ਕਾਦੀਆ 8 ਮਾਰਚ (ਤਾਰੀ)
ਅੱਜ ਐਸ ਐਸ ਪੀ ਬਟਾਲਾ ਦੀਆਂ ਹਿਦਾਇਤਾਂ ਅਤੇ ਡੀ ਐਸ ਪੀ ਸ਼੍ਰੀ ਹਰਗੋਬਿੰਦਪੁਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਐਸ ਐਚ ਓ ਕਾਦੀਆ ਸੁਖਰਾਜ ਸਿੰਘ ਦੀ ਨਿਗਰਾਨੀ ਹੇਠ ਵੱਖ ਵੱਖ ਜਗਾ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਬਣਦੇ ਚਲਾਨ ਕੱਟੇ ਗਏ । ਐਸ ਐਚ ਓ ਕਾਦੀਆ ਨੇ ਲੋਕਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਾਹਨ ਚਾਲਕ ਆਪਣੇ ਵਾਹਨ ਦੇ ਕਾਗਜ਼ ਮੁਕੰਮਲ ਰੱਖਣ ਅਤੇ ਨੰਬਰ ਪਲੇਟ ਵੀ ਠੀਕ ਢੰਗ ਨਾਲ਼ ਲਾਉਣ ਕਨੂਨ ਦੀ ਉਲੰਘਨਾ ਕਰਨ ਵਾਲਿਆਂ ਖਿਲਾਫ ਚਲਾਨ ਕੱਟੇ ਜਾਣ ਗੇ