spot_img
Homeਖੇਡਸ਼ਿਵ ਕੁਮਾਰ ਬਟਾਲਵੀ"ਦੀ ਯਾਦ ਵਿੱਚ ਪਹਿਲਾ ਸਟੇਟ ਲੈਵਲ ਓਪਨ ਫੁੱਟਬਾਲ ਟੂਰਨਾਮੈਂਟ ਰਾਜੀਵ...

ਸ਼ਿਵ ਕੁਮਾਰ ਬਟਾਲਵੀ”ਦੀ ਯਾਦ ਵਿੱਚ ਪਹਿਲਾ ਸਟੇਟ ਲੈਵਲ ਓਪਨ ਫੁੱਟਬਾਲ ਟੂਰਨਾਮੈਂਟ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਕਰਵਾਇਆ ਗਿਆ – ਵਿਧਾਇਕ ਸ਼ੈਰੀ ਕਲਸੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ

ਬਟਾਲਾ 6 ਮਾਰਚ (ਸ਼ਰਮਾ)

ਬਟਾਲਾ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਵਿਸ਼ਵ ਪ੍ਰਸਿੱਧ ਮਹਾਨ ਸ਼ਾਇਰ ਬਿਰਹਾ ਦੇ ਸੁਲਤਾਨ ਵਜੋਂ ਜਾਣੇ ਜਾਂਦੇ “ ਸ਼ਿਵ ਕੁਮਾਰ ਬਟਾਲਵੀ “ ਜੀ ਦੀ ਯਾਦ ਵਿੱਚ ਪਹਿਲਾ ਸਟੇਟ ਪੱਧਰ ਦਾ ਓਪਨ ਫੁੱਟਬਾਲ ਟੂਰਨਾਮੈਂਟ ਰਾਜੀਵ ਗਾਂਧੀ ਸਟੇਡੀਅਮ ਵਿਖੇ ਕਰਵਾਇਆ ਗਿਆ, ਇਸ ਮੌਕੇ ਟੂਰਨਾਮੈਂਟ ਦੇ ਅਖੀਰਲੇ ਦਿਨ ਹਲਕਾ ਵਿਧਾਇਕ ਬਟਾਲਾ ਸਰਦਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਹੌਂਸਲਾ ਅਫਜ਼ਾਈ ਕੀਤੀ, ਗੱਲਬਾਤ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਡੇ ਉਪਰਾਲੇ ਕਰ ਰਹੇ ਹਨ,, ਸ਼ਹਿਰਾਂ ਤੇ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣਗੇ,ਜਿਸ ਨਾਲ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਣਗੇ

RELATED ARTICLES
- Advertisment -spot_img

Most Popular

Recent Comments