ਕਾਦੀਆ 7 ਜੁਲਾਈ (ਸਲਾਮ ਤਾਰੀ) ਅੱਜ ਕਾਦੀਆ ਦੀ ਐਚ ਡੀ ਐਫ ਸੀ ਬ੍ਰਾਂਚ ਨੇ ਕਰੋਨਾ ਵਾਰੀਅਰਸ ਸ਼ਹਿਰ ਕਾਦੀਆ ਦੇ ਡਾਕਟਰਾਂ ਨੂੰ ਸਨਮਾਨਿਤ ਕੀਤਾ! ਇਸ ਮੌਕੇ ਬੈਂਕ ਦੇ ਮੈਨੇਜਰ ਹਰਜਿੰਦਰ ਸਿੰਘ ਵਿਰਦੀ ਨੇ ਕਿਹਾ ਕੇ ਕਰੌਨਾ ਮਹਾਮਾਰੀ ਦੇ ਸਮੇਂ ਵਿਚ ਡਾਕਟਰ ਸਾਡੇ ਲਈ ਵਰਦਾਨ ਸਾਬਤ ਹੋਏ ਹਨ ਅਤੇ ਇਹਨਾਂ ਨੇ ਅਪਣੀ ਜਾਨਾ ਦੀ ਪ੍ਰਵਾਹ ਨਾ ਕਰਦੇ ਹੋਏ ਮਾਨਵਤਾ ਦੀ ਦਿਨ ਰਾਤ ਸੇਵਾ ਕੀਤੀ ਹੈ ਅਸੀਂ ਇਹਨਾਂ ਦਾ ਜਿੰਨਾ ਧੰਨਵਾਦ ਕਰੀਏ ਉਹਨਾਂ ਹੀ ਘੱਟ ਹੈ! ਇਸ ਮੌਕੇ ਹਰਜਿੰਦਰ ਸਿੰਘ ਵਿਰਦੀ ਨੇ ਕਿਹਾ ਕਿ ਦੇਸ਼ ਵਿਚ ਕਈ ਥਾਵਾਂ ਤੇ ਡਾਕਟਰਾਂ ਤੇ ਹਮਲੇ ਦੀ ਖਬਰਾਂ ਸਾਹਮਣੇ ਆਇਆਂ ਨੇ ਜੋ ਕੇ ਬੜੀ ਹੀ ਮੰਦਭਾਗੀ ਘਟਨਾ ਹੈ! ਸਾਨੂੰ ਸਾਰੀਆਂ ਨੂ ਹੀ ਡਾਕਟਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਐਚ ਡੀ ਐਫ ਸੀ ਬੈਂਕ ਇਹਨਾਂ ਸਾਰੀਆਂ ਯੋਧਿਆਂ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਕਰੋਨਾ ਕਾਲ ਵਿੱਚ ਲੋਕਾਂ ਦੀ ਮਦਦ ਕੀਤੀ