ ਵਿੱਢੀ ਜਾਵੇ-ਵਧੀਕ ਡਿਪਟੀ ਕਮਿਸ਼ਨਰ
Next articleਪਿੰਡ ਬੱਲੜਵਾਲ ਵਿਖੇ ਵੈਕਸੀਨ ਲਗਾਈ
Editor-in-chief at Salam News Punjab

LEAVE A REPLY

Please enter your comment!
Please enter your name here