spot_img
Homeਮਾਝਾਗੁਰਦਾਸਪੁਰਸਿਵਲ ਡਿਫੈਂਸ ਵਲੋਂ “ਸੜਕੀ ਹਾਦਸਿਆਂ ਮੌਕੇ ਪੀੜਤ ਦੇ ਮਦਦਗਾਰ ਬਣੀਏ” ਵਿਸ਼ੇ ‘ਤੇ...

ਸਿਵਲ ਡਿਫੈਂਸ ਵਲੋਂ “ਸੜਕੀ ਹਾਦਸਿਆਂ ਮੌਕੇ ਪੀੜਤ ਦੇ ਮਦਦਗਾਰ ਬਣੀਏ” ਵਿਸ਼ੇ ‘ਤੇ ਲਗਾਇਆ ਸੈਮੀਨਾਰ

ਬਟਾਲਾ, 7 ਫਰਵਰੀ (ਸਲਾਮ ਤਾਰੀ ) ਸਥਾਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ, ਪੋਸਟ ਨੰ. 8 ਵਲੋਂ ਪੰਜਾਬ ਅੰਬੈਸਡਰ : ਵਿਲਿਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ, ਜ਼ੋਨ-4-ਸਲੂਸ਼ਨ-ਨਵੀ ਦਿੱਲੀ, ਨੋਲੇਜ਼ ਪਾਰਟਨਰ ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ ਤੇ ਫਸਟ-ਏਡ, ਹੈਲਥ ਐਂਡ ਸੇਫਟੀ ਅਵੇਅਰਨੈਸ ਮਿਸ਼ਨ ਪਟਿਆਲਾ ਦੇ ਸਹਿਯੋਗ ਨਾਲ “ਸੜਕੀ ਹਾਦਸਿਆਂ ਮੌਕੇ ਪੀੜਤ ਦੇ ਮਦਦਗਾਰ ਬਣੀਏ” ਵਿਸ਼ੇ ‘ਤੇ ਸੈਮੀਨਾਰ ਸਰਕਾਰੀ ਸੀਨੀ. ਸੈਕੰ. ਸਕੂਲ ਮਸਾਨੀਆਂ ਵਿਖੇ ਲਗਾਇਆ ਗਿਆ । ਇਸ ਮੌਕੇ ਹਰਬਖਸ਼ ਸਿੰਘ, ਹਰਪੀ੍ਤ ਸਿੰਘ, ਪ੍ਰਿੰਸੀਪਲ ਰਕੇਸ਼ ਸ਼ਰਮਾਂ, ਕੈਪਟਨ ਜੋਗਿੰਦਰ ਸਿੰਘ ਅਤੇ ਵਿਦਿਆਰਥੀ ਮੌਜੂਦ ਸਨ।

ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਸੜਕੀ ਹਾਦਸਿਆਂ ਵਿਚ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹੈ, ਜਿਸ ਦਾ ਮੁੱਖ ਕਾਰਣ ਕਾਹਲੀ-ਚਿੰਤਾ-ਭੋਜਨ ਹਨ । ਹਾਦਸੇ ਕਾਰਣ ਜਖਮੀਆਂ ਨੂੰ ਹਸਪਤਾਲਾਂ ਵਿਚ ਤੇ ਮੌਤ ਹੋਣ ਤੇ ਵਹੀਕਲ ਚਾਲਕਾਂ ਨੂੰ ਜੇਲਾਂ ਵਿੱਚ ਜਾਣਾ ਪੈਂਦਾ ਹੈ, ਜਿਸ ਕਾਰਨ ਪਿਛੇ ਪਰਿਵਾਰਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਹਾਦਸੇ ‘ਚ ਅਪਾਹਜ ਹੋਣ ਕਰਕੇ ਬਾਅਦ ਵਿਚ ਜੀਵਨ ਬਤੀਤ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ । ਜਿਸ ਨਾਲ ਦੋਨੋ ਪਰਿਵਾਰਾਂ ਦਾ ਆਰਥਿਕ ਪੱਖ ਕਮਜੋਰ ਹੋ ਜਾਂਦਾ ਹੈ।

ਉਹਨਾਂ ਦਸਿਆ ਕਿ ਹਾਦਸੇ ਮੌਕੇ ਅਸੀ ਮਦਦਗਾਰ ਬਣੀਏ ਤੇ ਆਪਣੀ ਨੈਤਿਕ ਜਿੰਮੇਦਾਰੀ ਸਮਝਦੇ ਹੋਏ ਤੱਤਕਾਲ ਸਹਾਇਤਾ ਨੰ. 112 ‘ਤੇ ਸੂਚਿਤ ਕਰਕੇ ਡਾਕਟਰੀ ਸਹਾਇਤਾ ਜਾਂ ਐਂਬੂਲੈਂਸ ਨੂੰ ਬੁਲਾੳੇਣਾ ਚਾਹੀਦਾ ਹੈ । ਜੇਕਰ ਮੁੱਢਲੀ ਸਹਾਇਤਾ ਦੇ ਗੁਰਾਂ ਤੋ ਜਾਣੂ ਹਾਂ ਤਾਂ ਪੀੜਤ ਦੀ ਮਦਦ ਕੀਤੀ ਜਾਵੇ ਜਿਸ ਨਾਲ ਪੀੜਤ ਦੀ ਪੀੜ ਘੱਟ ਹੋ ਸਕੇ ਤੇ ਕੀਮਤੀ ਜਾਨ ਬੱਚ ਜਾਵੇ। ਕਿਸੇ ਵੀ ਸੜਕੀ ਹਾਦਸੇ ਮੌਕੇ ਪੀੜਤ ਦੇ ਮਦਦ-ਹਿਤ ਆਫਤਾਂ ਨੂੰ ਨਜਿੱਠਣ ਲਈ ਆਮ ਨਾਗਰਿਕ ਦੀ ਹਿਸੇਦਾਰੀ ਤੇ ਅਗਵਾਈ ਬਾਰੇ ਜਾਗਰੂਕ ਕੀਤਾ ਨਾਲ ਹੀ ਆਪਣੇ ਬਣਦੇ ਫਰਜ਼ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ ।

—————-

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments