spot_img
Homeਮਾਝਾਗੁਰਦਾਸਪੁਰਸੀਨੀਅਰ ਸਿਟੀਜਨ ਫੋਰਮ ਦੀ ਅਹਿਮ ਮੀਟਿੰਗ ਹੋਈ * *ਨਵੀਂ ਟੀਮ ਦਾ...

ਸੀਨੀਅਰ ਸਿਟੀਜਨ ਫੋਰਮ ਦੀ ਅਹਿਮ ਮੀਟਿੰਗ ਹੋਈ * *ਨਵੀਂ ਟੀਮ ਦਾ ਗਠਨ ਕੀਤਾ

ਬਟਾਲਾ 04 ਫ਼ਰਵਰੀ ( ਸਲਾਮ ਤਾਰੀ  )

ਅੱਜ ਸੀਨੀਅਰ ਸਿਟੀਜਨ ਫੋਰਮ ਰਜਿ: ਦੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਬਕਾ ਪ੍ਰਧਾਨ ਸਵਰਗਵਾਸੀ ਪ੍ਰਿੰਸੀਪਲ ਹਰਬੰਸ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਨਵੀਂ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਵ ਨਿਯੁਕਤ ਪ੍ਰਧਾਨ ਪ੍ਰਿੰਸੀਪਲ ਲਛਮਣ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨੀ ਸੀਨੀਅਰ ਸਿਟੀਜਨ ਫੋਰਮ ਦੇ ਪ੍ਰਧਾਨ ਪ੍ਰਿੰਸੀਪਲ ਹਰਬੰਸ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਹੁਣ ਨਵੀਂ ਟੀਮ ਦਾ ਗਠਨ ਕਰਨ ਲਈ ਸਮੂਹ ਮੈਂਬਰਾਂ ਦੀ ਜ਼ਰੂਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਹਿਲਾਂ ਸਵਰਗਵਾਸੀ ਪ੍ਰਿੰਸੀਪਲ ਹਰਬੰਸ ਸਿੰਘ ਦੇ ਅਕਾਲ ਚਲਾਣੇ ਤੇ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ। ਇਸ ਉਪਰੰਤ ਸੀਨੀਅਰ ਸਿਟੀਜਨ ਦੀਆਂ ਗਤੀਵਿਧੀਆਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਟੀਮ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰਿੰਸੀਪਲ ਲਛਮਣ ਸਿੰਘ ਨੂੰ ਪ੍ਰਧਾਨ , ਉੱਪ ਪ੍ਰਧਾਨ ਸਰਦੂਲ ਸਿੰਘ ਸੋਢੀ , ਜਨਰਲ ਸਕੱਤਰ ਗੁਰਦਰਸ਼ਨ ਸਿੰਘ ਧਾਮੀ , ਸਕੱਤਰ ਪ੍ਰਿੰਸੀਪਲ ਨਾਨਕ ਸਿੰਘ , ਹੈਡਮਾਸਟਰ ਪ੍ਰਿਤਪਾਲ ਸਿੰਘ ਨੂੰ ਜੁਆਇਟ ਸਕੱਤਰ , ਖ਼ਜ਼ਾਨਚੀ ਪ੍ਰਿੰਸੀਪਲ ਨਵਤੇਜਪਾਲ ਸਿੰਘ ਪਨੇਸਰ ਨੂੰ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰਾਂ ਹੁਣ ਵੀ ਸੀਨੀਅਰ ਸਿਟੀਜਨ ਫੋਰਮ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਜਾਰੀ ਰੱਖੇਗੀ। ਇਸ ਮੌਕੇ ਡਾ. ਗੁਰਿੰਦਰ ਸਿੰਘ ਰੰਧਾਵਾ , ਡਾ. ਸੱਤਪਾਲ ਸਿੰਘ , ਸਵਿੰਦਰ ਸਿੰਘ ਸੰਧੂ , ਗੁਰਪ੍ਰੀਤ ਸਿੰਘ ਪਰਮਾਰ , ਪ੍ਰਿੰਸੀਪਲ ਮੋਹਨ ਸਿੰਘ ਸੋਹੀ , ਸੁਲੱਖਣ ਸਿੰਘ , ਹੈੱਡਮਾਸਟਰ ਦਰਸ਼ਨ ਲਾਲ, ਸਵਰਨ ਸਿੰਘ ਸਰੂਪਵਾਲੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments