spot_img
HomeEnglishਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਰੇਡੀਏਸ਼ਨ ਨਾਲ ਜੁੜੇ ਵਿਸ਼ੇ ਤੇ ਖੋਜ...

ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਰੇਡੀਏਸ਼ਨ ਨਾਲ ਜੁੜੇ ਵਿਸ਼ੇ ਤੇ ਖੋਜ ਭਰਪੂਰ ਲੈਕਚਰ ਕਰਵਾਇਆ

ਕਾਦੀਆ 22 ਮਾਰਚ (ਸਲਾਮ ਤਾਰੀ)
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਲੈਕਚਰ ਰੇਡੀਏਸ਼ਨ ਐਂਡ ਪਾਰਟੀਕਲਜ਼ ਫਿਜਿਕਸ ਵਿਸ਼ੇ ਤੇ ਸਾਇੰਸ ਸਮਾਰਟ ਰੂਮ ਅੰਦਰ ਆਯੋਜਿਤ ਕੀਤਾ ਗਿਆ ਇਸ ਵਿਸ਼ੇਸ਼ ਲੈਕਚਰ ਵਿੱਚ ਰਿਸੋਰਸ ਪਰਸਨ ਵਜੋ ਡੀ ਏ ਵੀ ਕਾਲਜ ਅੰਮ੍ਰਿਤਸਰ ਦੇ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਨੀਰਜਾ ਕਾਲੀਆ ਅਤੇ ਪ੍ਰੋਫੈਸਰ ਮਨਪ੍ਰੀਤ ਕੌਰ ਕਾਲਜ ਕੈਂਪਸ ਅੰਦਰ ਪੁੱਜੇ ਮਹਿਮਾਨ ਵਿਦਵਾਨਾਂ ਦਾ ਵਿਭਾਗ ਦੇ ਮੁਖੀ ਪ੍ਰੋਫੈਸਰ ਕੁਲਵਿੰਦਰ ਸਿੰਘ ਤੇ ਪ੍ਰੋਫੈਸਰ ਮਿਤਾਲੀ ਸਮੇਤ ਸਾਇੰਸ ਸੁਸਾਇਟੀ ਨਾਲ ਜੁੜੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ| ਪ੍ਰੋਫੈਸਰ ਕੁਲਵਿੰਦਰ ਸਿੰਘ ਵੱਲੋਂ ਮੰਚ ਦਾ ਸੰਚਾਲਨ ਕਰਦਿਆਂ ਵਿਦਵਾਨਾਂ ਦੀ ਵਿਦਿਆਰਥੀਆਂ ਨਾਲ ਜਾਣ ਪਛਾਣ ਕਰਵਾਈ ਤੇ ਖੋਜ ਭਰਪੂਰ ਵਿਸ਼ੇ ਰੇਡੀਏਸ਼ਨ ਅੈਡ ਪਾਰਟੀਕਲਜ ਤੇ ਚਾਨਣਾ ਪਾਇਆ| ਮਾਹਿਰ ਵਿਦਵਾਨਾਂ ਨੇ ਸੰਬੋਧਨ ਹੁੰਦਿਆਂ ਭੌਤਿਕ ਵਿਗਿਆਨ ਵਿੱਚ ਰੇਡੀਏਸ਼ਨ ਪੈਦਾ ਕਰਨ ਤੇ ਇਸ ਨਾਲ ਜੁੜੇ ਵਿਸਤ੍ਰਿਤ ਕਾਰਜ ਨੂੰ ਅਣੂਆਂ ਦੇ ਏਿਕਤਰੀਕਰਨ ਉਪਰੰਤ ਹੁੰਦਿਆਂ ਕਿਰਿਆਵਾਂ ਆਦਿ ਨੂੰ ਵਿਦਿਆਰਥੀ ਵਰਗ ਨਾਲ ਸਾਂਝੀਆਂ ਕੀਤਾ ਵਿਦਿਆਰਥੀ ਵਰਗ ਵੱਲੋਂ ਸਵਾਲ-ਜਵਾਬ ਕੀਤੇ ਗਏ| ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਵੱਲੋਂ ਅਜਿਹੇ ਖੋਜ ਭਰਪੂਰ ਲੈਕਚਰਾ ਦਾ ਉਚੇਰੀ ਸਿੱਖਿਆ ਚ ਲਾਭਕਾਰੀ ਮਹੱਤਵ ਦੱਸਦਿਆਂ ਵਿਭਾਗ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਪ੍ਰਫੈਸਰ ਕੁਲਵਿੰਦਰ ਸਿੰਘ ਵੱਲੋਂ ਮਹਿਮਾਨ ਵਿਦਵਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਇਸ ਮੌਕੇ ਪ੍ਰੋਫੈਸਰ ਮਿਤਾਲੀ , ਸਹਾਇਕ ਸਰਦਾਰ ਬਲਰਾਜ ਸਿੰਘ ,ਅਮਨਦੀਪ ਸਿੰਘ ਟੈਕਨੀਸ਼ੀਅਨ ਰਜਨੀਸ਼ ਕੁਮਾਰ|, ਤੇ ਸਾਇੰਸ ਕਲਾਸ ਦੇ ਵਿਦਿਆਰਥੀ ਹਾਜ਼ਰ ਸਨ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments