spot_img
Homeਮਾਝਾਗੁਰਦਾਸਪੁਰਕਿਸਾਨ ਸੰਘਰਸ਼ ਜੱਥੇਬੰਦੀ ਵਲੋ ਮਹਿੰਗਾਈ ਦੇ ਵਿਰੋਧ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ.

ਕਿਸਾਨ ਸੰਘਰਸ਼ ਜੱਥੇਬੰਦੀ ਵਲੋ ਮਹਿੰਗਾਈ ਦੇ ਵਿਰੋਧ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ.

ਕਾਦੀਆ 6 ਜੁਲਾਈ (ਸਲਾਮ ਤਾਰੀ) ਭਾਰਤ ਵਿਚ ਵੱਧ ਰਹੀ ਤੇਲ ਦੀਆ ਕੀਮਤਾਂ ਅਤੇ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿਚ 8 ਜੁਲਾਈ ਨੂੰ ਮਾਝਾ ਕਿਸਾਨ ਸੰਘਰਸ਼ ਜੱਥੇਬੰਦੀ ਕਾਦੀਆ ਵਿਖੇ ਰੋਸ਼ ਪ੍ਰਦਰਸ਼ਨ ਕਰੇਗੀ! ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੱਝਾ ਕਿਸਾਨ ਸੰਘਰਸ਼ ਜਥੇਬੰਦੀ ਦੇ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਸੋਨਾ ਸਾਧ ਨੇ ਕਿਹਾ ਕਿ ਸਮੁੱਚੇ ਕਿਸਾਨ ਜਥੇਬੰਦੀਆਂ ਵਲੋ 8 ਜੁਲਾਈ ਨੂੰ ਰੌਸ਼ ਪ੍ਰਦਰਸ਼ਨ ਕੀਤੇ ਜਾਣੇ ਹਨ ਜਿਸ ਦੇ ਚਲਦੇ ਡੱਲੇ ਪਿੰਡ ਤੋ ਟਰਾਲੀਆ ਵਿੱਚ ਜੱਥਾ ਕਾਦੀਆ ਵਲ ਰਵਾਨਾ ਹੋਵੇਗਾ

ਅਤੇ ਮੋਦੀ ਸਰਕਾਰ ਦੇ ਖਿਲਾਫ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਰੌਸ਼ ਪ੍ਰਦਰਸ਼ਨ ਕੀਤਾ ਜਾਵੇਗਾ! ਉਹਨਾਂ ਕਿਹਾ ਕੇ ਤੇਲ, ਡੀਜ਼ਲ, ਸਰੋਂ ਦਾ ਤੇਲ, ਗੈਸ ਸਿਲੰਡਰ ਹਰ ਚੀਜ਼ ਮਹਿੰਗੀ ਹੌਦੀ ਜਾ ਰਹੀ ਹੈ! ਗਰੀਬ ਆਦਮੀ ਹੋਰ ਗਰੀਬ ਹੌਂਦਾ ਜਾ ਰਿਹਾ ਹੈ! ਉਹਨਾਂ ਕਿਹਾ ਕਿ ਜੇ ਮਹਿੰਗਾਈ ਤੇ ਕਾਬੂ ਨਹੀਂ ਕੀਤਾ ਗਿਆ ਤੇ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣ ਗੇ! ਇਸ ਮੌਕੇ ਬਲਵਿੰਦਰ ਸਿੰਘ ਰਾਜੂ ਔਲਖ ਸੂਬਾ ਪ੍ਰਧਾਨ ਮਾਝਾ ਕਿਸਾਨ ਸੰਘਰਸ਼ ਕਮੇਟੀ, ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਸੋਨਾ ਸਾਧ , ਮੰਜੀਤ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਸਿੰਘ, ਗੁਰਕ੍ਰਿਪਾਲ ਸਿੰਘ, ਲਵ ਸਿੰਘ, ਅਨੋਖ ਸਿੰਘ ਹਾਜਿਰ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments