spot_img
Homeਮਾਝਾਗੁਰਦਾਸਪੁਰਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ 05 ਲੱਖ ਰੁਪਏ ਤਕ ਦਾ...

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ 05 ਲੱਖ ਰੁਪਏ ਤਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ

ਗੁਰਦਾਸਪੁਰ, 6 ਜੁਲਾਈ (ਸਲਾਮ ਤਾਰੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਸਾਨ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਗੁਰਦਾਸਪੁਰ ਜ਼ਿਲ੍ਹੇ ਅੰਦਰ ਵਿਸ਼ੇਸ ਕੈਂਪ ਲੱਗ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੋਮੀ ਰਾਜਾ ਮਹਾਜਨ ਡਿਪਟੀ ਮੈਡੀਕਲ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਵਿਸ਼ੇਸ ਪਿੰਡਾਂ ਅੰਦਰ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ, ਜਿਥੇ ਯੋਗ ਲਾਭਪਾਤਰੀਆਂ ਦੇ ਕਾਰਡ ਬਨਣ ਵਾਲੇ ਬਕਾਇਆ ਹਨ। ਇਨਾਂ ਪਿੰਡਾਂ ਵਿਚ 9 ਜੁਲਾਈ ਤਕ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਤੇ ਯੋਗ ਲਾਭਪਾਤਰੀਆਂ ਨੂੰ ਇਸ ਸਕੀਮ ਦਾ 100 ਫੀਸਦ ਲਾਭ ਪੁਜਦਾ ਕੀਤਾ ਜਾਵੇਗਾ। ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ 05 ਲੱਖ ਰੁਪਏ ਤਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ, ਜਿਸ ਤਹਿਤ ਲੋਕ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਈ-ਕਾਰਡ ਜਰੂਰ ਬਣਵਾਉਣ।

ਉਨਾਂ ਦੱਸਿਆ ਕਿ ਜ਼ਿਲੇ ਅੰਦਰ ਇਸ ਸਕੀਮ ਤਹਿਤ ਕਾਰਡ ਬਣਾਉਣ ਲਈ ਪਿੰਡ ਪਾਹੜਾ ( ਗੁਰਦਾਸਪੁਰ ਬਲਾਕ), ਕਲਾਨੋਰ (ਕਲਾਨੋਰ ਬਲਾਕ), ਰਣੀਆ, ਕਲੇਰ ਕਲਾਂ, ਸੋਹਲ , ਜਫਰਵਾਲ, ਭੋਜਰਾਜ, ਡੱਡਵਾਂ, ਫੱਜੂਪੁਰ, (ਧਾਰੀਵਾਲ ਬਲਾਕ), ਪਿੰਡ ਸ਼ਿਕਾਰ, ਵਡਾਲਾ ਗ੍ਰੰਥੀਆਂ, ਧਰਮਕੋਟ ਰੰਧਾਵਾ, ਧਿਆਨਪੁਰ, ਦੇਹੜ, ਰਾਏਚੱਕ, ਠੇਠਰਕੇ, ਰਹੀਮਾਬਾਦ, ਕੋਟਲੀ ਸੂਰਤ ਮੱਲ੍ਹੀ, ਕਾਹਲਾਂਵਾਲੀ, ਸ਼ਾਹਪੁਰ ਜਾਜਨ, ਸ਼ਾਹਪੁਰ ਗੋਰਾਇਆ, ਤਲਵੰਡੀ ਰਾਮਾਂ ਤੇ ਹਰਦਰਵਾਲ ਕਲਾਂ (ਬਲਾਕ ਡੇਰਾ ਬਾਬਾ ਨਾਨਕ), ਢੱਪਈ, ਖੁਜਾਲਾ, ਮਾੜੀ ਬੁੱਚੀਆਂ, ਕਾਜਮਪੁਰ, ਘੁਮਾਣ, ਹਰਚੋਵਾਲ (ਬਲਾਕ ਸ੍ਰੀ ਹਰਗੋਬਿੰਦਪੁਰ), ਰੰਗੜ ਨੰਗਲ (ਬਲਾਕ ਬਟਾਲਾ), ਕਾਹਨੂੰਵਾਨ (ਬਲਾਕ ਕਾਹਨੂੰਵਾਨ), ਪਿੰਡ ਆਵਾਂਖਾ, ਕਲੀਚਪੁਰ, (ਬਲਾਕ ਦੀਨਾਨਗਰ), ਠੁੰਡੀ, ਓਗਰਾ, ਬਹਿਰਾਮਪੁਰ ( ਬਲਾਕ ਦੋਰਾਂਗਲਾ) ਪਿੰਡ ਭੁੰਬਲੀ, ਬੱਬੇਹਾਲੀ, ਤਿੱਬੜ ਅਤੇ ਹਰਦੋਬਥਵਾਲਾ (ਬਲਾਕ ਗੁਰਦਾਸਪੁਰ) ਵਿਖੇ ਵਿਸ਼ੇਸ ਕੈਂਪ ਲੱਗ ਰਹੇ ਹਨ।

ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਆਪਣਾ ਤੇ ਆਪਣੇ ਪਰਿਵਾਰ ਦਾ ਈ-ਕਾਰਡ ਜਰੂਰ ਬਣਵਾਉਣ। ਉਨਾਂ ਦੱਸਿਆ ਕਿ ਕਾਰਡ ਧਾਰਕ ਜ਼ਿਲੇ ਦੇ 10 ਸਰਕਾਰੀ ਅਤੇ 21 ਪ੍ਰਾਈਵੇਟ ਇੰਪੈਨਲਡ ਹਸਪਤਾਲਾਂ ਵਿਚ ਆਪਣਾ 05 ਲੱਖ ਰੁਪਏ ਤਕ ਦਾ ਇਲਾਜ ਕਰਵਾ ਸਕਦੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments