spot_img
Homeਮਾਝਾਗੁਰਦਾਸਪੁਰਇਮਾਨਦਾਰ ਆਪ ਪਾਰਟੀ ਦੇ ਕੱਟੜ ਬੇਈਮਾਨ ਆਗੂਆਂ ਦਾ ਚਿਹਰਾ...

ਇਮਾਨਦਾਰ ਆਪ ਪਾਰਟੀ ਦੇ ਕੱਟੜ ਬੇਈਮਾਨ ਆਗੂਆਂ ਦਾ ਚਿਹਰਾ ਲੋਕਾ ਸਾਹਮਣੇ ਆ ਚੁੱਕਾ ਹੈ .ਜਗਜੀਤ ਸਿੰਘ ਮਿਲਖ਼ਾ

ਸਰਦੂਲਗੜ੍ਹ 27 ਫਰਬਰੀ (ਪ ਪ)

ਆਮ ਆਦਮੀ ਪਾਰਟੀ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਸ਼ਰਾਬ ਨੀਤੀ ਦੇ ਮਾਮਲੇ ਚ ਗ੍ਰਿਫਤਾਰ ਕਰ ਲਿਆ ਹੈ ਜਿਸ ਨਾਲ ਆਮ ਆਦਮੀ ਪਾਰਟੀ ਦਾ ਇਮਾਨਦਾਰੀ ਦਾ ਮਖੌਟਾ ਲੋਕਾਂ ਸਾਹਮਣੇ ਆ ਚੁੱਕਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਸਰਦੂਲਗੜ੍ਹ ਅਤੇ ਸਪੋਕਸਮੈਨ ਪੰਜਾਬ ਬੀਜੇਪੀ ਜਗਜੀਤ ਸਿੰਘ ਮਿਲਖਾ ਨੇ ਪੱਤਰਕਾਰਾਂ ਕੋਲ ਕੀਤਾ ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਧੋਖਾ ਕੀਤਾ ਹੈ ਅਤੇ ਹੁਣ ਦਿੱਲੀ ਅਤੇ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਨਿੱਤ ਦਿਨ ਵਿਰੋਧੀ ਧਿਰਾ ਉਪਰ ਦੂਸ਼ਣਬਾਜ਼ੀ ਕਰਨ ਵਾਲੀ ਆਮ ਆਦਮੀ ਪਾਰਟੀ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਸ਼ਰਾਬ ਘੁਟਾਲੇ ਵਿੱਚ ਫੜੇ ਜਾਣ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਨਾਲ ਆਪ ਤੇ ਬੇਈਮਾਨ ਲੀਡਰ ਇਮਾਨਦਾਰ ਨਹੀਂ ਬਣ ਸਕਦੇ ਉਹਨਾਂ ਕਿਹਾ ਕਿ ਹੁਣ ਤਾਂ ਲੋਕਾਂ ਸਾਹਮਣੇ ਆਪ ਪਾਰਟੀ ਦੇ ਕੱਟੜ ਬੇਈਮਾਨ ਲੋਕਾਂ ਦਾ ਚਿਹਰਾ ਸਾਹਮਣੇ ਆ ਚੁੱਕਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਿਨ-ਬ-ਦਿਨ ਵਧ ਰਹੀ ਗੈਂਗਵਾਰ ,ਅਤੇ ਅਜਨਾਲੇ ਵਰਗੀਆਂ ਘਟਨਾਵਾਂ ਆਦਿ ਨਾਲ ਪੰਜਾਬ ਦੇ ਲੋਕ ਸਹਿਮ ਦੇ ਮਾਹੌਲ ਵਿਚ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਨਾਲ ਪੰਜਾਬ ਦਾ ਹਰ ਇਕ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਭਾਈਚਾਰਾ ਬਣਾ ਕੇ ਰੱਖਣ ਅਤੇ ਕੇਂਦਰ ਸਰਕਾਰ ਤੋਂ ਦਖਲ ਦੇ ਕੇ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਉਸ ਲਈ ਅਤੇ ਪੰਜਾਬ ਵਾਸੀਆਂ ਦੀ ਜਾਨ ਮਾਲ ਦੀ ਰੱਖਿਆ ਲਈ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਲਾਇਆ ਜਾਵੇ !ਇਸ ਮੌਕੇ ਉਨ੍ਹਾਂ ਸੀਨੀਅਰ ਆਗੂ ਤੇ ਉਘੇ ਸਮਾਜ ਸੇਵੀ ਪ੍ਰੇਮ ਗਰਗ, ਜਸਵੰਤ ਸਿੰਘ ਸੰਧੂ ਰਾਜਰਾਣਾ ,ਚਤਰ ਜੰਗ ਸਿੰਘ ਸੰਘਾ ,ਸਿਮਰਨਜੀਤ ਸਿੰਘ ਮਾਂਨਖੇੜਾ,ਸੁਖਪਾਲ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ !

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments