spot_img
Homeਮਾਝਾਗੁਰਦਾਸਪੁਰਕਾਦੀਆਂ ‘ਚ ਸੰਗ ਨੂੰ ਲੈ ਕੇ ਤਿਆਰੀਆਂ ਮੁਕੰਮਲ, 72 ਘੰਟੇ ਦੀ ਲੰਗਰ...

ਕਾਦੀਆਂ ‘ਚ ਸੰਗ ਨੂੰ ਲੈ ਕੇ ਤਿਆਰੀਆਂ ਮੁਕੰਮਲ, 72 ਘੰਟੇ ਦੀ ਲੰਗਰ ਸੇਵਾ ਸ਼ੁਰੂ

ਕਾਦੀਆਂ/ 1 ਮਾਰਚ (ਤਾਰੀ)
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚੋਹਲਾ ਸਾਹਿਬ ਦੇ ਦਰਸ਼ਨਾਂ ਲਈ ਨਿਕਲਣ ਵਾਲੇ ਸੰਗ ਦੇ ਸਵਾਗਤ ਦੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅਤੇ ਅੱਜ ਤੋਂ 72 ਘੰਟਿਆਂ ਦੀ ਲੰਗਰ ਸੇਵਾ ਸ਼ੁਰੂ ਹੋ ਚੁੱਕੀ ਹੈ। ਨੌਜਵਾਨ ਸੇਵਕ ਜਥਾ ਦੇ ਪ੍ਰਧਾਨ ਅਵਤਾਰ ਸਿੰਘ ਭਾਟੀਆ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਦਾ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਔਰਤਾਂ, ਬੱਚੇ, ਬੁੱਢੇ ਅਤੇ ਜਵਾਨ ਪੂਰੀ ਸੇਵਾ ਭਾਵਨਾ ਨਾਲ ਸੇਵਾ ‘ਚ ਲੱਗੇ ਹੋਏ ਹਨ। ਸਥਾਨਕ ਲੋਕਾਂ ਨੇ ਸੰਗਤਾਂ ਦੇ ਰਾਤ ਠਹਿਰਨ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਹਨ। ਖੰਡਿਆਲਾ ਸੈਣੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪੰਜ ਪਿਆਰਿਆਂ ਦੇ ਨਾਲ ਜਥੇਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਪੈਦਲ ਸੰਗ ਰਵਾਨਾ ਹੋ ਚੁੱਕਿਆ ਹੈ। ਕਾਦੀਆਂ ਤੋਂ 3 ਤੋਂ 4 ਲੱਖ ਦੇ ਕਰੀਬ ਸੰਗਤਾਂ ਦੇ ਗੁਜ਼ਰਨੇ ਦੀ ਸੰਭਾਵਨਾ ਹੈ। ਪੂਰੇ ਸ਼ਹਿਰ ‘ਚ ਥਾਂ ਥਾਂ ਤੇ ਲੰਗਰ ਲਗਾਏ ਜਾ ਰਹੇ ਹਨ। ਮੁਸਲਿਮ ਭਾਈਚਾਰੇ ਦੇ ਲੋਕ ਵੀ ਸੰਗ ਦੇ ਸਵਾਗਤ ਲਈ ਪੂਰਾ ਸਹਿਯੋਗ ਦੇ ਰਹੇ ਹਨ।

ਮੁਹੱਲਾ ਅਕਾਲ ਗੜ ‘ਚ ਸ਼੍ਰੀ ਸੁਖਮਣੀ ਸਾਹਿਬ ਜੀ ਦਾ ਕੀਰਤਨ ਅਤੇ ਅਰਦਾਸ ਤੋਂ ਬਾਅਦ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਤੇ ਗੁਰਜੀਤ ਸਿੰਘ ਭਾਟੀਆ, ਬਿਕਰਮਜੀਤ ਸਿੰਘ ਹੈਪੀ ਭਾਟੀਆ, ਜਰਨੈਲ ਸਿੰਘ ਭਾਟੀਆ ਅੰਮ੍ਰਿਤਸਰੀ, ਪੁਸ਼ਪਦੀਪ ਸਿੰਘ, ਗੁਰਸਿਮਰਨ ਸਿੰਘ, ਗਗਨਦੀਪ ਸਿੰਘ ਬਾਦਲ, ਪ੍ਰੀਤਮ ਸਿੰਘ ਭਾਟੀਆ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ, ਸਤਪਾਲ, ਸੁਖਪਾਲ ਸਿੰਘ, ਰਾਜਿੰਦਰ ਸਿੰਘ ਭਿੰਡਰ, ਸੁਰਿੰਦਰ ਸਿੰਘ ਲਾਡੀ, ਦਮਨਪ੍ਰੀਤ ਸਿੰਘ, ਕੁਲਦੀਪ ਸਿੰਘ ਭਾਟੀਆ ਸਮੇਤ ਅਨੇਕ ਉੱਘੀ ਸ਼ਖ਼ਸੀਅਤਾਂ ਮੌਜੂਦ ਸਨ।
ਫ਼ੋਟੋ: ਕਾਦੀਆਂ ‘ਚ ਸੰਗਤਾਂ ਦੀ ਸੇਵਾ ‘ਚ ਲੱਗਿਆਂ ਔਰਤਾਂ ਅਤੇ ਯੁਵਤੀਆਂ
2) ਲਾਈਨ ‘ਚ ਲੰਗਰ ਲੈਂਦੇ ਹੋਈ ਸੰਗਤਾਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments