spot_img
Homeਮਾਝਾਗੁਰਦਾਸਪੁਰਮਾਈ ਭਾਗੋ ਸੇਵਾ ਸੋਸਾਇਟੀ ਵੱਲੋਂ,ਕੀਤੇ ਜਾ ਰਹੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ/ਡਾਕਟਰ...

ਮਾਈ ਭਾਗੋ ਸੇਵਾ ਸੋਸਾਇਟੀ ਵੱਲੋਂ,ਕੀਤੇ ਜਾ ਰਹੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ/ਡਾਕਟਰ ਕਮਲਜੀਤ ਸਿੰਘ ਕੇਜੇ

ਧਾਰੀਵਾਲ 7 ਮਾਰਚ (ਸ਼ਰਮਾ)
ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਜਰੂਰਤਮੰਦ ਲੋਕਾਂ ਦੀ ਸਹਾਇਤਾ ਦੇ ਲਈ ਕੀਤੇ ਜਾ ਰਹੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਵਾਈਸ ਔਫ ਧਾਰੀਵਾਲ ਸੰਸਥਾ ਦੇ ਕਨਵੀਨਰ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਕੀਤਾ, ਉਹ ਅੱਜ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ,ਉਹਨਾ ਨੇ ਸੁਸਾਇਟੀ ਦੇ ਪ੍ਰਧਾਨ ਭੈਣਜੀ ਰੁਪਿੰਦਰ ਕੌਰ UK, ਤੇ ਐਨ ਆਰ ਆਈ ਢੇਸੀ ਸਾਹਿਬ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਕੇ ਵੀ ਉਹ ਆਪਣੇ ਇਲਾਕੇ ਦੇ ਗਰੀਬ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਜੋ ਕਿ ਇੱਕ ਬਹੁਤ ਹੀ ਮਹਾਨ ਕਾਰਜ ਹੈ,, ਡਾਕਟਰ ਸਾਹਿਬ ਨੇ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੈ ਇਸ ਸੰਸਾਰ ਵਿੱਚ ਸਭ ਤੋਂ ਵੱਡੀ ਸੇਵਾ ਹੈ,, ਗੌਰਤਲਬ ਹੈ ਕਿ ਇਲਾਕਾ ਧਾਰੀਵਾਲ ਦੇ ਵਿੱਚ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਵਿਸ਼ੇਸ਼ ਤੌਰ ਤੇ ਧਾਰੀਵਾਲ ਇਲਾਕੇ ਵਿੱਚ ਸੋਸਾਇਟੀ ਵੱਲੋਂ ਚਾਰ ਮੁਫ਼ਤ ਸਿਲਾਈ ਸੈਂਟਰ ਫਜੁਪੁਰ, ਲੇਹਲ , ਢਡਵਾ, ਪੁਰਾਣਾ ਧਾਰੀਵਾਲ, ਵਿੱਖੇ ਚਲਾਏ ਜਾ ਰਹੇ ਹਨ,, ਜਿਨ੍ਹਾਂ ਵਿੱਚ ਜ਼ਰੂਰਤਮੰਦ ਲੜਕੀਆਂ ਨੂੰ ਮੁਫ਼ਤ ਸਿਲਾਈ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ,ਅਤੇ ਜਦੋਂ ਉਹ ਲੜਕੀਆਂ ਸਿਲਾਈ ਕਰਨੀ ਸਿਖ ਜਾਂਦੀਆਂ ਹਨ, ਤਾਂ ਉਨ੍ਹਾਂ ਨੂੰ ਸੁਸਾਇਟੀ ਵੱਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ, ਡਾਕਟਰ ਸਾਹਿਬ ਨੇ ਕਿਹਾ ਕਿ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮ ਸਾਡੇ ਸਾਰਿਆਂ ਲਈ ਪ੍ਰੇਰਣਾਦਾਇਕ ਹਨ

RELATED ARTICLES
- Advertisment -spot_img

Most Popular

Recent Comments