spot_img
Homeਮਾਝਾਗੁਰਦਾਸਪੁਰਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਮੁਹੱਲਿਆਂ ਅਤੇ ਪਿੰਡਾਂ ਚ ਬਣਨਗੀਆਂ...

ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਮੁਹੱਲਿਆਂ ਅਤੇ ਪਿੰਡਾਂ ਚ ਬਣਨਗੀਆਂ ਸਿਹਤ ਕਮੇਟੀਆਂ/ਚੇਅਰਮੈਨ ਸ਼੍ਰੀ ਰਮਨ ਬਹਿਲ

ਧਾਰੀਵਾਲ 18 ਮਾਰਚ (ਸ਼ਰਮਾ)
ਪੰਜਾਬ ਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਜਲਦੀ ਹੀ ਮੁਹੱਲਿਆਂ ਅਤੇ ਪਿੰਡਾਂ ਚ ਸਿਹਤ ਕਮੇਟੀਆਂ ਬਣਾਈਆਂ ਜਾਣਗੀਆਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕੀਤਾ , ਉਹਨਾ ਨੇ ਦੱਸਿਆ ਕਿ ਇਹ ਕਮੇਟੀਆਂ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਇਲਾਜ ਦੇ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਪਹੁੰਚਾਉਣ ਗੀਆਂ, ਚੇਅਰਮੈਨ ਬਹਿਲ ਨੇ ਕਿਹਾ ਕਿ ਯੋਜਨਾ ਦੇ ਤਹਿਤ ਹਰੇਕ ਮਹੱਲੇ ਤੇ ਪਿੰਡ ਵਿੱਚ ਸਿਹਤ ਕਮੇਟੀਆਂ ਬਣਾਈਆਂ ਜਾਣਗੀਆਂ, ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਹਰੇਕ ਨਸ਼ਾ ਛੁਡਾਊ ਕੇਂਦਰ ਵਿਚ ਯੋਗਾ ਕਲਾਸ ਤੇ ਜਿਮ ਦੀ ਸਹੂਲਤ ਮੁਹਈਆ ਕਰਵਾਉਣ ਤੇ ਕੰਮ ਕੀਤਾ ਜਾ ਰਿਹਾ ਹੈ,, ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਮਰੀਜ਼ ਦਾ ਦਵਾਈ ਦੇ ਨਾਲ ਨਾਲ ਯੋਗਾ ਤੇ ਜਿੰਮ ਦੇ ਨਾਲ ਵੀ ਇਲਾਜ ਕੀਤਾ ਜਾਵੇਗਾ,, ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਮੈਡੀਟੇਸ਼ਨ ਤੇ ਯੋਗਾ ਦੇ ਨਾਲ-ਨਾਲ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ, ਉਨ੍ਹਾਂ ਕਿਹਾ ਕਿ ਇਹ ਓਪਨ ਜੇਲ ਦਾ ਕਨਸੈਪਟ ਹੈ,, ਚੇਅਰਮੈਨ ਸ੍ਰੀ ਰਮਨ ਬਹਿਲ ਜੀ ਨੇ ਜੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਰ ਵਿਅਕਤੀ ਤੰਦਰੁਸਤ ਹੋਵੇ ਤੇ ਕੋਈ ਵੀ ਵਿਅਕਤੀ ਸਰਕਾਰੀ ਹਸਪਤਾਲ ਤੋ ਨਿਰਾਸ਼ ਹੋ ਕੇ ਨਾ ਜਾਵੇ

RELATED ARTICLES
- Advertisment -spot_img

Most Popular

Recent Comments