ਸਿੱਖ ਨੈਸ਼ਨਲ ਕਾਲਜ ਕਾਦੀਆ ਦੀ ਐਮਏ ਪੰਜਾਬੀ ਕਲਾਸ ਦੇ ਨਤੀਜੇ ਸ਼ਾਨਦਾਰ ਰਹੇ ਵਿਦਿਆਰਥਣਾ ਨੇ ਸ਼ਾਨਦਾਰ ਅੰਕਾਂ ਨਾਲ ਕਾਲਜ ਦਾ ਨਾਂਅ ਰੌਸ਼ਨ ਕੀਤਾ

0
14

ਕਾਦੀਆਂ 17 ਮਾਰਚ (ਸਲਾਮ ਤਾਰੀ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਮ ਏ ਪੰਜਾਬੀ ਸਮੈਸਟਰ ਪਹਿਲਾ ਤੇ ਤੀਸਰਾ ਦੇ ਐਲਾਨ ਕੀਤੇ ਨਤੀਜਿਆ ਵਿਚੋ ਸਿਖ ਨੈਸਨਲ ਕਾਲਜ ਕਾਦੀਆਂ ਦੀ ਐਮ ਏ ਪੰਜਾਬੀ ਕਲਾਸ ਦੀ ਵਿਦਿਆਰਥਣਾ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ| ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੇ ਕਾਲਜ ਵਿਦਿਆਰਥਣਾਂ ਦੀ ਯੂਨੀਵਰਸਿਟੀ ਨਤੀਜੀਆਂ ਵਿੱਚ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਜਾਣਕਾਰੀ ਦਿੱਤੀ ਹੈ ਕਿ ਕਾਲਜ ਦੀ ਐਮ ਏ ਪੰਜਾਬੀ ਸਮੈਸਟਰ ਪਹਿਲਾ ਵਿੱਚੋਂ ਕੁਲਵਿੰਦਰ ਕੌਰ ਨੇ ਪਹਿਲਾ ਸਥਾਨ , ਪਿੰਕੀ ਨੇ ਦੂਸਰਾ ਸਥਾਨ ਅਤੇ ਗੁਰਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ।ਸਮੈਸਟਰ ਪਹਿਲਾ ਦੇ ਬਾਕੀ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ । ਇਸੇ ਤਰਾਂ ਸਮੈਸਟਰ ਤੀਸਰਾ ਕਲਾਸ ਵਿੱਚੋਂ ਨਵਨੀਤ ਕੋਰ ਨੇ ਪਹਿਲਾ ਸਥਾਨ ਜਦ ਿਕ ਦੋ ਿਵਦਿਅਾਰਥਨਣਾ ਅ ਸਿਮਰਨਜੀਤ ਕੌਰ| ਅਤੇ ਸਿਮਰਜੀਤ ਕੋਰ ਨੇ ਬਰਾਬਰ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ| ਗੀਤਿਕਾ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ| ਇਥੇ ਜ਼ਿਕਰਯੋਗ ਹੈ ਕਿ ਪੋਸਟ ਗ੍ਰੈਜੂਏਟ| ਪੰਜਾਬੀ ਵਿਭਾਗ ਦੇ ਨਤੀਜੇ ਹਰ ਸਾਲ ਸ਼ਾਨਦਾਰ ਰਹਿੰਦੇ ਹਨ । ਤੇ ਐਮ ਏ ਪਾਸ ਕਰਨ ਉਪਰੰਤ ਕਈ ਵਿਦਿਆਰਥੀ ਯੂ ਜੀ ਸੀ ਨੈਟ ਤੇ pc set ਇਮਤਿਹਾਨ ਪਾਸ ਕਰਕੇ ਉੱਚ-ਵਿੱਦਿਆ ਹਾਸਲ ਕਰਨ ਉਪਰੰਤ ਪੰਜਾਬ ਦੀਆਂ ਉੱਚ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਸਕੂਲਾਂ ਅੰਦਰ ਸੇਵਾਵਾਂ ਨਿਭਾ ਰਹੇ ਹਨ| ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਵਿਭਾਗ ਦੀਆਂ ਪ੍ਰਾਪਤੀਆਂ ਸਾਲਾਘਾਯੋਗ ਹਨ ।ਨਤੀਜੀਆਂ ਚੋਂ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ ਬਲਚਰਣਜੀਤ ਸਿੰਘ ਭਾਟੀਆ ਨੇ ਸਮੂਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਤੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ| ਵਿਭਾਗ ਦੇ ਅਧਿਆਪਕ ਡਾਕਟਰ ਸਤਿੰਦਰ ਕੌਰ ਅਫ਼ਸਰ ਕੁਲਵਿੰਦਰ ਸਿੰਘ ਭਾਟੀਆ ਪ੍ਰੋ ਸੁਰਜੀਤ ਕੌਰ ਨੂੰ ਬਾਹਰ ਭੇਜ ਦਿੱਤੀ ਹੈ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਹੈ
ਫੋਟੋ :——- ਐਮ ਏ ਪੰਜਾਬੀ ਸਮੈਸਟਰ ਪਹਿਲਾ ਤੇ ਤੀਸਰਾ ਵਿੱਚੋਂ ਸਿੱਖ ਨੈਸ਼ਨਲ ਕਾਲਜ ਦੀਆਂ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ| ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਅਤੇ | ਸਥਾਨਕ ਸਕੱਤਰ ਡਾਕਟਰ ਬਲਚਰਣਜੀਤ ਸਿੰਘ|ਭਾਟੀਆ ਅਤੇ ਵਿਭਾਗ ਦੇ ਅਧਿਆਪਕਾਂ ਨਾਲ਼ ।

Previous articleਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਜੀ 20 ਸੰਮੇਲਨ ਖਿਲਾਫ ਵਿਰੋਧ ਪ੍ਰਦਰਸ਼ਨ ਕੱਲ ਕਾਦੀਆਂ ਚ ਸਾੜਿਆ ਜਾਵੇਗਾ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ
Next articleਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਮੁਹੱਲਿਆਂ ਅਤੇ ਪਿੰਡਾਂ ਚ ਬਣਨਗੀਆਂ ਸਿਹਤ ਕਮੇਟੀਆਂ/ਚੇਅਰਮੈਨ ਸ਼੍ਰੀ ਰਮਨ ਬਹਿਲ
Editor-in-chief at Salam News Punjab

LEAVE A REPLY

Please enter your comment!
Please enter your name here