spot_img
Homeਮਾਝਾਗੁਰਦਾਸਪੁਰਅਕੀਲ ਸਹਾਰਨਪੁਰੀ ਨੇ ਐਸ ਐਸ ਪੀ ਬਟਾਲਾ ਨਾਲ ਕੀਤੀ ਮੁਲਾਕਾਤ

ਅਕੀਲ ਸਹਾਰਨਪੁਰੀ ਨੇ ਐਸ ਐਸ ਪੀ ਬਟਾਲਾ ਨਾਲ ਕੀਤੀ ਮੁਲਾਕਾਤ

ਕਾਦੀਆਂ/7 ਮਾਰਚ (ਸਲਾਮ ਤਾਰੀ)
ਮਸ਼ਹੂਰ ਸਮਾਜ ਸੇਵਕ ਅਕੀਲ ਸਹਾਰਨਪੁਰੀ ਨੇ ਬਟਾਲਾ ਦੀ ਨਵ ਨਿਯੁਕਤ ਐਸ ਐਸ ਪੀ ਸ਼੍ਰੀਮਤਿ ਅਸ਼ਵਨੀ ਗੋਟਯਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਅਕੀਲ ਸਹਾਰਨਪੁਰੀ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਸ਼ਵਨੀ ਗੋਟਯਾਲ (ਆਈ ਪੀ ਐਸ) ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਪੁਲੀਸ ਅਧਿਕਾਰੀ ਹਨ। ਉਨ੍ਹਾਂ ਦੇ ਪੁਲਿਸ ਜ਼ਿਲ੍ਹਾ ਬਟਾਲਾ ‘ਚ ਆਉਣ ਨਾਲ ਕ੍ਰਾਈਮ ‘ਚ ਕਮੀ ਵੇਖਣ ਨੂੰ ਮਿਲ ਰਹੀ ਹੈ। ਅਤੇ ਉਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਨਸ਼ਾ ਕਾਰੋਬਾਰੀਆਂ ਨੂੰ ਜੜੋਂ ਉਖਾੜ ਫ਼ੈਕਣ ‘ਚ ਕਾਮਯਾਬੀ ਮਿਲੇਗੀ। ਨਸ਼ਾ ਤਸਕਰਾਂ ਦੇ ਰਾਜਨੀਤਿਕ ਸਬੰਧਾ ਦੇ ਚਲਦੇ ਇਸ ਨੂੰ ਆਸਾਨੀ ਨਾਲ ਉਖਾੜ ਫ਼ੈਕਣ ‘ਚ ਪੁਲੀਸ ਨੂੰ ਦਿੱਕਤ ਆਉਂਦੀ ਹੈ। ਜਦੋਂ ਤਕ ਨਸ਼ਾ ਤਸਕਰਾਂ ਦੀ ਪਿੱਠ ਤੇ ਥਾਪੀ ਦੇਣ ਵਾਲਿਆਂ ਤੇ ਨਕੇਲ ਨਹੀਂ ਪਾਈ ਜਾਂਦੀ ਉਦੋਂ ਤੱਕ ਨਸ਼ੇ ਨੂੰ ਜੜ ਤੋਂ ਖ਼ਤਮ ਕਰਨਾ ਅਸੰਭਵ ਹੈ। ਅਕੀਲ ਸਹਾਰਨਪੁਰੀ ਨੇ ਕਿਹਾ ਕਿ ਪੰਜਾਬ ਪੁਲੀਸ ਬਿਹਤਰੀਨ ਕੰਮ ਕਰ ਰਹੀ ਹੈ। ਪੰਜਾਬ ਪੁਲੀਸ ਨੇ ਭ੍ਰਸ਼ਟਾਚਾਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਮਿਸਾਲ ਕਾਇਮ ਕੀਤੀ ਹੈ। ਪਰ ਕੁੱਝ ਲੋਕ ਰਾਜਨੀਤਿਕ ਰੋਟੀਆਂ ਸੇਕਣ ਲਈ ਪੁਲੀਸ ਨੂੰ ਬਦਨਾਮ ਕਰ ਰਹੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments