spot_img
Homeਮਾਝਾਗੁਰਦਾਸਪੁਰਐਚਆਈਵੀ ਜਾਗਰੂਕਤਾ ਵੈਨ ਰਾਹੀਂ ਏਡਜ ਬਾਰੇ ਕੀਤਾ ਜਾਗਰੂਕ "ਜਾਣਕਾਰੀ ਅਤੇ ਜਾਗਰੂਕਤਾ ਨਾਲ...

ਐਚਆਈਵੀ ਜਾਗਰੂਕਤਾ ਵੈਨ ਰਾਹੀਂ ਏਡਜ ਬਾਰੇ ਕੀਤਾ ਜਾਗਰੂਕ “ਜਾਣਕਾਰੀ ਅਤੇ ਜਾਗਰੂਕਤਾ ਨਾਲ ਏਡ੍ਸ ਦਾ ਖਾਤਮਾ ਸੰਭਵ”-ਡਾਕਟਰ ਮੋਹਪ੍ਰੀਤ ਸਿੰਘ

ਹਰਚੋਵਾਲ,16 ਮਾਰਚ(ਸੁਖਵਿੰਦਰ ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਸੀ ਐਚ ਸੀ ਭਾਮ ਦੇ ਮਾਰਗਦਰਸ਼ਨ ਹੇਠ ਵਿਚ ਐੱਚਆਈਵੀ ਜਾਗਰੂਕਤਾ ਵੈਨ ਰਾਹੀਂ ਪਿੰਡ ਹਰਚੋਵਾਲ, ਭਾਮ,ਭਾਮਰੀ ਅਤੇ ਢਪਈ ਵਿਖੇ ਲੋਕਾਂ ਨੂੰ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਨਾਟਕ ਮੰਡਲੀ ਵੱਲੋਂ ਪਿੰਡ ਢਪਈ ਵਿਖੇ ਨੁਕੜ ਨਾਟਕਾਂ ਰਾਹੀਂ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਅਤੇ ਆਮ ਲੋਕਾਂ ਦੇ ਐੱਚਆਈਵੀ ਲਈ ਬਲੱਡ ਸੈਂਪਲ ਲਏ ਗਏ। ਇਸ ਮੌਕੇ ਡਾ ਮੋਹਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਆਪਣਾ ਐੱਚਆਈਵੀ ਟੈਸਟ ਕਰਵਾਉਣ ਤੋਂ ਘਬਰਾਉਂਦੇ ਹਨ,ਇਸ ਦਾ ਕਾਰਣ ਘੱਟ ਜਾਣਕਾਰੀ, ਡਰ ਅਤੇ ਇਸ ਬਿਮਾਰੀ ਨਾਲ ਫੈਲੇ ਭਰਮ ਭੁਲੇਖੇ ਹਨ। ਵੱਖ ਵੱਖ ਪਿੰਡਾਂ ਵਿਚ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਬੀ ਈ ਈ ਸੁਰਿੰਦਰ ਕੌਰ ਨੇ ਕਿਹਾ ਕਿ ਐੱਚਆਈਵੀ ਕਿਸੇ ਵੀ ਐੱਚਆਈਵੀ ਪੀੜਤ ਵਿਅਕਤੀ ਨਾਲ ਅਸੁਰੱੱਖਿਅਤ ਯੌਨ ਸਬੰਧ ਬਣਾਉਣ ਨਾਲ, ਐੱਚਆਈਵੀ ਸੰਕ੍ਰਮਿਤ ਖੂਨ ਜਾਂ ਖੂਨ ਵਾਲੇ ਪਦਾਰਥ ਸਰੀਰ ਵਿਚ ਚੜਾਉਣ ਨਾਲ, ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਨਾਲ ਜਾਂ ਐੱਚਆਈਵੀ ਪੀੜਤ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਹੈ। ਉਨ੍ਹਾਂ ਦੱੱਸਿਆ ਕਿ ਐੱਚਆਈਵੀ ਪੀੜਤ ਵਿਅਕਤੀ ਨੂੰ ਛੁਹਣ ਨਾਲ ਜਾਂ ਹੱਥ ਮਿਲਾਉਣ ਨਾਲ, ਪੀੜਤ ਵਿਅਕਤੀ ਵੱਲੋਂ ਵਰਤੇ ਗਏ ਭਾਂਡਿਆਂ ਵਿਚ ਖਾਣਾ ਖਾਣ ਨਾਲ ਜਾਂ ਪੀੜਤ ਵੱਲੋਂ ਵਰਤੇ ਉਪਕਰਣਾਂ ਦਾ ਇਸਤੇਮਾਲ ਕਰਨ ਨਾਲ ਨਹੀਂ ਫੈਲਦਾ। ਕਾਉੰਸਲਰ ਅਨਿਲ ਕੁਮਕਰ ਅਤੇ ਹੈਲਥ ਇੰਸਪੈਕਟਰ ਕੁਲਜੀਤ ਸਿੰਘ ਨੇ ਦੱੱਸਿਆ ਕਿ ਐਚਆਈਵੀ/ਏਡਜ਼ ਦੇ ਲੱਛਣ ਸਾਹਮਣੇ ਆਉਣ ਵਿਚ 6 ਮਹੀਨੇ ਤੋਂ 8 ਸਾਲ ਤਕ ਵੀ ਲੱਗ ਸਕਦੇ ਹਨ। ਸਿਰਫ ਖੂਨ ਦੀ ਜਾਂਚ ਨਾਲ ਹੀ ਐੱਚਆਈਵੀ ਸੰਕ੍ਰਮਣ ਦਾ ਪਤਾ ਲੱਗ ਸਕਦਾ ਹੈ। ਮੁਫਤ ਸਲਾਹ ਅਤੇ ਜਾਂਚ ਲਈ ਨੇੜੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਸਥਿਤ ਆਈਸੀਟੀਸੀ ਕੇਂਦਰ ਵਿਚ ਜਾਇਆ ਜਾਵੇ। ਜਾਗਰੂਕਤਾ ਮੁਹਿੰਮ ਦੌਰਾਨ ਸ਼੍ਰੀਮਤੀ ਗੁਲਸ਼ਨ ਵੱਲੋਂ ਖੂਨ ਦੇ ਸੰਪਲ ਵੀ ਲਏ ਗਏ| ਇਸ ਮੌਕੇ ਤੇ ਡਾਕਟਰ ਮੋਹਪ੍ਰੀਤ ਸਿੰਘ , ਬੀ ਈ ਈ ਸੁਰਿੰਦਰ ਕੌਰ,ਸੀ ਐਚ ਓ ਕੋਮਲ, ਸੀ ਐਚ ਓ ਰਾਜਬੀਰ ਕੌਰ, ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਸੀ ਐਚ ਓ ਪ੍ਰੀਤੀ,ਸਰਬਜੀਤ ਸਿੰਘ,ਕੁਲਦੀਪ ਸਿੰਘ,ਗੁਰਵੰਤ ਸਿੰਘ, ਰਾਜਵਿੰਦਰ ਕੌਰ ਐਲ ਐਚ ਵੀ, ਰੀਨਾ ਏ ਐਨ ਐਮ, ਅਨਿਲ ਕੁਮਾਰ ਕਾਉਂਸਲਰ ,ਸ਼੍ਰੀਮਤੀ ਗੁਲਸ਼ਨ, ਰਵਿੰਦਰ ਕੌਰ ਨਰਸਿੰਗ ਸਿਸਟਰ, ਰੇਨੂੰ ਬਾਲਾ ਨਰਸਿੰਗ ਸਿਸਟਰ, ਸਾਜਿੰਦਰ ਕੌਰ,ਏਐੱਨਐੱਮ ਅਤੇ ਆਸ਼ਾ ਵਰਕਰ ਆਦਿ ਹਾਜਿਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments