spot_img
HomeEnglishਸ਼ਾਹਨਿਲ ਨੂੰ ਮਿਲਿਆ ਭਾਰਤ ਦਾ ਵੀਜ਼ਾ, ਅਪਰੈਲ ‘ਚ ਹੋਵੇਗਾ ਬਟਾਲਾ ਸ਼ਹਿਰ ‘ਚ...

ਸ਼ਾਹਨਿਲ ਨੂੰ ਮਿਲਿਆ ਭਾਰਤ ਦਾ ਵੀਜ਼ਾ, ਅਪਰੈਲ ‘ਚ ਹੋਵੇਗਾ ਬਟਾਲਾ ਸ਼ਹਿਰ ‘ਚ ਵਿਆਹ

 

ਕਾਦੀਆਂ/17 ਮਾਰਚ  (ਸਲਾਮ ਤਾਰੀ)
ਆਖ਼ਰਕਾਰ ਲਾਹੌਰ ਦੀ ਰਹਿਣ ਵਾਲੀ ਸ਼ਾਹਨਿਲ ਪੁੱਤਰੀ ਜਾਵੇਦ ਮਸੀਹ ਨੂੰ ਭਾਰਤ ਆਉਣ ਦਾ ਵੀਜ਼ਾ ਮਿਲ ਗਿਆ। ਹੁਣ ਉਹ ਅਪਰੈਲ ਮਹੀਨੇ ਬਟਾਲਾ ‘ਚ ਆਪਣੇ ਰਿਸ਼ਤੇਦਾਰਾਂ ਨਾਲ ਆਵੇਗੀ ਅਤੇ ਬਟਾਲਾ ਦੇ ਵਸਨੀਕ ਨਮਨ ਲੂਥਰਾ ਪੁੱਤਰ ਗੁਰਿੰਦਰਪਾਲ ਵਾਸੀ ਬਸੰਤ ਐਵਨਿਉ ਸ਼ੀਤਲਾ ਮੰਦਿਰ ਰੋਡ ਬਟਾਲਾ ਨਾਲ ਵਿਆਹੀ ਜਾਵੇਗੀ। ਨਮਨ ਲੁਥਰਾ ਪੇਸ਼ੇ ਤੋਂ ਵਕੀਲ ਹਨ ਅਤੇ ਬਟਾਲਾ ‘ਚ ਵਕਾਲਤ ਕਰਦੇ ਹਨ। ਉਹ ਆਪਣੀ ਮੰਗੇਤਰ ਦੇ ਲਈ ਕਈ ਸਾਲਾਂ ਤੋਂ ਭਾਰਤ ਦਾ ਵੀਜ਼ਾ ਲੈਣ ਲਈ ਯਤਨਸ਼ੀਲ ਸਨ। ਦੋ ਵਾਰੀ ਸ਼ਾਹਨਿਲ ਨੇ ਆਪਣੇ ਪਰਿਵਾਰ ਨਾਲ ਭਾਰਤ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ। ਪਿਛਲੇ ਸਾਲ ਹੀ ਉਹ ਆਪਣੀ ਮੰਗੇਤਰ ਨੂੰ ਕਰਤਾਰਪੁਰ ਕਾਰੀਡੋਰ ਜਾ ਕੇ ਮਿਲੇ ਸਨ। ਨਮਨ ਲੂਥਰਾ ਆਪਣੀ ਹੋਣ ਵਾਲੀ ਪਤਨੀ ਸ਼ਾਹਨਿਲ ਨੂੰ ਵੀਜ਼ਾ ਮਿਲਣ ਤੇ ਉਹ ਖ਼ੁਸ਼ੀ ਨਾਲ ਫ਼ੁੱਲੇ ਨਹੀਂ ਸਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਮੰਗਣੀ ਸ਼ਾਹਨਿਲ ਨਾਲ ਜਦੋਂ ਉਹ ਬਟਾਲਾ ਆਪਣੇ ਪਰਵਾਰ ਨਾਲ ਆਈ ਸੀ ਹੋ ਚੁੱਕੀ ਹੈ। ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੇ ਵੀ ਉਨ੍ਹਾਂ ਨਾਲ ਪੂਰਾ ਸਹਿਯੋਗ ਕੀਤਾ। ਕਾਦੀਆਂ ਦੇ ਸਮਾਜ ਸੇਵਕ ਅਤੇ ਜਰਨਲਿਸਟ ਮਕਬੂਲ ਅਹਿਮਦ ਨਾਲ ਸੰਪਰਕ ਹੋਇਆ। ਉਨ੍ਹਾਂ ਦਾ ਵੀ ਵਿਆਹ ਫ਼ੈਸਲਾਬਾਦ (ਪਾਕਿਸਤਾਨ) ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ ਸਨ 2003 ਵਿੱਚ ਹੋਇਆ ਸੀ। ਅਤੇ ਉਦੋਂ ਉਹ ਅੰਤਰ-ਰਾਸ਼ਟਰੀ ਮੀਡੀਆ ਦੇ ਖਿੱਚ ਦਾ ਕੇਂਦਰ ਬਣੇ ਸਨ। ਸ਼ਾਹਨਿਲ ਲਈ ਭਾਰਤ ਦਾ ਵੀਜ਼ਾ ਲੈਣ ਦੇ ਮਾਮਲੇ ‘ਚ ਉਨ੍ਹਾਂ ਕਾਫ਼ੀ ਸਹਿਯੋਗ ਕੀਤਾ। ਜਿਸ ਦੇ ਚੱਲਦੀਆਂ ਉਨ੍ਹਾਂ ਦੀ ਮੰਗੇਤਰ ਨੂੰ ਵੀਜ਼ਾ ਮਿਲ ਗਿਆ। ਉਨ੍ਹਾਂ ਦੱਸਿਆ ਕਿ ਮਕਬੂਲ ਅਹਿਮਦ ਹਿੰਦੂ, ਸਿੱਖ, ਮੁਸਲਿਮ ਅਤੇ ਈਸਾਈ ਭਾਈਚਾਰੇ ਵਿਚਕਾਰ ਅਮਨ ਦੇ ਪੁਲ ਵਾਂਗ ਕੰਮ ਕਰਦੇ ਹਨ। ਅਤੇ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਦੀ ਮਦਦ ਕਰਦੇ ਹਨ। ਉਨ੍ਹਾਂ ਦੇ ਸਹਿਯੋਗ ਨਾਲ ਹੁਣ ਤੱਕ ਦਰਜਨ ਭਰ ਪਾਕਿਸਤਾਨੀ ਵਿਹਾਂ-ਦੜਾ ਭਾਰਤ ਆ ਕੇ ਆਪਣਾ ਘਰ ਬਸਾ ਕੇ ਰਾਜ਼ੀ ਖ਼ੁਸ਼ੀ ਘਰ ਵਸਾ ਕੇ ਰਹਿ ਰਹਿਆਂ ਹਨ। ਨਮਨ ਲੂਥਰਾ ਨੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦਾ ਵੀ ਧੰਨਵਾਦ ਕੀਤਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments