ਕਿਸਾਨ ਜਥੇਬੰਦੀਆਂ ਨੇ ਮੋਦੀ ਅਤੇ ਭਗਵੰਤ ਮਾਨ ਦਾ ਪੁਤਲਾ ਫੂਕਿਆ

0
8

ਕਾਦੀਆ 18 ਮਾਰਚ (ਸਲਾਮ ਤਾਰੀ)

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਕਾਦੀਆਂ ਸ੍ਰੀ ਹਰ ਗੋਬਿੰਦ ਪੁਰ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਅੱਜ ਸੂਬਾ ਪੱਧਰੀ ਸੱਦੇ ਦੇ ਤਹਿਤ ਗਰੁਪ 20 ਦੇ ਅਮ੍ਰਿਤਸਰ ਵਿੱਚ ਚਲ ਰਹੇ ਸੰਮੇਲਨ ਖਿਲਾਫ ਕਾਦੀਆਂ ਵਿੱਚ ਰੈਲੀ ਕਰਕੇ ਸ਼ਹਿਰ ਵਿਚ ਮੁਜਾਹਰਾ ਕੀਤਾ ਗਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ। ਬਲਾਕ ਪ੍ਰਧਾਨ ਕੈਪਟਨ ਅਜੀਤ ਸਿੰਘ ਸੈਰੋਵਾਲ ਅਤੇ ਬਲਾਕ ਸਕੱਤਰ ਕੁਲਦੀਪ ਸਿੰਘ ਸੈਰੋਵਾਲ ਜਿਲ੍ਹਾ ਖਜਾਨਚੀ ਪਾਲ ਸਿੰਘ ਚੀਮਾ ਖੁੱਡੀ ਅਤੇ ਗੁਰਦੇਵ ਸਿੰਘ ਮਸਾਣੀਆਂ ਦੀ ਅਗਵਾਈ ਵਿਚ ਹੋਈ ਰੈਲੀ ਅਤੇ ਮੁਜਾਹਰੇ ਵਿਚ ਦਰਜਨਾਂ ਪਿੰਡਾਂ ਤੋਂ ਕਿਸਾਨ ਮਜਦੂਰ ਸ਼ਾਮਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਡਾ ਅਸ਼ੋਕ ਭਾਰਤੀ ਨੇ ਕਿਹਾ ਕਿ ਗਰੁੱਪ 20 ਦੇਸ਼ਾਂ ਦੇ ਸੰਮੇਲਨ ਦੇ ਮੇਜਬਾਨ ਭਾਰਤ ਅਤੇ ਪੰਜਾਬ ਦੇ ਹਾਕਮ ਗਰੁਪ 20 ਦੀ ਫੋਕੀ ਸ਼ੋਹਰਤ ਦੇ ਸੋਹਲੇ ਗਾ ਰਹੇ ਹਨ ਜਦੋਂ ਕਿ ਇਹ ਸਾਮਰਾਜੀ ਮੁਲਕਾਂ ਦੇ ਹਾਕਮਾਂ ਅਤੇ ਧਨਾਢ ਸਰਮਾਏਦਾਰਾਂ ਅਤੇ ਭਾਰਤੀ ਕਾਰਪੋਰੇਟਾਂ ਦੇ ਹਿੱਤਾਂ ਦੀ ਸੇਵਾ ਕਰਦਿਆਂ ਭਾਰਤ ਦੇ ਮਿਹਨਤਕਸ਼ ਲੋਕਾਂ ਕੋਲ ਬਚਦੀਆਂ ਥੋੜੀਆਂ ਬਹੁਤੀਆਂ ਸਹੂਲਤਾਂ ਅਤੇ ਰੁਜ਼ਗਾਰ ਦੇ ਵਸੀਲੇ ਖੋਹ ਕੇ ਸਾਮਰਾਜੀ ਕੰਪਨੀਆਂ ਅਤੇ ਦੇਸੀ ਦਲਾਲ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਮਨਸੂਬੇ ਘੜਨ ਦਾ ਹੀ ਸੰਮੇਲਨ ਹੈ। ਇਸ ਸੰਮੇਲਨ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਧਨਾਢਾਂ ਅੱਗੇ ਕਿਸਾਨਾਂ ਮਜਦੂਰਾਂ ਮੁਲਾਜ਼ਮਾਂ ਆਦਿਵਾਸੀਆਂ ਅਤੇ ਹੋਰ ਕਿਰਤੀਆਂ ਦੇ ਰੋਟੀ ਰੋਜੀ ਦੇ ਸਾਧਨਾਂ ਨੂੰ ਪਰੋਸਿਆ ਜਾ ਰਿਹਾ ਹੈ। ਸਿੱਖਿਆ ਸਿਹਤ ਵਾਤਾਵਰਣ ਆਦਿ ਦੇ ਨਾਂ ਤੇ ਸਕੂਲ ਹਸਪਤਾਲ ਨਹਿਰਾਂ ਦਰਿਆ ਅਤੇ ਕੁਦਰਤੀ ਖਜਾਨੇ ਸਭ ਸਾਮਰਾਜੀਆਂ ਦੇ ਹਵਾਲੇ ਕਰਨ ਦੀਆਂ ਗੋਂਦਾ ਗੰਦੀਆਂ ਜਾ ਰਹੀਆਂ ਹਨ। ਸਮੂਹ ਕਿਰਤੀ ਲੋਕਾਂ ਕਿਸਾਨਾਂ ਮਜਦੂਰਾਂ ਅਤੇ ਦੇਸ਼ ਭਗਤ ਤਾਕਤਾਂ ਨੂੰ ਇਸ ਦਾ ਡਟਵਾਂ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਸਰਦੂਲ ਸਿੰਘ ਚੀਮਾ ਖੁੱਡੀ ਸੁਖਦੇਵ ਸਿੰਘ ਬਾਊ ਸਤਨਾਮ ਸਿੰਘ ਗੰਗਾ ਜਰਨੈਲ ਸਿੰਘ ਭਰਥ ਬਖਸ਼ੀਸ਼ ਸਿੰਘ ਭਰਥ ਹਰਜੀਤ ਸਿੰਘ ਮਠੋਲਾ ਕੁਲਵਿੰਦਰ ਸਿੰਘ ਮਠੋਲਾ ਅਮਰਜੀਤ ਸਿੰਘ ਬਸਰਾਵਾਂ ਕੁਲਵਿੰਦਰ ਸਿੰਘ ਬਸਰਾਵਾਂ ਸੁਖਵਿੰਦਰ ਸਿੰਘ ਢਪੱਈ ਗੁਰਬਖਸ਼ ਸਿੰਘ ਢਪੱਈ ਪਿਆਰਾ ਸਿੰਘ ਵਿਠਵਾਂ ਸਤਨਾਮ ਸਿੰਘ ਨੰਗਲ ਝੌਰ ਸੁਖਵਿੰਦਰ ਸਿੰਘ ਨੰਗਲ ਝੌਰ ਦਵਿੰਦਰ ਸਿੰਘ ਢਪੱਈ ਜਗਤਾਰ ਸਿੰਘ ਨੰਗਲ ਝੌਰ ਕਸ਼ਮੀਰ ਸਿੰਘ ਮਠੋਲਾ ਗੁਰਦੀਪ ਸਿੰਘ ਬਸਰਾਵਾਂ ਆਸਾ ਸਿੰਘ  ਵਿਠਵਾ ਸੁਖਵਿੰਦਰ ਸਿੰਘ ਭੋਲ ਜਗਦੇਵ ਸਿੰਘ ਭੋਲ ਗੁਰਦਿਆਲ ਸਿੰਘ ਭੋਲ ਸਖਦੇਵ ਸਿੱਖ ਚੀਮਾ ਖੁੱਡੀ ਨੰਬਰਦਾਰ ਗਿਆਨ ਸਿੰਘ ਹਰਭਜਨ ਸਿੰਘ ਬਲਕਾਰ ਸਿੰਘ ਢਪੱਈ ਆਦਿ ਹਾਜ਼ਰ ਸਨ।

Previous articleਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਮੁਹੱਲਿਆਂ ਅਤੇ ਪਿੰਡਾਂ ਚ ਬਣਨਗੀਆਂ ਸਿਹਤ ਕਮੇਟੀਆਂ/ਚੇਅਰਮੈਨ ਸ਼੍ਰੀ ਰਮਨ ਬਹਿਲ
Next articleਐਚਆਈਵੀ ਜਾਗਰੂਕਤਾ ਵੈਨ ਰਾਹੀਂ ਏਡਜ ਬਾਰੇ ਕੀਤਾ ਜਾਗਰੂਕ
Editor-in-chief at Salam News Punjab

LEAVE A REPLY

Please enter your comment!
Please enter your name here