ਏਡਜ਼ ਦੀ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ

0
15

ਗੁਰਦਾਸਪੁਰ 16 ਮਾਰਚ (ਪ ਪ) ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ (ਚੰਡੀਗੜ੍ਹ ) ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸੀ. ਐਚ. ਸੀ. ਕਾਹਨੂੰਵਾਨ ਡਾਕਟਰ ਸ਼੍ਰੀਮਤੀ ਨੀਲਮ ਦੀ ਅਗਵਾਈ ਹੇਠ ਐਚ.ਆਈ.ਵੀ. ਜਾਗਰੂਕਿਤਾ ਵੈਨ ਨੇ ਪਿੰਡ ਤਿੱਬੜ੍ਹ,ਨਵਾ ਪਿੰਡ, ਸੇਖਵਾਂ, ਤੁਗਲਵਾਲ, ਭੈਣੀ ਮੀਆਂ ਖਾਂ ਅਤੇ ਕਾਹਨੂੰਵਾਨ ਵਿਖੇ ਲੋਕਾਂ ਨੂੰ ਏਡਜ਼ ਦੀ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ । ਇਸ ਮੌਕੇ ਤੇ ਨੁਕੜ -ਨਾਟਕ ਮੰਡਲੀ ਵੱਲੋਂ ਨੁੱਕੜ -ਨਾਟਕ ਕਰਕੇ ਲੋਕਾਂ ਨੂੰ ਏਡਜ਼ ਦੀ ਬਿਮਾਰੀ ਬਾਰੇ ਜਾਗਰਿਕ ਕੀਤਾ ਗਿਆ। ਇਸ ਮੌਕੇ ਤੇ ਲੋਕਾਂ ਦੇ ਐਚ.ਆਈ. ਵੀ.ਏਡਜ਼ ਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਤੇ ਰਾਜਬੀਰ ਸਿੰਘ ਐਡੀਸਨਲ ਚਾਰਜ਼ ਬੀ ਈ ਈ, ਮਹਿੰਦਰਪਾਲ ਹੈਲਥ ਇੰਸਪੈਕਟਰ, ਮਨਜੀਤ ਰਾਜ ਹੈਲਥ ਇੰਸਪੈਕਟਰ, ਬਲਜੀਤ ਸਿੰਘ ਹੈਲਥ ਵਰਕਰ, ਸੁਖਵਿੰਦਰ ਸਿੰਘ ਹੈਲਥ ਵਰਕਰ, ਅਨਿਲ ਕੁਮਾਰ ਕੌਂਸਲਰ, ਗੁਲਸ਼ਨ ਐਮ ਐਲ ਟੀਂ, ਨਰਿੰਦਰ ਕੌਰ ਏ. ਐਨ. ਐਮ ਤੇ ਹੋਰ ਸਿਹਤ ਕਰਮਚਾਰੀ ਹਾਜਰ ਸਨ।

Previous articleਨਯਾ ਯੁੱਗ ਨਈ ਸੋਚ ਵੈਲਫੇਅਰ ਸੁਸਾਇਟੀ ਵੱਲੋਂ ਪੁਲੀਸ ਸਟੇਸ਼ਨ ਧਾਰੀਵਾਲ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ
Next articleਸਰਕਾਰੀ ਹਾਈ ਸਕੂਲ ਹਰਚੋਵਾਲ ਵਿੱਖੇ ਲੱਖਾਂ ਦੇ ਪ੍ਰੌਜੈਕਟਰ ਚੋਰੀ
Editor-in-chief at Salam News Punjab

LEAVE A REPLY

Please enter your comment!
Please enter your name here