spot_img
Homeਮਾਝਾਗੁਰਦਾਸਪੁਰਕਿਸਾਨ ਮਜਦੂਰ ਜਥੇਬੰਦੀ ਨੇ ਜ਼ੀ-20 ਦੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਮੀਟਿੰਗ...

ਕਿਸਾਨ ਮਜਦੂਰ ਜਥੇਬੰਦੀ ਨੇ ਜ਼ੀ-20 ਦੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਮੀਟਿੰਗ ਖਿਲਾਫ ਫੂਕੇ ਪੁਤਲੇ,

 

ਕਾਦੀਆਂ 14 ਮਾਰਚ (ਸਲਾਮ ਤਾਰੀ)

ਜ਼ੀ-20 ਦੇਸ਼ਾਂ ਦੀਆਂ ਦੇਸ਼ ਭਰ ਵਿਚ ਚਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ-20 ( ਐੱਲ-20 ) ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ  ਜੋਨ ਬਾਬਾ ਮੱਕਾ ਸਾਹਿਬ ਜੀ ਵਲੋ ਮੀਤ ਪ੍ਰਧਾਨ ਹਰਜੀਤ ਸਿੰਘ ਲੀਲ ਕਲਾਂ ਦੀ ਅਗਵਾਈ ਹੇਠ ਅੱਡਾ ਡੱਲਾ ਮੋੜ ਵਿਖੇ ਪੰਜਾਬ ਤੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਜੀ-20 ਦੇ ਅਧੀਨ ਜੁੜੇ ਸਮੂਹਾਂ ਵਿੱਚੋਂ ਹੀ ਇੱਕ ਹੈ। ਇਸ ਵਿੱਚ ਜੀ-20 ਦੇਸ਼ਾਂ ਦੇ ਟਰੇਡ ਯੂਨੀਅਨ ਕੇਂਦਰਾਂ ਦੇ ਆਗੂ ਅਤੇ ਨੁਮਾਇੰਦੇ ਸ਼ਾਮਲ ਹੁੰਦੇ ਹਨ ਜੋ ਕਿਰਤ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੇ ਨਾਮ ਤੇ ਲੁਕਵੇਂ ਢੰਗ ਨਾਲ ਵੱਖ ਵੱਖ ਦੇਸ਼ਾਂ ਵਿਚ ਕਾਰਪੋਰੇਟ ਪੱਖੀ ਨੀਤੀ ਤੇ ਹੀ ਕੰਮ ਕਰਦੇ ਹਨ । ਓਹਨਾ ਕਿਹਾ ਕਿ ਸਿੱਖਿਆ ਅਤੇ ਕਿਰਤ ਨੀਤੀ ਨੂੰ ਲੈ ਕੇ ਹੋਣ ਜਾ ਰਹੀ ਇਹ ਮੀਟਿੰਗ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਂਗ ਹੈ ਕਿਉਂਕਿ ਕਾਰਪੋਰੇਟ ਪੱਖੀ ਇਹ ਦੇਸ਼ ਸਸਤੀ ਤੋਂ ਸਸਤੀ ਲੇਬਰ ਅਤੇ ਮਹਿੰਗੀ ਤੋਂ ਮਹਿੰਗੀ ਸਿੱਖਿਆ ਵਾਲੀਆਂ ਨੀਤੀਆਂ ਤੇ ਕੰਮ ਕਰਦੇ ਹਨ, ਇਹੀ ਦੇਸ਼ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਖਿਲਾਫ ਹਨ ਅਤੇ ਇਹਨਾਂ ਦੀਆਂ ਨੀਤੀਆਂ ਹੀ ਐੱਮ.ਐੱਸ.ਪੀ. ਦੇਣ ਦੇ ਰਸਤੇ ਵਿਚ ਵੱਡਾ ਅੜਿੱਕਾ ਹਨ | ਓਹਨਾ ਕਿਹਾ ਕਿ ਇਹ ਗਰੁੱਪ ਕੁਲ ਦੁਨੀਆ ਦੇ 75% ਵਪਾਰ ਨੂੰ ਕੰਟਰੋਲ ਕਰਦਾ ਹੈ ਅਤੇ ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਕਿਸਾਨ ਵਲੋਂ ਪੈਦਾ ਕੀਤੇ ਜਾਂਦੇ ਖਾਧ ਪਦਾਰਥਾਂ ਦੇ ਵਪਾਰਕ ਲੈਣ ਦੇਣ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਨਹੀਂ ਮਿਲਦਾ ਅਤੇ ਮਜਦੂਰ ਨੂੰ ਪੂਰੀ ਮਜਦੂਰੀ ਨਹੀਂ ਮਿਲ ਪਾਓਂਦੀ, ਸੋ ਅਜਿਹੀਆਂ ਮੀਟਿੰਗਾਂ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਸਰੋਤਾਂ ਅਤੇ ਖੇਤੀ ਸੈਕਟਰ ਦੀ ਸੰਸਾਰ ਬੈਂਕ, ਮੁਦਰਾ ਕੋਸ਼ ਫੰਡ, ਵਿਸ਼ਵ ਵਪਾਰ ਸੰਸਥਾ ਵਰਗੇ ਸਾਮਰਾਜਵਾਦੀ ਅਦਾਰਿਆਂ ਹੱਥੋਂ ਲੁੱਟ ਲਈ ਨਵੇਂ ਨਵੇਂ ਰਾਹ ਬਣਾਏ ਜਾ ਰਹੇ ਹਨ ।ਓਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੱਖ ਵੱਖ ਰੂਪਾਂ ਵਿਚ ਹਮਲੇ ਸਾਹਮਣੇ ਆਉਣਗੇ ਪਰ ਜਥੇਬੰਦੀ ਆਪਣੀ ਪੂਰੀ ਸਮਰੱਥਾ ਨਾਲ ਇਸਦੇ ਵਿਰੋਧ ਅਤੇ ਲੋਕਾਂ ਦੇ ਹੱਕ ਵਿੱਚ ਖੜੀ ਹੈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਲੀਲ ਕਲਾ, ਕੈਸ਼ੀਅਰ ਬਲਵਿੰਦਰ ਸਿੰਘ ਕੋਟਲਾ ਮੂਸਾ, ਜੌਣ ਪ੍ਰਚਾਰ ਸਕੱਤਰ ਬਲਬੀਰ ਸਿੰਘ ਭੇਣੀਆ ,ਹਰਜੀਤ ਸਿੰਘ, ਮੰਗਲ ਸਿੰਘ, ਜੋਗਾ ਸਿੰਘ, ਸੁਖਦੇਵ ਸਿੰਘ, ਡਾਕਟਰ ਸੁਖਬੀਰ ਸਿੰਘ ਆਦਿ ਹਾਜ਼ਰ ਸਨ ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments