ਕਾਦੀਆਂ 16 ਮਾਰਚ (ਸਲਾਮ ਤਾਰੀ)
ਪਾਵਰ ਕਾਰਪੋਰੇਸ਼ਨ ਪੰਜਾਬ ਦੀ ਜਨਤਾ ਕਿਸਾਨੀ ਅਤੇ ਉਦਯੋਗ ਲਈ ਨਿਰਵਿਘਨ ਬਿਜਲੀ ਸਪਲਾਈ ਬਹਾਲ ਰਖ ਕੇ ਪੰਜਾਬ ਦੀ ਆਰਥਿਕਤਾ ਵਿੱਚ ਅਹਿਮ ਯੋਗਦਾਨ ਵਾਲਾ ਮਹੱਤਵਪੂਰਨ ਅਦਾਰਾ ਹੈ| ਅਤੇ ਅਧਿਕਾਰੀ ਅਤੇ ਜੇਈਜ ਇਸ ਦੀਆਂ ਅਹਿਮ ਕੜੀਆਂ ਹਨ ਜੇਈਜ ਦੀਆਂ ਫੀਲਡ ਮੁਸ਼ਕਿਲਾਂ ਦੇ ਸਾਰਥਿਕ ਹੱਲ ਲਈ ਕਾਦੀਆਂ ਮੰਡਲ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ । ਇਹ ਭਰੋਸਾ ਕਾਦੀਆਂ ਮੰਡਲ ਬਦਲੀ ਉਪਰੰਤ ਆਏ ਐਕਸੀਅਨ ਕਾਦੀਆਂ ਇੰਜੀਨੀਅਰ ਜਗਜੋਤ ਸਿੰਘ ਵੱਲੋਂ ਜੇਈ ਕੌਂਸਲ ਦੇ ਓਚ ਪੱਧਰੀ ਵਫ਼ਦ ਨੂੰ ਦਿਤਾ । ਇਸ ਸਬੰਧੀ ਸਵਾਗਤੀ ਮੀਟਿੰਗ ਵਿਚ ਜੇਈਜ ਕੌਂਸਲ ਵੱਲੋਂ ਇੰਜੀਨੀਅਰ| ਵਿਮਲ ਕੁਮਾਰ| ਜ਼ੋਨਲ ਜਨਰਲ ਸਕਤਰ ਸੂਬਾ ਆਗੂ ਇੰਜੀਨੀਅਰ ਜਗਦੀਸ਼ ਸਿੰਘ ਬਾਜਵਾ ਜ਼ਿਲ੍ਹਾ ਆਗੂ ਇੰਜੀਨੀਅਰ ਗੁਰਮੀਤ ਸਿੰਘ ਧਾਲੀਵਾਲ ,ਕਾਦੀਆਂ ਮੰਡਲ ਸਕੱਤਰ ਇੰਜੀਨੀਅਰ ਜਤਿੰਦਰ ਸਿੰਘ ਮੰਡਲ ਆਗੂ ਇੰਜੀਨੀਅਰ ਪਵਨ ਕੁਮਾਰ , ਇੰਜੀਨੀਅਰ ਸੁਨੀਲ ਕੁਮਾਰ , ਇੰਜੀਨੀਅਰ ਕੁਲਦੀਪ ਸਿੰਘ , ਇੰਜੀਨੀਅਰ ੁਸੁਖਜਿੰਦਰ ਸਿੰਘ ਆਦਿ ਹਾਜਰ ਰਹੇ ਜੇਹੀ ਕੌਂਸਲ ਵੱਲੋਂ ਇੰਜੀਨੀਅਰ ਜਗਜੋਤ ਸਿੰਘ ਐਕਸੀਅਨ ਕਾਦੀਆਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਜਥੇ| ਜਥੇਬੰਦੀ ਦੀ ਡਾਇਰੀ ਭੇਂਟ ਕਰਕੇ ਖਪਤਕਾਰਾਂ ਦੀ ਸੇਵਾ ਲਈ ਆਪਦਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ| ਇੰਜੀਨੀਅਰ ਵਿਮਲ ਕੁਮਾਰ ਅਤੇ ਇੰਜੀਨੀਅਰ ਜਗਦੀਪ ਬਾਜਵਾ ਦੱਸਿਆ ਕਿ ਪਾਵਰਕੌਮ ਅਧੀਨ ਕਰਮਚਾਰੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਲਾਇਨਾਂ ਦੀ ਮੁਰੰਮਤ ਲਈ ਜ਼ਰੂਰੀ ਸਮਾਨ ਸਟੋਰਾਂ ਵਿੱਚ ਉਪਲਬਧ ਨਹੀਂ ਹੈ ਜਿਸ ਕਾਰਨ ਪੈਡੀ ਸੀਜ਼ਨ ਦੌਰਾਨ| ਨਿਰਵਿਘਨ ਬਿਜਲੀ ਸਪਲਾਈ| ਜਾਰੀ ਰਖਣਾ ਚੁਣੌਤੀ ਭਰਿਆ| ਕਦਮ ਹੋਵੇਗਾ| ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ|