spot_img
Homeਮਾਝਾਗੁਰਦਾਸਪੁਰਵੇਖਦਿਆਂ ਹੀ ਬਣਦਾ ਸੀ ਸ਼ਰਧਾਲੂਆਂ ਦਾ ਜਜ਼ਬਾ  , ਲੱਖਾਂ ਦੀ ਤਾਦਾਦ ਚ...

ਵੇਖਦਿਆਂ ਹੀ ਬਣਦਾ ਸੀ ਸ਼ਰਧਾਲੂਆਂ ਦਾ ਜਜ਼ਬਾ  , ਲੱਖਾਂ ਦੀ ਤਾਦਾਦ ਚ ਸੰਗ ਦਾ ਕਾਦੀਆਂ ਤੋਂ ਗੁਜ਼ਰਨ ਤੇ ਭਰਵਾਂ ਸਵਾਗਤ

ਕਾਦੀਆਂ 3 ਮਾਰਚ (ਮੁਨੀਰਾ ਸਲਾਮ ਤਾਰੀ): ਅੱਜ ਸਵੇਰੇ ਸ਼੍ਰੀ ਚੋਹਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਖੰਡਿਆਲਾ ਸੈਣੀਆਂ ਤੋਂ ਚਲਕੇ ਹਰਚੋਵਾਲ ਹੁੰਦੇ ਹੋਏ ਸ਼ਰਧਾਲੂਆਂ ਦਾ ਇਕੱਠ  ਕਾਦੀਆਂ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸੰਗ ਦੀ ਅਗਵਾਈ ਕਰ ਰਹੇ ਬਾਬਾ ਜੋਗਿੰਦਰ ਸਿੰਘ ਜੀ  ਦਾ ਸਵਾਗਤ ਕੀਤਾ। ਬਾਬਾ ਜੋਗਿੰਦਰ ਸਿੰਘ ਜੀ  ਦੀ ਅਗੁਆਈ ਹੇਠ 1 ਮਾਰਚ ਨੂੰ ਖੰਡਿਆਲਾ ਸੈਣੀਆਂ ਤੋਂ ਪੈਦਲ ਚਲਕੇ ਰਾਤ ਕਾਦੀਆਂ ਦੇ ਨਜ਼ਦੀਕੀ  ਪਿੰਡ ਹਰਚੋਵਾਲ ਵਿੱਚ ਇਹ ਸੰਗ ਪਹੁੰਚਿਆ। ਜਿਥੇ ਰਾਤ ਰੁਕਣ ਤੋਂ ਬਾਅਦ ਅੱਜ ਸੰਗ ਕਾਦੀਆਂ ਲਈ ਰਵਾਨਾ ਹੋਇਆ। ਕਾਦੀਆਂ ਪਹੁੰਚਣ ਤੱਕ ਸੰਗ ਚ  ਲੱਖਾਂ ਸ਼ਰਧਾਲੂ ਜੁੜ ਚੁਕੇ ਸਨ।

ਸ਼ਰਧਾਲੂਆਂ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਜਦੋਂ ਸੰਗ ਕਾਦੀਆਂ ਪਹੁੰਚਿਆ ਤਾਂ ਬੈਂਡ ਬਾਜਿਆ ਨਾਲ ਸੰਗ ਦਾ ਸਵਾਗਤ ਕੀਤਾ ਗਿਆ। ਪੁਲਿਸ ਵਲੋਂ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ। ਇਸ ਮੋਕੇ ਤੇ ਸ਼ਰਧਾਲੂਆਂ ਦੇ ਲਈ ਪਾਣੀ ਦੀ ਛਬੀਲਾਂ ਅਤੇ ਮਿਠੇ ਚਾਵਲਾਂ, ਜਲੇਬਿਆਂ, ਲਡੂ ਖੀਰ ਆਦਿ ਦੇ ਲੰਗਰ ਲਗਾਏ ਗਏ ਸਨ। ਅਹਿਮਦੀਆ ਮੁਸਲਿਮ ਜਮਾਤ ਵਲੋਂ ਵੀ ਲੰਗਰ ਲਗਾਇਆ ਗਿਆ ਸੀ। ਅਤੇ ਹਿਓੂਮੈਨਿਟੀ ਫਰਸਟ ਅਤੇ ਮਜਲਿਸ ਅੰਸਾਰ ਓਲਾਹ ਵਲੋਂ ਡਾਕਟਰਾਂ ਦੀਆਂ ਟੀਮਾਂ ਨਾਲ  ਕਾਦੀਆਂ ਚ ਵੱਖ ਵੱਖ ਸਥਾਨਾ ਤੇ ਮੈਡੀਕਲ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਸੀ । ਅੱਜ ਦੇ  ਸੰਗ ਚ ਹਰੇਕ ਛੋਟਾ, ਵਡਾ, ਨੋਜਵਾਨ, ਬੁਜ਼ਰਗ ਪੈਦਲ ਇਸ ਸੰਗ ਚ ਸ਼ਾਮਿਲ ਡੇਰਾ ਬਾਬਾ ਨਾਨਕ ਵੱਲ ਵੱਧ ਰਿਹਾ ਸੀ। ਇਸ ਮੋਕੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਨਾਂ ਦਾ ਸਿਮਰਨ ਕਰਦੇ ਹੋਏ ਸੰਗ ਡੇਰਾ ਬਾਬਾ ਨਾਨਕ ਵੱਲ ਵੱਧ ਗਿਆ। ਜਿਹੜੇ ਨਵ-ਵਿਆਹੇ ਜੋੜੇ ਸਨ ਅਤੇ ਜਿਨਾਂ ਦੀ ਮੰਨਤਾ ਪੂਰੀ ਹੋ ਚੁਕੀਆਂ ਸਨ ਉਹ ਜੋੜੇ ਵੀ ਅਗੇ ਵੱਧ ਰਹੇ ਸਨ। ਐਸ ਐਚ ਉ ਵਲੋਂ ਸੁਰਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਮੋਕੇ ਵਡੀ ਗਿਣਤੀ ਚ ਲੋਕ ਮੋਜੂਦ ਸਨ।

ਫੋਟੋ: ਲੱਖਾਂ ਦੀ ਗਿਣਤੀ ਚ ਸ਼ਰਧਾਲੂ ਡੇਰਾ ਬਾਬਾ ਨਾਨਕ ਵੱਲ ਰਵਾਨਾ ਹੁੰਦੇ ਹੋਏ

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments