spot_img
Homeਮਾਝਾਗੁਰਦਾਸਪੁਰਮਲੇਰੀਆ ਐਲੀਮੀਨੇਸ਼ਨ ਤਹਿਤ ਬਲਾਕ ਪੱਧਰੀ ਸੈਮੀਨਾਰ ਦਾ ਆਯੋਜਨ

ਮਲੇਰੀਆ ਐਲੀਮੀਨੇਸ਼ਨ ਤਹਿਤ ਬਲਾਕ ਪੱਧਰੀ ਸੈਮੀਨਾਰ ਦਾ ਆਯੋਜਨ

ਕਾਦੀਆ 27 ਫਰਵਰੀ, ( ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਐਪਿਡਮੋਲੋਜਿਸਟ ਡਾਕਟਰ ਪ੍ਰਭਜੋਤ ਕਲਸੀ ਦੇ ਮਾਰਗਦਰਸ਼ਨ ਅਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਦੀ ਪ੍ਰਧਾਨਗੀ ਹੇਠ ਸੀ ਐਚ ਸੀ ਭਾਮ ਵਿਖੇ ਬਲਾਕ ਪੱਧਰੀ ਮਲੇਰੀਆ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਨੈਸ਼ਨਲ ਵੇਕਟਰ ਬੋਰਨ ਡਜੀਜ ਕੰਟ੍ਰੋਲ ਪ੍ਰੋਗਰਾਮ ਹੇਠ ਮਲੇਰੀਆ ਐਲੀਮੀਨਾਸ਼ਨ 2024 ਪ੍ਰੋਗਰਾਮ ਹੇਠ ਮਲੇਰੀਆ ਟ੍ਰਾਂਸਮਿਸ਼ਨ ਸੀਜਨ ਸ਼੍ਰੁਰੁ ਹੋਣ ਤੋਂ ਪਹਿਲੇ ਪਹਿਲੇ ਇਸਤੋਂ ਬਚਾਅ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਜਿਲ੍ਹਾ ਐਪਿਡਮੋਲੋਜਿਸਟ ਡਾਕਟਰ ਪ੍ਰਭਜੋਤ ਕਲਸੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਉਦੇਸ਼ ਵੇਕਟਰ ਬੋਰਨ ਬਿਮਾਰੀਆਂ ਡੇਂਗੂ, ਮਲੇਰੀਆ, ਚਿਕਨਗੁਣੀਆਂ,ਜੇ ਈ ਸਬੰਧੀ ਟ੍ਰਾਂਸਮਿਸ਼ਨ ਸੀਜਨ ਸ਼ੁਰੂ ਹੋਣ ਤੋਂ ਪਹਿਲੇ ਪਹਲੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਸਮੇਂ ਰਹਿੰਦੇ ਮਈਗ੍ਰੇਟਰੀ ਆਬਾਦੀ ਦਾ ਆਰ ਡੀ ਟੀ ਕਿੱਟ ਰਾਹੀਂ ਟੈਸਟਿੰਗ, ਅਰਬਨ ਏਰੀਆ ਵਿਖੇ ਵਾਰਡਾਂ ਵਿਖੇ ਪੰਦਰਾਂ ਦਿਨਾਂ ਬਾਅਦ ਫੋਗਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ। ਪਿੰਡ ਪੱਧਰ ਤੇ ਆਰ ਐਮ ਪੀ ਨਾਲ ਰਾਬਤਾ ਰੱਖਿਆ ਜਾਵੇ ਤਾਂ ਜੋ ਬੁਖਾਰ ਕੇਸ ਦੀ ਗਿਣਤੀ ਜਦੋਂ ਵੱਧ ਹੋਵੇ ਉਦੋਂ ਹੀ ਉਹਨਾਂ ਦੇ ਟੈਸਟ ਕਰਕੇ ਮਲੇਰੀਆ ਦੀ ਜਾਂਚ ਹੋ ਸਕੇ। ਨਾਲ ਹੀ ਉਹਨਾਂ ਦੱਸਿਆ ਕਿ ਨੈਸ਼ਨਲ ਰੇਬੀਜ ਕੰਟ੍ਰੋਲ ਪ੍ਰੋਗਰਾਮ ਹੇਠ ਲੋਕਾਂ ਨੂੰ ਕੁੱਤੇ ਦੇ ਕੱਟੇ ਜਾਂ ਹਲਕਾਅ ਹੋਣ ਤੇ ਸਿਹਤ ਵਿਭਾਗ ਵੱਲੋਂ ਮਿਲਦੀਆਂ ਸਹੂਲਤਾਂ ਬਾਰੇ ਦੱਸਿਆ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਸੈਮੀਨਾਰ ਵਿੱਚ ਸ਼ਾਮਿਲ ਹੋਏ ਸਮੂਹ ਹੈਲਥ ਵਰਕਰ ਨੂੰ ਡੇਂਗੁ ਮਲੇਰੀਆ ਗਤੀਵਿਧੀਆਂ ਤੇਜ ਕਰਨ ਲਈ ਕਿਹਾ ਅਤੇ ਨਾਲ ਹੀ ਦੱਸਿਆ ਕਿ ਐਂਟੀ ਰਾਬੀਜ ਟੀਕੇ ਸੀ ਐਚ ਸੀ ਭਾਮ ਵਿਖੇ ਲਗਾਏ ਜਾਂਦੇ ਹਨ। ਜੇ ਕੋਈ ਜਰੂਰਤਮੰਦ ਹੋਵੇ ਤਾਂ ਸਿਹਤ ਸੰਸਥਾ ਤੋਂ ਲਾਭ ਉਠਾ ਸਕਦਾ ਹੈ। ਇਸ ਮੌਕੇ ਤੇ ਜਿਲ੍ਹਾ ਐਪਿਡਮੋਲੋਜਿਸਟ ਡਾਕਟਰ ਪ੍ਰਭਜੋਤ ਕਲਸੀ, ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਬੀ ਈ ਈ ਸੁਰਿੰਦਰ ਕੌਰ, ਸ਼੍ਰੀ ਸ਼ਿਵਚਰਨ ਏ ਐਮ ਓ, ਰਸ਼ਪਾਲ ਸਿੰਘ ਏ ਐਮ ਓ, ਹੈਲਥ ਇੰਸਪੈਕਟਰ ਕੁਲਜੀਤ ਸਿੰਘ , ਮਹਿੰਦਰਪਾਲ ਹੈਲਥ ਇੰਸਪੈਕਟਰ, ਹੈਲਥ ਇੰਸਪੈਕਟਰ, ਸਮੂਹ ਹੈਲਥ ਵਰਕਰ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments