spot_img
Homeਮਾਝਾਗੁਰਦਾਸਪੁਰਬਿਜਲੀ ਵਿਭਾਗ ਦੇ ਮੁਲਾਜ਼ਮਾਂ ਅਤੇ ਕਈ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਹਾਇਕ ਲਾਈਨਮੈਨਾਂ...

ਬਿਜਲੀ ਵਿਭਾਗ ਦੇ ਮੁਲਾਜ਼ਮਾਂ ਅਤੇ ਕਈ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਹਾਇਕ ਲਾਈਨਮੈਨਾਂ ਨੇ ਕਰਾਈਮ ਬ੍ਰਾਂਚ ਮੁਹਾਲੀ ਵੱਲੋਂ ਦਰਜ ਕੀਤੇ ਕੇਸਾਂ ਦੇ ਵਿਰੋਧ ਵਿੱਚ ਕਾਦੀਆਂ ਡਵੀਜ਼ਨ ਦਫ਼ਤਰ ਦੇ ਬਾਹਰ ਰੋਸ ਰੈਲੀ ਅਤੇ ਪ੍ਰਦਰਸ਼ਨ ਕੀਤਾ।

ਕਾਦੀਆਂ 15 ਮਾਰਚ (ਸਲਾਮ ਤਾਰੀ)
ਅੱਜ ਤੀਜੇ ਦਿਨ ਵੀ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਅਤੇ ਕਈ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਹਾਇਕ ਲਾਈਨਮੈਨਾਂ ਨੇ ਕਰਾਈਮ ਬ੍ਰਾਂਚ ਮੁਹਾਲੀ ਵੱਲੋਂ ਦਰਜ ਕੀਤੇ ਕੇਸਾਂ ਦੇ ਵਿਰੋਧ ਵਿੱਚ ਕਾਦੀਆਂ ਡਵੀਜ਼ਨ ਦਫ਼ਤਰ ਦੇ ਬਾਹਰ ਰੋਸ ਰੈਲੀ ਅਤੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਮਨੀਸ਼ ਕੁਮਾਰ ਜੇ.ਈ., ਸੁਖਵਿੰਦਰ ਕੁਮਾਰ, ਜਤਿੰਦਰ ਸਿੰਘ ਅਤੇ ਜੋਗਿੰਦਰਪਾਲ ਜੇ.ਈ ਸਮੇਤ ਸੁਰਜੀਤ ਸਿੰਘ ਗੁਰਾਇਆ, ਪ੍ਰਭਜੀਤ ਸਿੰਘ ਠੀਕਰੀਵਾਲ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਮੈਡਮ ਪਲਕ, ਸ਼ਿਲਪਾ, ਮੈਡਮ ਰਮਨ, ਜਗਰੂਪ ਕੌਰ, ਸੁਖਵਿੰਦਰ ਸਿੰਘ, ਬਲਵਿੰਦਰ ਕੁਮਾਰ, ਯਾਦਵਿੰਦਰ ਸਿੰਘ , ਰਮੇਸ਼ ਕੁਮਾਰ, ਕੰਵਲਜੀਤ ਸਿੰਘ ਭਾਮੜ੍ੀ, ਰਾਕੇਸ਼ ਕੁਮਾਰ, ਗੁਲਜ਼ਾਰ ਸਿੰਘ, ਰਾਮ ਲੁਭਾਇਆ, ਯਸ਼ਪਾਲ, ਬਲਦੇਵ ਰਾਜ ਸਮੇਤ ਵਰਕਰਾਂ ਨੇ ਧਰਨਾ ਦਿੱਤਾ ।ਅਤੇ ਕਿਹਾ ਕਿ ਸਾਡੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਸਰਕਾਰ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਕੀਤਾ ਕੇਸ ਵਾਪਸ ਨਹੀਂ ਲੈਂਦੀ। ਸਰਕਾਰ ਜੇਲ੍ਹਾਂ ਵਿੱਚ ਬੰਦ ਸਾਡੇ 25 ਸਾਥੀਆਂ ਨੂੰ ਜਲਦੀ ਰਿਹਾਅ ਕਰੇ ਅਤੇ ਨੌਕਰੀ ਬਹਾਲ ਕਰੇ। ਇਸ ਤੋਂ ਇਲਾਵਾ ਇਸ ਕੇਸ ਵਿੱਚ 450 ਮੁਲਾਜ਼ਮ ਨਾਮਜ਼ਦ ਕੀਤੇ ਗਏ ਹਨ, ਉਨ੍ਹਾਂ ਦੇ ਕੇਸ ਰੱਦ ਕੀਤੇ ਜਾਣ। ਜੇਕਰ ਕ੍ਰਾਈਮ ਬ੍ਰਾਂਚ ਨੇ ਇਸ ਕਾਰਵਾਈ ਨੂੰ ਬੰਦ ਨਾ ਕੀਤਾ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ। ਸਾਡੇ ਸਾਥੀਆਂ ਖਿਲਾਫ ਸੋਚੀ ਸਮਝੀ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਜਿਸ ਲਈ ਕ੍ਰਾਈਮ ਬ੍ਰਾਂਚ, ਪੀ.ਐੱਸ.ਪੀ.ਸੀ.ਐੱਲ. ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ।

ਫੋਟੋ :–ਕਾਦੀਆਂ ਡਵੀਜ਼ਨ ਵਿੱਚ ਤੀਜੇ ਦਿਨ ਵੀ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments