spot_img
Homeਮਾਝਾਗੁਰਦਾਸਪੁਰਐਨ ਆਰ ਆਈ ਸ਼ਰਮਾ ਪਰਿਵਾਰ ਵੱਲੋਂ| ਕਾਲਜ ਦੀਆਂ ਪੰਜ ਲੋੜਵੰਦ ਵਿਦਿਆਰਥਣਾਂ ਨੂੰ...

ਐਨ ਆਰ ਆਈ ਸ਼ਰਮਾ ਪਰਿਵਾਰ ਵੱਲੋਂ| ਕਾਲਜ ਦੀਆਂ ਪੰਜ ਲੋੜਵੰਦ ਵਿਦਿਆਰਥਣਾਂ ਨੂੰ ਵਜ਼ੀਫ਼ੇ ਭੇਟ ਕੀਤੇ|

ਕਾਦੀਆਂ 20 ਮਾਰਚ (ਸਲਾਮ ਤਾਰੀ)
ਕਾਦੀਆਂ ਸ਼ਹਿਰ ਦੇ ਵਸਨੀਕ ਰਹਿ ਚੁੱਕੇ ਸ਼ਰਮਾ ਪਰਿਵਾਰ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀਆ ਪੰਜ ਹੋਣਹਾਰ ਤੇ ਲੋੜਵੰਦ ਵਿਦਿਆਰਥਣਾਂ ਨੂੰ 10 ਹਜ਼ਾਰ ਰੁਪਏ ਦੀ ਮਦਦ ਕਰਦਿਆਂ ਵਜ਼ੀਫੇ ਭੇਟ ਕੀਤੇ ਹਨ| ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ

