spot_img
Homeਮਾਝਾਗੁਰਦਾਸਪੁਰਡੀ ਐਸ਼ ਪੀ ਗੁਰਵਿੰਦਰਬੀਰ ਸਿੰਘ ਹਰਗੋਬਿੰਦਪੁਰ ਤੇ ਐਸ਼ ਐਚ ਓ ਕਾਦੀਆਂ ਦੀ...

ਡੀ ਐਸ਼ ਪੀ ਗੁਰਵਿੰਦਰਬੀਰ ਸਿੰਘ ਹਰਗੋਬਿੰਦਪੁਰ ਤੇ ਐਸ਼ ਐਚ ਓ ਕਾਦੀਆਂ ਦੀ ਅਗਵਾਈ ਚ ਸ਼ਹਿਰ ਅੰਦਰ ਕੱਢਿਆ ਫਲੈਗ ਮਾਰਚ

ਕਾਦੀਆਂ/13 ਮਾਰਚ (ਸਲਾਮ ਤਾਰੀ)
ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ ਐਸ ਪੀ ਗੁਰਿਦੰਰਬੀਰ ਸਿੰਘ ਸ੍ਰੀ ਹਰਗੋਬਿੰਦਪੁਰ ਅਤੇ ਪੁਲਸ ਥਾਣਾ ਕਾਦੀਆਂ ਦੇ ਐਸ ਐਚ ਓ ਸੁਖਰਾਜ ਸਿੰਘ ਦੇ ਵੱਲੋਂ ਸਾਂਝੇ ਤੌਰ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੇ ਤਹਿਤ
ਸ਼ਹਿਰ ‘ਚ ਕੇਂਦਰ ਸੁਰੱਖਿਆ ਬਲਾਂ ਨਾਲ ਮਿਲ ਕੇ ਫ਼ਲੈਗ ਮਾਰਚ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ‘ਚ ਹੋਣ ਵਾਲੇ ਜੀ-20 ਸੰਮੇਲਨ ਦੇ ਸਬੰਧ ਵਿੱਚ ਪੂਰੇ ਪੰਜਾਬ ਵਿੱਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਸ਼ਹਿਰ ਦੇ ਐਂਟਰੀ ਸਥਲਾਂ ਤੇ ਨਾਕੇ ਲਗਾਏ ਗਏ ਹਨ।ਇਹ ਫ਼ੋਰਸ 20 ਮਾਰਚ ਤੱਕ ਤੈਨਾਤ ਰਹੇਗੀ। ਪੂਰੇ ਪੰਜਾਬ ‘ਚ ਸੁਰੱਖਿਆ ਵਿਵਸਥਾ ਕਾਇਮ ਰੱਖਣ ਦੇ ਮੱਦੇਨਜ਼ਰ ਫ਼ਲੈਗ ਮਾਰਚ ਕੀਤੇ ਜਾ ਰਹੇ ਹਨ।

ਫ਼ੋਟੋ: ਕਾਦੀਆਂ ਮੇਨ ਬਾਜ਼ਾਰ ‘ਚ ਫ਼ਲੈਗ ਮਾਰਚ ਕਰਦੇ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments