ਸ੍ਰੀ ਹਰਗੋਬਿੰਦਪੁਰ 6 ਜੁਲਾਈ(ਜਸਪਾਲ ਚੰਦਨ ) ਬੀਤੀ 2 ਜੁਲਾਈ ਨੂੰ ਸਾਡੇ ਇਕ ਰਿਟਾਈਡ ਫੋਜੀ ਹੌਲਦਾਰ ਕਿਰਪਾਲ ਸਿੰਘ ਜੋ 6 ਸਿੱਖ ਰੈਜਮੈਂਟ ਚੋ ਪੈਨਸ਼ਨ ਆਏ ਹਨ।ਜੋ ਪਿੰਡ ਤਲਵਾੜਾ ਨੇੜੇ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਦੇ ਰਹਿਣ ਵਾਲੇ ਹਨ ਉਹ ਘਰੇਲੂ ਸਮਾਨ ਲੈਣ ਵਾਸਤੇ ਬਿਆਸ ਸੀ ਐਸ ਡੀ ਕੰਨਟੀਨ ਤੇ ਗਏ ਜਦੋ ਕਿ ਉਹਨਾ ਦਾ ਪਰਿਵਾਰ ਵੀ ਨਾਲ ਸੀ।ਕਰੋਨਾ ਹਦਾਇਤਾਂ ਅਨੁਸਾਰ ਉਹਨਾਂ ਨੇ ਪਹਿਲਾਂ ਬੂਕਿੰਗ ਵੀ ਕਰਵਾਈ ਸੀ ਪਰ ਗੇਟ ਤੇ ਡਿਊਟੀ ਨਿਭਾ ਰਹੇ ਸੀ ਐਮ ਪੀ ਦੇ ਹੌਲਦਾਰ ਦਯਾਰਾਮ ਨੇ ਉਹਨਾ ਦੇ ਪ੍ਰਵਾਰ ਸਾਹਮਣੇ ਉਹਨਾਂ ਨਾਲ ਬੱਦਸਲੂਕੀ ਕੀਤੀ।ਜਦੋ ਕਿਰਪਾਲ ਸਿੰਘ ਨੇ ਓਥੇ ਦੇ ਕਮਾਂਡਰ ਨੂੰ ਮਿਲਣ ਵਾਸਤੇ ਕਿਹਾ ਤਾ ਨਹੀਂ ਮਿਲਣ ਦਿੱਤਾ ਗਿਆ ਅਤੇ ਹੌਲਦਾਰ ਦਯਾਰਾਮ ਨੇ ਕਿਹਾ ਕਿ ਮੈਂ ਹੀ ਕਮਾਂਡਰ ਹਾਂ ਜਦੋ ਹੌਲਦਾਰ ਕਿਰਪਾਲ ਸਿੰਘ ਨੇ ਇਹੋ ਗਲ ਕੈਮਰੇ ਸਾਹਮਣੇ ਕਹਿਣ ਲਈ ਕਿਹਾ ਤਾ ਹੌਲਦਾਰ ਕਿਰਪਾਲ ਸਿੰਘ ਦਾ ਫੋਨ ਖੋਹ ਲਿਆ ਗਿਆ ਧੱਕਾਮੁੰਕੀ ਵੀ ਕੀਤੀ ਅਤੇ ਦਾਹੜੀ ਨੂੰ ਵੀ ਹੱਥ ਪਾਇਆ
ਫਿਰ ਪੰਜਾਬ ਪੁਲਿਸ ਨੂੰ ਰਿਪੋਰਟ ਕਰ ਕੇ ਫੋਨ ਵਾਪਸ ਲਿਆ ਗਿਆ।ਹੌਲਦਾਰ ਕਿਰਪਾਲ ਸਿੰਘ ਕੋਲੋਂ ਮਾਫੀ ਵੀ ਮੰਗੀ ਅਤੇ ਸੀਨੀਅਰਜ਼ ਦੁਆਰਾ ਮੰਨਿਆ ਗਿਆ ਕੇ ਹੌਲਦਾਰ ਦਯਾਰਾਮ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਕੰਨਟੀਨ ਅਤੇ ਈ ਸੀ ਐਚ ਐਸ ਰਿਟਾਇਰਡ ਫੋਜੀਆਂ ਦੇ ਵੈਲਫੇਅਰ ਵਾਸਤੇ ਹਨ।ਪਰ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਇਸਨੂੰ ਆਪਣੀ ਜਾਇਦਾਦ ਸਮਝ ਲਿਆ।ਸਾਡੇ ਇਲਾਕੇ ਵਿਚ ਦੁਬਾਰਾ ਇਹੋ ਜਹੀ ਖਬਰ ਆਈ ਤਾ ਅਸੀਂ ਇਕ ਹਜੂਮ ਨਾਲ ਕੈਂਟ ਦੇ ਗੇਟਾਂ ਤੇ ਤੇਰੀ ਇੱਜਤ ਮੇਰੀ ਇੱਜਤ ਦੇ ਨਾਅਰੇ ਥੱਲੇ ਸੰਘਰਸ਼ ਅਰੰਭ ਕਰਾਗੇ ਅਤੇ ਨਾਲ ਹੀ ਮੈ ਫੋਜੀ ਵੀਰਾ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਣੇ ਆਪਣੇ ਇਲਾਕੇ ਵਿੱਚ ਸੰਗਠਿਤ ਹੋਵੋ ਤਾ ਕੇ ਅਸੀਂ ਆਪਣੇ ਨਾਲ ਹੁੰਦੀ ਨਜਾਇਜ਼ ਧੱਕੇ ਸਾਹੀ ਦਾ ਸਾਹਮਣਾ ਕਰ ਸਕਿਏ।