spot_img
Homeਮਾਝਾਗੁਰਦਾਸਪੁਰਸਿਵਲ ਸਰਜਨ ਵੱਲੋਂ ਬਲਾਕ ਭਾਮ ਦੇ ਆਮ ਆਦਮੀ ਕਲੀਨਿਕ ਦਾ ਕੀਤਾ...

ਸਿਵਲ ਸਰਜਨ ਵੱਲੋਂ ਬਲਾਕ ਭਾਮ ਦੇ ਆਮ ਆਦਮੀ ਕਲੀਨਿਕ ਦਾ ਕੀਤਾ ਦੌਰਾ

ਹਰਚੋਵਾਲ,23 ਫਰਵਰੀ- (ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਵੱਲੋਂ ਬਲਾਕ ਭਾਮ ਅਧੀਨ ਖੁੱਲੇ ਆਮ ਆਦਮੀ ਕਲੀਨਿਕ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਉਧਾਨਵਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਜਿਥੇ ਉਹਨਾਂ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਮੌਕੇ ਤੇ ਸਟਾਫ ਨਾਲ ਗੱਲ ਬਾਤ ਕੀਤੀ, ਦਵਾਈਆਂ ਦੇ ਸਟਾਕ ਅਤੇ ਹਸਪਤਾਲ ਦੀ ਸਾਫ ਸਫਾਈ ਬਾਰੇ ਨਿਰਦੇਸ਼ ਜਾਰੀ ਕੀਤੇ।
ਨਾਲ ਹੀ ਓਹਨਾ ਅਤੇ ਐਸ ਐਮ ਓ ਭਾਮ ਡਾਕਟਰ ਜਤਿੰਦਰ ਭਾਟੀਆ ਵਲੋਂ ਉਸਾਰੀ ਅਧੀਨ ਚਲ ਰਹੇ ਮੋਹੱਲਾ ਕਲੀਨਿਕ ਕੰਡੀਲਾ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਜਿਥੇ ਓਹਨਾ ਪਾਇਆ ਕਿ ਸਿਵਲ ਵਰਕ ਅੰਤਿਮ ਛੋਹਾਂ ਤੇ ਹੈ। ਮੌਕੇ ਤੇ ਬੋਲਦਿਆਂ ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁਢਲੀ ਸਿਹਤ ਸੁਰੱਖਿਆ ਪ੍ਰਦਾਨ ਕਰਨਾ ਹੈ, ਲੋਕਾਂ ਨੂੰ ਸਿਹਤ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਇਸਦਾ ਲਾਹਾ ਲੈ ਸਕਣ। ਇਸੇ ਲਈ ਪਿੰਡ ਪੱਧਰ ਤੇ ਮੋਹੱਲਾ ਕਲੀਨਿਕ ਅਤੇ ਹੈਲਥ ਵੇਲਨੇਸ ਸੈਂਟਰ ਖੁੱਲੇ ਹੋਏ ਹਨ ਜਿਥੋਂ ਸਿਹਤ ਸਹੂਲਤਾਂ ਦਾ ਲਾਹਾ ਲਿਆ ਜਾ ਸਕਦਾ ਹੈ। ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ, ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਜਸਪਿੰਦਰ ਚਾਹਲ, ਸੀ ਐਚ ਓ ਕਮਲਦੀਪ ਸਿੰਘ, ਬਲਜੀਤ ਸਿੰਘ ਉਪਵੈਦ ਆਦਿ ਮੌਕੇ ਤੇ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments