Home ਕਪੂਰਥਲਾ-ਫਗਵਾੜਾ ਮਨੁੱਖੀ ਜੀਵਨ ਦੀ ਬੇਹਤਰੀ ਲਈ ਕੁਦਰਤੀ ਸੰਤੁਲਨ ਜਰੂਰੀ – ਸਿਵਲ ਸਰਜਨ ਵਿਸ਼ਵ...

ਮਨੁੱਖੀ ਜੀਵਨ ਦੀ ਬੇਹਤਰੀ ਲਈ ਕੁਦਰਤੀ ਸੰਤੁਲਨ ਜਰੂਰੀ – ਸਿਵਲ ਸਰਜਨ ਵਿਸ਼ਵ ਵਾਤਾਵਰਣ ਦਿਵਸ ਮੌਕੇ ਬੂਟੇ ਲਗਾਏ

202
0

 

ਕਪੂਰਥਲਾ, 5 ਜੂਨ ( ਮੀਨਾ ਗੋਗਨਾ )

ਵਾਤਾਵਰਣ ਦਾ ਮਨੁੱਖੀ ਜੀਵਨ ਵਿਚ ਅਹਿਮ ਸਥਾਨ ਹੈ ਤੇ ਵਾਤਾਵਰਣ ਦੇ ਨਾਲ ਹੀ ਸਾਡਾ ਤੇ ਸਾਡੀ ਪੀੜੀ ਦਾ ਭਵਿੱਖ ਜੁੜਿਆ ਹੈ।ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ.ਪਰਮਿੰਦਰ ਕੌਰ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਸੰਬੰਧ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਵਾਤਾਵਰਣ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਮਨੁੱਖੀ ਸਿਹਤ ਲਈ ਖਤਰਾ ਹੈ ਤੇ ਮਨੁੱਖੀ ਜੀਵਨ ਦੀ ਬੇਹਤਰੀ ਲਈ ਕੁਦਰਤੀ ਸੰਤੁਲਨ ਜਰੂਰੀ ਹੈ।ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਵਾਰ ਵਿਸ਼ਵ ਵਾਤਾਵਰਣ ਦਾ ਥੀਮ ਇਕੋਸਿਸਟਮ ਰਿਸਟੋਰੇਸ਼ਨ ਹੈ ਯਾਨਿ ਕਿ ਇਕੋਸਿਸਟਮ ਦੀ ਬਹਾਲੀ। ਉਨ੍ਹਾਂ ਦੱਸਿਆ ਕਿ ਮਨੁੱਖੀ ਸਿਹਤ ਪੂਰੀ ਤਰ੍ਹਾਂ ਨਾਲ ਇਕੋਸਿਸਟਮ ਨਾਲ ਜੁੜੀ ਹੋਈ ਹੈ ਯਾਨਿ ਕਿ ਸਿਹਤਮੰਦ ਜੀਵਨ ਲਈ ਮਨੁੱਖ ਨੂੰ ਸਾਫ ਪਾਣੀ, ਸਾਫ ਹਵਾ, ਸਾਫ ਸੁਥਰੇ ਭੋਜਣ ਦੀ ਲੋੜ ਹੈ ਪਰ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਨਿੱਜੀ ਸੁਆਰਥ ਲਈ ਮਨੁੱਖ ਨੇ ਕੁਦਰਤੀ ਚੱਕਰ ਨੂੰ ਹੀ ਵਿਗਾੜ ਕੇ ਰੱਖ ਦਿੱਤਾ ਹੈ। ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ, ਫਸਲਾਂ ਤੇ ਪੈਸਟੀਸਾਈਡਸ ਦੇ ਪ੍ਰਯੋਗ ਨੇ ਮਨੁੱਖੀ ਸਿਹਤ ਤੇ ਬਹੁਤ ਹੀ ਨਾਕਾਰਤਮਕ ਪ੍ਰਭਾਵ ਪਾਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਜਰੂਰਤ ਹੈ ਕਿ ਵਾਤਾਵਰਣ ਦੇ ਪ੍ਰਤੀ ਜਾਗਰੂਕ ਹੋਣ ਤੇ ਸਚੇਤ ਰਹਿਣ ਦੀ।ਨਾਲ ਹੀ ਉਨ੍ਹਾਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਹ ਵੀ ਅਪੀਲ ਕੀਤੀ ਕਿ ਮਾਸਕ, ਗਲਵਜ ਦਾ ਪ੍ਰਯੋਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਧਰ ਉੱਧਰ ਨਾ ਸੁੱਟਿਆ ਜਾਏ। ਇਸ ਮੌਕੇ ਤੇ ਸਿਵਲ ਸਰਜਨ ਦਫਤਰ ਵਿਖੇ ਬੂਟੇ ਵੀ ਲਗਾਏ ਗਏ । ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾ, ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ, ਜਿਲਾ ਟੀਕਾਕਰਣ ਅਫਸਰ ਡਾ.ਰਣਦੀਪ ਸਿੰਘ, ਸੁਪਰੀਟੈਂਡੈਂਟ ਰਾਮ ਅਵਤਾਰ,ਰਵਿੰਦਰ ਜੱਸਲ, ਜੋਤੀ ਆਨੰਦ ਤੇ ਹੋਰ ਹਾਜਰ

Previous articleਹੜ੍ਹ ਰੋਕੂ ਪ੍ਰਬੰਧਾਂ ਵੱਲ ਵੱਡੀ ਪੁਲਾਂਘ- ਬਿਆਸ ਦਰਿਆ ਦੀ ਮਾਰ ਤੋਂ ਬਚਾਉਣ ਲਈ 1.36 ਕਰੋੜ ਨਾਲ ਲੱਗੇ 7 ਸਟੱਡ ਆਗਾਮੀ ਸੀਜ਼ਨ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਹੋਣਗੇ ਸਹਾਈ-13000 ਏਕੜ ਉਪਜਾਊ ਜ਼ਮੀਨ ’ਤੇ ਫਸਲਾਂ ਦਾ ਹੋਵੇਗਾ ਬਚਾਅ ਡਿਪਟੀ ਕਮਿਸ਼ਨਰ ਵਲੋਂ ਭੁਲੱਥ ਤੇ ਸੁਲਤਾਨਪੁਰ ਲੋਧੀ ਵਿਖੇ ਕੰਮ ਦਾ ਜਾਇਜ਼ਾ
Next articleਤ੍ਰਿਪਤ ਬਾਜਵਾ ਨੇ ਗੁਰੂ ਨਾਨਕ ਨਗਰ ਇਲਾਕੇ ਦੀਆਂ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਾਅਦਾ ਨਿਭਾਇਆ – ਤ੍ਰਿਪਤ ਬਾਜਵਾ

LEAVE A REPLY

Please enter your comment!
Please enter your name here