spot_img
Homeਮਾਝਾਗੁਰਦਾਸਪੁਰਭਾਰਤੀ ਜਨਤਾ ਪਾਰਟੀ ਮੰਡਲ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ...

ਭਾਰਤੀ ਜਨਤਾ ਪਾਰਟੀ ਮੰਡਲ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਭੇਟ ਕੀਤੀ ਗਈ।

ਕਾਦੀਆਂ 23 ਮਾਰਚ (ਸਲਾਮ ਤਾਰੀ)

ਭਾਜਪਾ ਮੰਡਲ ਪ੍ਰਧਾਨ ਗੌਰਵ ਰਾਜਪੂਤ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਨੇ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸ਼ਹੀਦਾਂ ਨੂੰ ਅਮਰ ਕਰਨ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।ਇਸ ਦੌਰਾਨ ਪ੍ਰਧਾਨ ਗੌਰਵ ਰਾਜਪੂਤ ਨੇ ਸ਼ਰਧਾਂਜਲੀ ਭੇਟ ਕਰਦਿਆਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼ਹੀਦਾਂ ਦੇ ਵਿਚਾਰਾਂ ‘ਤੇ ਪਹਿਰਾ ਦੇਣ ਦਾ ਸੱਦਾ ਦਿੱਤਾ | ਭਾਜਪਾ ਮੰਡਲ ਪ੍ਰਧਾਨ ਗੌਰਵ ਰਾਜਪੂਤ ਨੇ ਕਿਹਾ ਕਿ ਸਮਾਜ ਦੀ ਨੌਜਵਾਨ ਸ਼ਕਤੀ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਮਹਾਨ ਸ਼ਹੀਦਾਂ ਦੀ ਸੋਚ ਤੋਂ ਪ੍ਰੇਰਨਾ ਲੈ ਕੇ ਮਜ਼ਬੂਤ ​​ਰਾਸ਼ਟਰ ਦੇ ਨਿਰਮਾਣ ਵੱਲ ਵਧਣਾ ਚਾਹੀਦਾ ਹੈ। ਇਸ ਦੌਰਾਨ ਸਾਬਕਾ ਮੰਡਲ ਪ੍ਰਧਾਨ ਅਸ਼ੋਕ ਸ਼ਰਮਾ, ਅਨੀਸ਼ ਬਾਲਗਨ, ਰਜਨੀਸ਼ ਮਹਾਜਨ, ਗੁਰਜੀਤ ਕੁਮਾਰ, ਵਿਸ਼ਾਲ ਸ਼ਰਮਾ, ਵਰੁਣ ਖੋਸਲਾ, ਪ੍ਰਵੀਨ ਸਹਿਗਲ, ਅਮਿਤ ਲੂਥਰਾ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਹਰਸਿਮਰ ਸਿੰਘ ਸਿੰਮਾ, ਅਮਿਤ ਮਹਾਜਨ, ਅੰਕਿਤ ਭਾਟੀਆ, ਮਨੋਜ ਕੁਮਾਰ ਕੇਹੜ, ਸਤੀਸ਼ ਸੂਰੀ, ਡਾ. ਡਿੰਪਲ ਭਨੋਟ, ਨਕੁਲ ਭਾਟੀਆ, ਗੌਰਵ ਲਾਹੌਰੀਆ, ਛੱਜੂ ਰਾਮ, ਪ੍ਰਦੀਪ ਕੁਮਾਰ, ਅਸ਼ੋਕ ਸਲਹੋਤਰਾ, ਬਲਦੇਵ ਰਾਜ, ਰਾਜੀਵ ਸ਼ਰਮਾ ਟਿੰਕੂ ਅਤੇ ਪਵਨ ਕੁਮਾਰ ਪੰਮਾ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments