spot_img
Homeਮਾਝਾਗੁਰਦਾਸਪੁਰਵਿਸ਼ਵ ਗਲੁਕੋਮਾ ਹਫਤੇ ਸਬੰਧੀ ਕੀਤਾ ਜਾਗਰੂਕ "ਸਮੇਂ ਸਿਰ ਪਤਾ ਚੱਲ ਜਾਵੇ ਤਾਂ...

ਵਿਸ਼ਵ ਗਲੁਕੋਮਾ ਹਫਤੇ ਸਬੰਧੀ ਕੀਤਾ ਜਾਗਰੂਕ “ਸਮੇਂ ਸਿਰ ਪਤਾ ਚੱਲ ਜਾਵੇ ਤਾਂ ਕਾਲਾ ਮੋਤੀਆ ਦਾ ਇਲਾਜ ਸੰਭਵ”

ਕਾਦੀਆ ,15 ਮਾਰਚ(ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਵਿਸ਼ਵ ਗਲੁਕੋਮਾ ਹਫਤਾ ਮਨਾਇਆ ਜਾ ਰਿਹਾ ਹੈ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਦੱਸਿਆ ਕਿ ਮਿਤੀ 12 ਮਾਰਚ ਤੋਂ 18 ਮਾਰਚ ਤਕ ਆਯੋਜਿਤ ਕੀਤੇ ਜਾਣ ਵਾਲੇ ਇਸ ਵਿਸ਼ੇਸ਼ ਹਫਤੇ ਦੌਰਾਨ ਲੋਕਾਂ ਨੂੰ ਅੱਖਾਂ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਭਾਰਤ ਵਿਚ ਕਾਲਾ ਮੋਤੀਆ ਸਥਾਈ ਨੇਤਰਹੀਨਤਾ ਦੇ ਮੁੱਖ ਕਾਰਨ ਵਿਚੋਂ ਮੁੱਖ ਕਾਰਨ ਹੈ। ਕਾਲੇ ਮੋਤੀਏ ਦੇ ਲੱਛਣ ਵਿਚ ਅਸਾਧਾਰਨ ਸਿਰ ਦਰਦ, ਅੱਖਾਂ ਵਿਚ ਦਰਦ,ਪੜਨ ਵਾਲੇ ਚਸ਼ਮਿਆਂ ਦਾ ਨੰਬਰ ਵਾਰ ਵਾਰ ਬਦਲਣਾ, ਰੋਸ਼ਨੀ ਦੇ ਦੁਆਲੇ ਰੰਗਦਾਰ ਚਕਰ ,ਅੱਖਾਂ ਵਿਚ ਦਰਦ ਅਤੇ ਲਾਲੀ ਨਾਲ ਨਜਰ ਦਾ ਅਚਾਨਕ ਘਟਣਾ, ਨਿਗਾਹ ਦਾ ਸੀਮਿਤ ਹੋਣਾ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ  ਜੇਕਰ ਸਮੇਂ ਸਿਰ ਇਸਦਾ ਪਤਾ ਚਲ ਜਾਵੇ ਤਾਂ  ਕਾਲੇ ਮੋਤੀਏ ਦਾ ਇਲਾਜ ਸੰਭਵ ਹੈ।  ਬੀ ਈ ਈ ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਚਾਲੀ ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿਚ ਇਕ ਵਾਰ ਆਪਣੀ ਅੱਖਾਂ ਦਾ ਪ੍ਰੇਸ਼ਰ ਚੈਕ ਕਰਾਉਣਾ ਚਾਹੀਦਾ ਹੈ ਤਾਂ ਜੋ ਸਮੈਂ ਸਿਰ ਇਸਦੀ ਪਛਾਣ ਕਰਕੇ ਇਸਦਾ ਇਲਾਜ ਕੀਤਾ ਜਾ ਸਕੇ।  ਓਹਨਾ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਗਲੁਕੋਮਾ ਪ੍ਰਤੀ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਜਿੰਨਾ ਦਾ ਕੋਈ ਪਰਿਵਾਰਕ ਮੇਮਬਰ ਕਾਲੇ ਮੋਤੀਏ ਤੋਂ ਪੀੜਿਤ ਹੋਵੇ ਜਾਂ ਕੋਈ ਵਿਅਕਤੀ ਸ਼ੂਗਰ ਜਾਂ ਹਾਈ ਬਲਡ ਪ੍ਰੇਸ਼ਰ ਤੋਂ ਪੀੜਿਤ ਹੋਵੇ। ਇਸ ਤੋਂ ਇਲਾਵਾ ਐਲਰਜੀ ਦਮਾਂ, ਚਮੜੀ ਰੋਗਾਂ ਆਦਿ ਲਈ ਵਧੇਰੇ ਸਟੀਰੋਈਡ ਦਵਾਈਆਂ ਵਰਤਣ ਵਾਲਿਆਂ ਨੂੰ ਵੀ ਇਸ ਰੋਗ ਤੋਂ ਚੌਕਸ ਰਹਿਣ ਦੀ ਜਰੂਰਤ ਹੁੰਦੀ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਵਿਚ ਆਸ਼ਾ ਵਰਕਰਾਂ ਵੱਲੋਂ ਘਰਾਂ ਦੇ ਦੌਰਿਆਂ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖਿਅਤ ਕੀਤਾ ਗਿਆ। ਇਸ ਮੌਕੇ ਤੇ ਐਸ ਐਮ ਓ  ਡਾਕਟਰ ਜਤਿੰਦਰ ਭਾਟੀਆ, ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਸੀ ਐਚ ਓ ਕੋਮਲ, ਸਰਬਜੀਤ ਸਿੰਘ ਹੈਲਥ ਵਰਕਰ ਅਤੇ ਸਟਾਫ ਮੌਜੂਦ ਰਿਹਾ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments