ਦੇਸ਼ ਦੀ ਤਰੱਕੀ ਜਨਸੰਖਿਆ ਤੇ ਨਿਰਭਰ – ਸਿਵਲ ਸਰਜਨ ਸਿਹਤ ਵਿਭਾਗ ਲਾਏਗਾ ਮੁਫਤ ਪਰਿਵਾਰ ਨਿਯੋਜਨ ਕੈਂਪ

0
346

ਕਪੂਰਥਲਾ, 6 ਜੁਲਾਈ –(ਮੀਨਾ ਗੋਗਨਾ) ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇਸ਼ ਦੀ ਜਨਸੰਖਿਆ ਤੇ ਨਿਰਭਰ ਕਰਦੀ ਹੈ। ਇਹ ਸ਼ਬਦ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ 11 ਜੁਲਾਈ ਨੂੰ ਮਣਾਏ ਜਾਣ ਵਾਲੇ ਵਿਸ਼ਵ ਜਨਸੰਖਿਆ ਦਿਵਸ ਦੇ ਸੰਬੰਧ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਭਰੇ ਦੌਰ ਵਿਚ ਪਰਿਵਾਰਾਂ ਨੂੰ ਸੀਮਿਤ ਰੱਖਣਾ ਬਹੁਤ ਹੀ ਜਰੂਰੀ ਹੈ ਤੇ ਇਸ ਬਾਰੇ ਜਾਗਰੂਕਤਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਦੋ ਬੱਚਿਆਂ ਵਿਚ ਤਿੰਨ ਸਾਲ ਦਾ ਅੰਤਰ ਜਰੂਰੀ ਹੈ ਨਾਲ ਹੀ ਉਨ੍ਹਾਂ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਤਰੀਕੇ ਅਪਣਾਉਣ ਲਈ ਪ੍ਰੇਰਿਆ।ਨਾਲ ਹੀ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਲੜਕੀਆਂ ਦੀ ਛੋਟੀ ਉਮਰ ਵਿਚ ਸ਼ਾਦੀ ਨਾ ਕੀਤੀ ਜਾਏ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਦੱਸਿਆ ਕਿ ਜਿਲੇ ਵਿਚ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਮਣਾਇਆ ਜਾ ਰਿਹਾ ਹੈ, ਜਿਸ ਵਿਚ ਫੀਲਡ ਸਟਾਫ ਤੇ ਆਸ਼ਾ ਵੱਲੋਂ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਤਾਂ ਕੀਤਾ ਹੀ ਜਾਏਗਾ ਨਾਲ ਹੀ ਟਾਰਗੇਟ ਜੋੜਿਆਂ ਦੀ ਪਛਾਣ ਕਰ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਤਰੀਕੇ ਅਪਣਾਉਣ ਲਈ ਪ੍ਰੇਰਿਆ ਵੀ ਜਾਏਗਾ।ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਜਣੇਪੇ ਤੋਂ ਅਤੇ ਆਬਾਰਸ਼ਨ ਤੋਂ ਬਾਅਦ ਪਰਿਵਾਰ ਨਿਯੋਜਨ ਦਾ ਕੋਈ ਵੀ ਤਰੀਕਾ ਜਰੂਰ ਅਪਣਾਇਆ ਜਾਏ। ਇਸ ਤੋਂ ਇਲਾਵਾ 11 ਜੁਲਾਈ ਤੋਂ 24 ਜੁਲਾਈ ਤੱਕ ਜਿਲੇ ਵਿਚ ਜਨਸੰਖਿਆ ਸਥਿਰਤਾ ਪੰਦਰਵਾੜਾ ਮਣਾਇਆ ਜਾਏਗਾ। ਜਿਸ ਵਿਚ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ ਕੈਂਪ ਲਗਾ ਨਸਬੰਦੀ ਅਤੇ ਨਲਬੰਦੀ ਦੇ ਮੁਫਤ ਆਪ੍ਰੇਸ਼ਨ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।ਉਨ੍ਹਾਂ ਆਸ਼ਾ ਵਰਕਰਾਂ ਨੂੰ ਵੀ ਕਿਹਾ ਕਿ ਉਹ ਡੋਰ ਟੂ ਡੋਰ ਜਾਗਰੂਕਤਾ ਦੌਰਾਨ ਕੋਵਿਡ ਐਪ੍ਰੋਪਰੀਏਟ ਬਿਹੇਵੀਅਰ ਦੀ ਪਾਲਣਾ ਕਰਨ।

Previous articleਐਚ ਡੀ ਐਫ ਸੀ ਬੈਂਕ ਨੇ ਡਾਕਟਰਾਂ ਨੂ ਕੀਤਾ ਸਨਮਾਨਿਤ
Next articleਖੇਤੀਬਾੜੀ ਸਕੱਤਰ ਵਲੋਂ ਕਿਸਾਨਾਂ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਵੱਲ ਮੁੜਨ ਦਾ ਸੱਦਾ
Editor-in-chief at Salam News Punjab

LEAVE A REPLY

Please enter your comment!
Please enter your name here