ਕਿ ਸਵਰਗੀ ਵਿਸ਼ਵਾਨਾਥ ਸ਼ਰਮਾਂ ਤੇ ਸ਼੍ਰੀ ਤੀਰਥ ਰਾਮ ਸ਼ਰਮਾ ਜੋ ਕਿ ਸੰਨ 1954 ਤੱਕ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਬੀ ਐਸ ਸੀ ਕਲਾਸ ਦੇ ਵਿਦਿਆਰਥੀ ਸਨ । ਉਸ ਸਮੇਂ ਸ੍ਰੀ ਵਿਸ਼ਵਾਨਾਥ ਸ਼ਰਮਾ ਕਾਲਜ ਸਟੁਡੈਟ ਮੈਗਜ਼ੀਨ ਦੇ ਸੰਪਾਦਕ ਸਕਤਰ ਸਨ ਤੇ ਸਾਹਿਤਕ ਗਤੀਵਿਧੀਆਂ ਵਿਚ ਭਾਗ ਲੈਂਦੇ ਸਨ । ਮੈਰਿਟ ਪ੍ਰਾਪਤ ਕਰਕੇ ਕਾਲਜ ਦੇ ਹੋਣਹਾਰ ਵਿਦਿਆਰਥੀ ਵਜੋਂ ਪ੍ਰਸਿੱਧ ਸਨ । ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿਚ 50 ਹਜ਼ਾਰ ਰੁਪਏ ਦੀ ਰਾਸ਼ੀ ਕਾਲਜ ਵਿਦਿਆਰਥਣਾਂ ਨੂੰ ਭੇਟ ਕੀਤੀ ਹੈ| ਉਸ ਸਮੇਂ ਸ਼੍ਰੀ ਵਿਸ਼ਵਨਾਥ ਸ਼ਰਮਾ ਪਿੰਡ ਕਾਹਲਵਾਂ ਵਿਖੇ ਰਹਿੰਦੇ ਸਨ| ਬਾਅਦ ਵਿਚ ਆਪ ਦਾ ਸਮੁੱਚਾ ਪਰਿਵਾਰ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਦਿੱਲੀ ਤੇ ਅਮਰੀਕਾ ਜਾ ਕੇ ਵੱਸਿ ਗਿਆ ਸੀ । ਕਾਲਜ ਵਿਹੜੇ ਵਿੱਚ ਸਵਰਗੀ ਸ਼੍ਰੀ ਵਿਸ਼ਵਨਾਥ ਸ਼ਰਮਾ ਦੇ ਧਰਮ ਪਤਨੀ ਸ੍ਰੀਮਤੀ ਸ਼ਕੁੰਤਲਾ ਬੇਟਾ ਸ੍ਰੀ ਰਾਜੇਸ਼ ਸ਼ਰਮਾ , ਬੇਟਾ ਸ੍ਰੀ ਹਰਿਦੇਸ਼ ਸ਼ਰਮਾ , ਬੇਟੀ ਰਚਨਾ ਕਾਲੀਆ ਸਮੇਤ ਪਰਿਵਾਰਿਕ ਮੈਂਬਰਾਂ ਨੇ ਪਹੁੰਚ ਕੇ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ| ਕਾਲਜ ਵੱਲੋਂ ਸਮੂਹ ਸ਼ਰਮਾ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ । ਅਤੇ ਵਿਦਿਆਰਥਣਾਂ ਲਈ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ । ਇਸ ਮੌਕੇ ਕਾਲਜ ਵੱਲੋਂ ਸ਼੍ਰੀ ਮਤੀ ਸ਼ਕੁੰਤਲਾ ਸ਼ਰਮਾ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ । ਕਾਲਜ ਸਟਾਫ਼ ਵੱਲੋਂ ਪ੍ਰੋਫੈਸਰ ਕੁਲਵਿੰਦਰ ਸਿੰਘ ,ਪ੍ਰੋਫੈਸਰ ਸੁਖਪਾਲ ਕੌਰ , ਪ੍ਰੋ ਹਰਜਿੰਦਰ ਸਿੰਘ, ਪੋ੍ ਸਤਵਿੰਦਰ ਸਿੰਘ ,ਪ੍ਰੋਫੈਸਰ ਹਰਕੰਵਲ ਸਿੰਘ, ਡਾਕਟਰ ਸਤਿੰਦਰ ਕੌਰ , ਪ੍ਰੋ ਮਨਪ੍ਰੀਤ ਕੌਰ , ਪੋ੍ ਲਵ ਪ੍ਰੀਤ ਕੋਰ ,ਪ੍ਰੋਫੈਸਰ ਮਿਤਾਲੀ ,ਪ੍ਰੋਫੈਸਰ ਕਿਰਨਦੀਪ ਕੌਰ, ਪ੍ਰੋਫੈਸਰ ਤਰਨਬੀਰ ਕੌਰ ਤੇ ਸਟਾਫ਼ ਮੈਂਬਰ ਹਾਜ਼ਰ ਸਨ । ਸ੍ਰੀ ਰਾਜੇਸ਼ ਸ਼ਰਮਾ ਵੱਲੋਂ ਕਾਦੀਆਂ ਸ਼ਹਿਰ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਨੂੰ ਪਿਛਲੇ ਸਮੇਂ ਤੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰ ਰਹੇ ਹਨ| ਕਾਲਜ ਦੀਆਂ ਵਿਦਿਆਰਥਣਾਂ ਮੁਸਕਾਨ ਬੀ ੇਏ, ਕੰਵਲਦੀਪ ਕੌਰ ,ਚੰਦਨ ਪ੍ਰੀਤ ਕੌਰ ਬੀ ਕਾਮ , ਰਮਨਪ੍ਰੀਤ ਕੌਰ ਤੇ ਸਲਮਾ ਨੂੰ ਸਨਮਾਨਿਤ ਕੀਤਾ ਹੈ|
ਫੋਟੋ :— ਸ੍ਰੀ ਮਤੀ ਸ਼ਕੁੰਤਲਾ ਸ਼ਰਮਾ ਤੇ ਸਮੂਹ ਪਰਿਵਾਰ ਦਾ| ਕਾਲਜ ਵੱਲੋਂ ਸਨਮਾਨ ਕਰਦੇ ਪ੍ਰਿੰਸਿਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਨਾਲ ਸਟਾਫ਼ ਮੈਂਬਰ
| ਫੋਟੋ :—ਹੋਨਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਸ੍ਰੀਮਤੀ ਸ਼ੁਕਲਾ ਸ਼ਰਮਾ ਤੇ ਸਮੂਹ ਪਰਿਵਾਰ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments