spot_img
Homeਮਾਝਾਗੁਰਦਾਸਪੁਰਨਯਾ ਯੁੱਗ ਨਈ ਸੋਚ ਵੈਲਫੇਅਰ ਸੁਸਾਇਟੀ ਵੱਲੋਂ ਪੁਲੀਸ ਸਟੇਸ਼ਨ ਧਾਰੀਵਾਲ ਵਿਖੇ ਲਗਾਇਆ...

ਨਯਾ ਯੁੱਗ ਨਈ ਸੋਚ ਵੈਲਫੇਅਰ ਸੁਸਾਇਟੀ ਵੱਲੋਂ ਪੁਲੀਸ ਸਟੇਸ਼ਨ ਧਾਰੀਵਾਲ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ

ਧਾਰੀਵਾਲ 16 ਮਾਰਚ (ਸ਼ਰਮਾ)
ਅੱਜ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਨਯਾ ਯੁੱਗ ਨਈ ਸੋਚ ਵੈਲਫੇਅਰ ਸੁਸਾਇਟੀ ਵੱਲੋਂ ਪੁਲੀਸ ਸਾਂਝ ਕੇਂਦਰ ਗੁਰਦਾਸਪੁਰ ਤੇ ਅਮਨਦੀਪ ਹਸਪਤਾਲ ਪਠਾਨਕੋਟ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਐਸ ਐਚ ਓ ਧਾਰੀਵਾਲ ਸਰਬਜੀਤ ਸਿੰਘ ਚਾਹਲ ਵਲੋ ਕੀਤਾ ਗਿਆ, ਇਸ ਮੌਕੇ ਤੇ ਗੱਲਬਾਤ ਦੌਰਾਨ ਸੋਸਾਇਟੀ ਦੇ ਚੇਅਰਮੈਨ ਸ੍ਰੀ ਨੀਰਜ ਮਹਾਜਨ ਨੇ ਕਿਹਾ ਕਿ ਉਹਨਾ ਦੀ ਸੋਸਾਇਟੀ ਵੱਲੋਂ ਜਿਲ੍ਹਾ ਗੁਰਦਾਪੁਰ ਤੇ ਪਠਾਨਕੋਟ ਦੇ ਵੱਖ ਵੱਖ ਪੁਲਿਸ ਸਟੇਸ਼ਨ ਵਿਖੇ ਫ਼੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ,, ਚੇਅਰਮੈਨ ਸ਼੍ਰੀ ਨੀਰਜ ਮਹਾਜਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦਿਨ ਰਾਤ ਡਿਊਟੀ ਕਰਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ, ਇਸ ਕਰਕੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦਾ ਫ੍ਰੀ ਟੈਸਟ ਕਰਕੇ ਉਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ,, ਤਾਂਜੋ ਉਹ ਸਿਹਤਮੰਦ ਰਹਿਣ,, ਚੈਅਰਮੈਨ ਸ਼੍ਰੀ ਨੀਰਜ ਮਹਾਜਨ ਨੇ ਦੱਸਿਆ ਕਿ ਉਹਨਾ ਦੀ ਸੋਸਾਇਟੀ ਵੱਲੋਂ ਸਮਾਜ ਸੇਵਾ ਦੇ ਕੰਮ ਲਗਾਤਰ ਕੀਤੇ ਜਾ ਰਹੇ ਹਨ, ਜਿਵੇਂ ਕਿ ਫ੍ਰੀ ਟਰਾਈਸਾਈਕਲ, ਸਲਾਈ ਮਸ਼ੀਨ , ਫ੍ਰੀ ਰਾਸ਼ਨ ਵੰਡਿਆ ਜਾਂਦਾ ਹੈ,,ਜਿਲ੍ਹੇ ਗੁਰਦਾਸਪੁਰ ਵਿੱਚ ਨਯਾ ਯੁੱਗ ਨਈ ਸੋਚ ਵੈਲਫੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ,ਇਸ ਮੌਕੇ ਤੇ ਸ਼੍ਰੀ ਮਨੋਜ ਪੰਡਿਤ , ਡਾਕਟਰ ਰਵਿੰਦਰ ਸਿੰਘ, ਮੁੱਖ ਮੁਨਸ਼ੀ ਮੋਹਿੰਦਰਪਾਲ, ਮਸੀਹ ਆਗੂ ਵਾਰਿਸ ਮਸੀਹ ਰਹੀਮਾਬਾਦ, ਪਰਵੇਜ ਮਸੀਹ ਆਦਿ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments