spot_img
Homeਮਾਝਾਗੁਰਦਾਸਪੁਰਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਜੀ 20 ਸੰਮੇਲਨ ਖਿਲਾਫ ਵਿਰੋਧ ਪ੍ਰਦਰਸ਼ਨ...

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਜੀ 20 ਸੰਮੇਲਨ ਖਿਲਾਫ ਵਿਰੋਧ ਪ੍ਰਦਰਸ਼ਨ ਕੱਲ ਕਾਦੀਆਂ ਚ ਸਾੜਿਆ ਜਾਵੇਗਾ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ

ਕਾਦੀਆਂ 17 ਮਾਰਚ (ਸਲਾਮ ਤਾਰੀ)

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਜੀ 20 ਸੰਮੇਲਨ ਖਿਲਾਫ ਵਿਰੋਧ ਪ੍ਰਦਰਸ਼ਨ ਕੱਲ ਕਾਦੀਆਂ ਚ ਸਾੜਿਆ ਜਾਵੇਗਾ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਸ਼੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਦੀ ਮੀਟਿੰਗ ਬਲਾਕ ਪ੍ਰਧਾਨ ਕੈਪਟਨ ਅਜੀਤ ਸਿੰਘ ਸੈਰੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਇਕੱਤਰ ਹੋਏ ਸਮੂਹ ਕਿਸਾਨਾਂ ਦੇ ਵੱਲੋਂ ਜੀ 20 ਸੰਮੇਲਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ।ਇਸ ਦੌਰਾਨ ਵਿਚਾਰ ਚਰਚਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਸਾਮਰਾਜੀ ਮੁਲਕਾਂ ਦੇ ਵਲੋਂ ਗਰੁੱਪ 20 ਦੇਸ਼ਾਂ ਦਾ ਅਮ੍ਰਿਤਸਰ ਵਿੱਚ ਜੋ ਸੰਮੇਲਨ ਹੋ ਰਿਹਾ ਹੈ। ਉਸਦਾ ਜਥੇਬੰਦੀ ਵਲੋਂ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਾਮਰਾਜੀ ਮੁਲਕ ਆਪਣੀ ਲੁੱਟ ਨੂੰ ਹੋਰ ਵਧਾਉਣ ਅਤੇ ਅਪਣਾ ਬੋਝ ਗਰੀਬ ਮੁਲਕਾਂ ਦੇ ਗਰੀਬ ਲੋਕਾਂ ਤੇ ਲੱਦਣ ਲਈ ਵਿਚਾਰ ਵਟਾਂਦਰਾ ਕਰ ਰਹੇ ਹਨ। ਇਸ ਸੰਮੇਲਨ ਵਿੱਚੋਂ ਮਜਦੂਰਾਂ ਕਿਸਾਨਾਂ ਮੁਲਾਜ਼ਮਾਂ ਅਤੇ ਹੋਰ ਕਿਰਤੀ ਲੋਕਾਂ ਦੇ ਹੱਕਾਂ ਅਤੇ ਰੁਜ਼ਗਾਰ ਦੇ ਵਸੀਲਿਆਂ ਨੂੰ ਕਿਵੇਂ ਖੋਹਿਆ ਜਾਵੇ ਅਤੇ ਆਪਣੀਆਂ ਸਾਮਰਾਜੀ ਨੀਤੀਆਂ ਕਿਵੇਂ ਹੋਰ ਢੰਗ ਨਾਲ ਅੱਗੇ ਵਧਾਈਆਂ ਜਾਣ ਆਦਿ ਤੇ ਹੀ ਫੈਸਲੇ ਲਏ ਜਾਣਗੇ।ਅਤੇ ਅੱਜ 18 ਮਾਰਚ ਨੂੰ ਜਥੇਬੰਦੀ ਦੀ ਪੰਜਾਬ ਪੱਧਰੀ ਕਾਲ ਤੇ ਕਾਦੀਆਂ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ।ਇਸ ਮੌਕੇ ਬਲਾਕ ਸਕੱਤਰ ਕੁਲਦੀਪ ਸਿੰਘ ਸੈਰੋਵਾਲ ਸਰਦੂਲ ਸਿੰਘ ਚੀਮਾ ਖੁੱਡੀ ,ਜਿਲ੍ਹਾ ਖਜਾਨਚੀ ਪਾਲ ਸਿੰਘ ਚੀਮਾ ਖੁੱਡੀ ,ਕੁਲਦੀਪ ਸਿੰਘ ਮਠੋਲਾ ,ਜਰਨੈਲ ਸਿੰਘ ਭਰਥ ,ਗੁਰਬਖਸ਼ ਸਿੰਘ ਢਪੱਈ ,ਪਿਆਰਾ ਸਿੰਘ ਵਿਠਵਾਂ ,ਕੁਲਵਿੰਦਰ ਸਿੰਘ ਬਸਰਾਵਾਂ, ਸਤਨਾਮ ਸਿੰਘ ਨੰਗਲ ਝੌਰ, ਅਤੇ ਸੂਬਾ ਪ੍ਰੈੱਸ ਸਕੱਤਰ ਡਾ ਅਸ਼ੋਕ ਭਾਰਤੀ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments