ਐਚਆਈਵੀ ਜਾਗਰੂਕਤਾ ਵੈਨ ਰਾਹੀਂ ਏਡਜ ਬਾਰੇ ਕੀਤਾ ਜਾਗਰੂਕ

0
8

ਕਾਦੀਆਂ,18 ਮਾਰਚ( ਸਲਾਮ ਤਾਰੀ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡੀਕਲ ਅਫਸਰ ਡਾਕਟਰ ਡਾ ਸ਼ੁਭਨੀਤ ਕੁਮਾਰ ਤੇ ਮੈਡੀਕਲ ਅਫ਼ਸਰ ਡਾ ਪਲਵੀ ਤੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਤੇ ਸਮੁਚੀ ਟੀਮ ਵਲੋਂ ਐੱਚਆਈਵੀ ਜਾਗਰੂਕਤਾ ਵੈਨ ਰਾਹੀਂ ਕਾਦੀਆਂ ਦੇ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਨਾਟਕ ਮੰਡਲੀ ਵੱਲੋਂ ਨੁਕੜ ਨਾਟਕਾਂ ਰਾਹੀਂ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਅਤੇ ਆਮ ਲੋਕਾਂ ਦੇ ਐੱਚਆਈਵੀ ਲਈ ਬਲੱਡ ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਐੱਚਆਈਵੀ ਕਿਸੇ ਵੀ ਐੱਚਆਈਵੀ ਪੀੜਤ ਵਿਅਕਤੀ ਨਾਲ ਅਸੁਰੱੱਖਿਅਤ ਯੌਨ ਸਬੰਧ ਬਣਾਉਣ ਨਾਲ, ਐੱਚਆਈਵੀ ਸੰਕ੍ਰਮਿਤ ਖੂਨ ਜਾਂ ਖੂਨ ਵਾਲੇ ਪਦਾਰਥ ਸਰੀਰ ਵਿਚ ਚੜਾਉਣ ਨਾਲ, ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਨਾਲ ਜਾਂ ਐੱਚਆਈਵੀ ਪੀੜਤ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਹੈ। ਉਨ੍ਹਾਂ ਦੱੱਸਿਆ ਕਿ ਐੱਚਆਈਵੀ ਪੀੜਤ ਵਿਅਕਤੀ ਨੂੰ ਛੁਹਣ ਨਾਲ ਜਾਂ ਹੱਥ ਮਿਲਾਉਣ ਨਾਲ, ਪੀੜਤ ਵਿਅਕਤੀ ਵੱਲੋਂ ਵਰਤੇ ਗਏ ਭਾਂਡਿਆਂ ਵਿਚ ਖਾਣਾ ਖਾਣ ਨਾਲ ਜਾਂ ਪੀੜਤ ਵੱਲੋਂ ਵਰਤੇ ਉਪਕਰਣਾਂ ਦਾ ਇਸਤੇਮਾਲ ਕਰਨ ਨਾਲ ਨਹੀਂ ਫੈਲਦਾ।ਐਚਆਈਵੀ/ਏਡਜ਼ ਦੇ ਲੱਛਣ ਸਾਹਮਣੇ ਆਉਣ ਵਿਚ 6 ਮਹੀਨੇ ਤੋਂ 8 ਸਾਲ ਤਕ ਵੀ ਲੱਗ ਸਕਦੇ ਹਨ। ਸਿਰਫ ਖੂਨ ਦੀ ਜਾਂਚ ਨਾਲ ਹੀ ਐੱਚਆਈਵੀ ਸੰਕ੍ਰਮਣ ਦਾ ਪਤਾ ਲੱਗ ਸਕਦਾ ਹੈ। ਮੁਫਤ ਸਲਾਹ ਅਤੇ ਜਾਂਚ ਲਈ ਨੇੜੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਸਥਿਤ ਆਈਸੀਟੀਸੀ ਕੇਂਦਰ ਵਿਚ ਜਾਇਆ ਜਾਵੇ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੇ ਨਾਲ ਸਤਪਾਲ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ , ਅਮਰੀਕ ਸਿੰਘ ,ਸੁਖਵਿੰਦਰ ਸਿੰਘ, ਨਰਿੰਦਰ ਸਿੰਘ ਬਿੱਲਾ , ਅਮਰੀਕ ਸਿੰਘ ਆਦਿ ਸਿਹਤ ਕਰਮਚਾਰੀ ਹਾਜਰ ਸਨ।

ਫੋਟੋ ਕੈਪਸ਼ਨ, ਐਚਆਈਵੀ ਜਾਗਰੂਕਤਾ ਵੈਨ ਰਾਹੀਂ ਏਡਜ ਬਾਰੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ

Previous articleਕਿਸਾਨ ਜਥੇਬੰਦੀਆਂ ਨੇ ਮੋਦੀ ਅਤੇ ਭਗਵੰਤ ਮਾਨ ਦਾ ਪੁਤਲਾ ਫੂਕਿਆ
Next articleਐਸ ਐਸ ਪੀ ਬਟਾਲਾ ਨੇ ਅਪਣੀ ਟੀਮ ਸਮੇਤ ਕਾਦੀਆ ਵਿੱਚ ਫਲੈਗ ਮਾਰਚ ਕੀਤਾ
Editor-in-chief at Salam News Punjab

LEAVE A REPLY

Please enter your comment!
Please enter your name here