spot_img
Homeਮਾਝਾਗੁਰਦਾਸਪੁਰਮੁਕੁਲ ਗੋਇਲ ਦੇ ਡੀ ਜੀ ਪੀ ਯੁਪੀ ਬਣਨ ਤੇ ਸਮਾਜਸੇਵਕ ਅਕੀਲ ਸਹਾਰਨਪੁਰੀ...

ਮੁਕੁਲ ਗੋਇਲ ਦੇ ਡੀ ਜੀ ਪੀ ਯੁਪੀ ਬਣਨ ਤੇ ਸਮਾਜਸੇਵਕ ਅਕੀਲ ਸਹਾਰਨਪੁਰੀ ਨੇ ਦਿੱਤੀ ਵਧਾਈ, ਕਾਦੀਆਂ ਆਉਣ ਦਾ ਦੇਣਗੇ ਸੱਦਾ

ਕਾਦੀਆਂ/6 ਜੁਲਾਈ(ਸਲਾਮ ਤਾਰੀ)
ਸ਼੍ਰੀ ਮੁਕੁਲ ਗੋਇਲ ਦੇ ਡੀ ਜੀ ਪੀ ਯੁਪੀ ਬਣਨ ਤੇ ਸਮਾਜ ਸੇਵਕ ਅਕੀਲ ਅਹਿਮਦ ਸਹਾਰਨਪੁਰੀ ਨੇ ਮੁਬਾਰਕਬਾਦ ਦਿੱਤੀ ਹੈ। ਸ਼੍ਰੀ ਅਕੀਲ ਅਹਿਮਦ ਸਹਾਰਨਪੁਰੀ ਨੇ ਦੱਸਿਆ ਕਿ ਸ਼੍ਰੀ ਮੁਕੁਲ ਗੋਇਲ ਜਲੰਧਰ ਚ ਬਤੌਰ ਆਈ ਜੀ ਬੀ ਐਸ ਐਫ਼ ਦੇ ਰੂਪ ਚ ਸੇਵਾ ਦੇ ਚੁੱਕੇ ਹਨ। ਉਨ੍ਹਾਂ ਆਪਣੇ ਕਾਰਜਕਾਲ ਦੋਰਾਨ ਨਸ਼ਾ ਤਸਕਰਾਂ ਨੂੰ ਨੁਕੇਲ ਪਾਈ ਸੀ। ਉਹ ਇਮਾਨਦਾਰ ਅਤੇ ਦੇਸ਼ ਪ੍ਰੇਮੀ ਸ਼ਖ਼ਸੀਅਤ ਦੇ ਮਾਲਿਕ ਹਨ। ਉਨ੍ਹਾਂ ਦੱਸਿਆ ਕਿ ਉਹ ਛੇਤੀ ਹੀ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਾਦੀਆਂ ਆਉਣ ਦਾ ਸੱਦਾ ਦੇਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਸ਼੍ਰੀ ਗੋਇਲ ਆਪਣੇ ਅਨੁਭਵਾਂ ਤੋਂ ਲਾਭ ਚੁਕਦੇ ਹੋਏ ਯੁਪੀ ਪੁਲੀਸ ਨੂੰ ਬੇਹਤਰੀਨ ਸੇਵਾਵਾਂ ਦਿੰਦੇ ਹੋਏ ਯੂ ਪੀ ਪੁਲੀਸ ਦਾ ਨਾਂ ਰੋਸ਼ਣ ਕਰਣਗੇ। ਇੱਹ ਗੱਲ ਵਰਨਣਯੋਗ ਹੈ ਕਿ ਸ਼੍ਰੀ ਮੁਕੁਲ ਗੋਇਲ ਅਕੀਲ ਸਹਾਰਨਪੁਰੀ ਦੇ ਨਜ਼ਦੀਕੀ ਮਿਤਰਾਂ ਚੋਂ ਹਨ। ਅਕੀਲ ਸਹਾਰਨਪੁਰੀ ਦੇਸ਼ ਭਰ ਚ ਸਮਾਜ ਸੇਵਾ, ਆਪਸੀ ਪਿਆਰ ਅਤੇ ਦੇਸ਼ ਚ ਸ਼ਾਂਤਿ ਕਾਇਮ ਰੱਖਣ ਲਈ ਕੰਮ ਕਰਦੇ ਹਨ।
ਫ਼ੋਟੋ: ਅਕੀਲ ਸਹਾਰਨਪੁਰੀ ਦੀ ਸ਼੍ਰੀ ਮੁਕੁਲ ਡੀ ਜੀ ਪੀ ਯੁਪੀ ਨਾਲ ਫ਼ਾਈਲ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments