spot_img
Homeਮਾਝਾਗੁਰਦਾਸਪੁਰਪੈਥਰ ਡਵੀਜ਼ਨ ਦੇ ਪੈਥਰ ਗਰਨਰ ਕਾਰਗਿਲ ਵਰਈਅਜ ਭਾਰਤੀ ਫੌਜ ਦੀ ਟੁੱਕੜੀ ਨੇ...

ਪੈਥਰ ਡਵੀਜ਼ਨ ਦੇ ਪੈਥਰ ਗਰਨਰ ਕਾਰਗਿਲ ਵਰਈਅਜ ਭਾਰਤੀ ਫੌਜ ਦੀ ਟੁੱਕੜੀ ਨੇ ਸੰਪਰਕ ਕੈਂਪ ਲਗਾਇਆ। ਇਲਾਕੇ ਦੇ ਸਾਬਕਾਂ ਫੌਜੀਆਂ ਨੇ ਕੈਪਟਨ ਧਰਮਿੰਦਰ ਸਿੰਘ ਅਤੇ ਜਗਤਾਰ ਸਿੰਘ ਖ਼ਾਲਸਾ ਦੇ ਇਸ ਯਤਨ ਦੀ ਕੀਤੀ ਸ਼ਲਾਘਾ।

ਸ੍ਰੀ ਹਰਗੋਬਿੰਦਪੁਰ 4 ਫ਼ਰਵਰੀ (ਪ.ਪ)ਪੈਂਥਰ ਡਵੀਜ਼ਨ ਦੇ ਪੈਂਥਰ ਗਰਨਰ ਕਾਰਗਿਲ ਵਰਈਅਜ ਭਾਰਤੀ ਫੌਜ ਦੀ ਟੁੱਕੜੀ ਨੇ ਕਰਨਲ ਆਰ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਵਿਚ ਇਕ ਰੋਜ਼ਾ ਸੰਪਰਕ ਕੈਂਪ ਲਗਾਇਆ ਗਿਆ।ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਤੋਂ ਰੈਡ ਕਰਾਸ, ਮਾਨਵਤਾਂ ਦੀ ਸੇਵਾ ਅਤੇ ਬੱਬਰ ਬਲੱਡ ਬੈਂਕ ਦੀਆਂ ਟੀਮਾਂ ਨੇ ਹਿੱਸਾ ਲਿਆ।ਇਸ ਮੌਕੇ ਆਏ ਹੋਏ ਮਹਿਮਾਨਾਂ ਵੱਲੋਂ ਸਕੂਲੀ ਬੱਚਿਆਂ ਨੂੰ ਨਸ਼ਿਆਂ,ਖੇਡਾਂ, ਖੂਨਦਾਨ, ਫ਼ੌਜ ਦੀ ਭਰਤੀ ਵਾਸਤੇ ਪ੍ਰੇਰਿਆ ਗਿਆ।ਇਸ ਮੌਕੇ ਫੌਜੀ ਦੇ ਮੇਜਰ ਸੋਭਿਤ ਰੰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਟਰਨਜ ਵੈਲਫੇਅਰ ਔਰਗੇਨਾਇਜ਼ੇਸ਼ਨ ਗੁਰਦਾਸਪੁਰ ਦਾ ਇਹ ਉਪਰਾਲਾ ਬਹੁਤ ਵੱਡਾ ਉਪਰਾਲਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਕੈਂਪ ਹਰ ਮਹੀਨੇ ਲੱਗਣੇ ਚਾਹੀਦੇ ਹਨ ਇਨ੍ਹਾਂ ਕੈਂਪਾਂ ਨਾਲ ਆਮ ਲੋਕਾਂ ਨੂੰ ਅਤੇ ਬੱਚਿਆਂ ਨੂੰ ਬਹੁਤ ਫਾਇਦਾ ਮਿਲੇਗਾ। ਉਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਫੌਜ ਵਿੱਚ ਭਰਤੀ ਵਾਸਤੇ ਨੁਕਤੇ ਵੀ ਦੱਸੇ ਗਏ।ਇਸ ਮੌਕੇ ਵੈਟਰਨਜ ਵੈਲਫੇਅਰ ਔਰਗੇਨਾਇਜ਼ੇਸ਼ਨ ਗੁਰਦਾਸਪੁਰ ਦੇ ਪ੍ਰਧਾਨ ਧਰਮਿੰਦਰ ਸਿੰਘ ਰਿਆੜ ਵੱਲੋਂ ਫੌਜ ਦੇ ਮੇਜਰ ਸੋਸਭਿਤ ਰੰਜਨ ਅਤੇ ਉਹਨਾਂ ਦੇ ਸਾਥਿਆਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਰੇਡ ਕ੍ਰਾਸ ਅਤੇ ਮਾਨਵਤਾਂ ਦੀ ਸੇਵਾ,ਬੱਬਰ ਬਲੱਡ ਬੈਂਕ,ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਫੌਜ ਟੁੱਕੜੀ ਵੱਲੋਂ ਸਾਬਕਾ ਫ਼ੌਜੀਆ ਲਈ ਗਰੋਸਰੀ ਦੀ ਵੰਡ ਕੀਤੀ।ਇਸ ਮੌਕੇ ਮੇਜਰ ਸੋਭਿਤ ਰੰਜਨ,ਰਜਿੰਦਰ ਸਿੰਘ ਨਾਇਬ ਸੂਬੇਦਾਰ, ਪੱਪੂ ਸਿੰਘ ਸੂਬੇਦਾਰ,ਸੂਬੇਦਾਰ ਦੂਬੇ ਜੀ,ਰਿੰਕੂ ਬੱਬਰ ਬਲੱਡ ਬੈਂਕ,ਹਰਗੁਨ ਲੈਬ ਗੁਰਦਾਸਪੁਰ,ਰੇਡ ਕ੍ਰਾਸ ਰਮੇਸ਼ ਮਹਾਜਨ ਟੀਮ,ਡਾ ਐਸ ਪੀ ਸਿੰਘ ਮਨੁੱਖਤਾ ਦੀ ਸੇਵਾ, ਭੂਸ਼ਨ ਇਨਲਿਸਟਮੈਂਟ,ਕੈਪਟਨ ਧਰਮਿੰਦਰ ਸਿੰਘ,ਸੂਬੇਦਾਰ ਹਰਦੀਪ ਸਿੰਘ,ਜਗਤਾਰ ਸਿੰਘ ਖ਼ਾਲਸਾ,ਰਣਧੀਰ ਸਿੰਘ ਸੂਬੇਦਾਰ,ਤੇਜਿੰਦਰ ਸਿੰਘ ਮੇਤਲਾ,ਪਲਵਿੰਦਰ ਸਿੰਘ, ਸੂਬੇਦਾਰ ਰਛਪਾਲ ਸਿੰਘ,ਨਾਇਬ ਸੂਬੇਦਾਰ ਰਜਿੰਦਰ ਸਿੰਘ, ਸੂਬੇਦਾਰ ਹਰਭਜਨ ਸਿੰਘ,ਮਾਸਟਰ ਸਤਨਾਮ ਸਿੰਘ,ਮਾਸਟਰ ਵਿਸਾਖਾ ਸਿੰਘ,ਮਾਸਟਰ ਗੁਰਕਮਲਦੀਪ ਸਿੰਘ,ਮਾਸਟਰ ਮਨਪ੍ਰੀਤ ਸਿੰਘ,ਅਮਨ ਖੋਖਰ,ਅਮਰਜੀਤ ਸਿੰਘ, ਰਮੇਸ਼ ਕੁਮਾਰ,ਸੁਰਜੀਤ ਸਿੰਘ ਸਕਿਓਰਟੀ, ਰਿਤਿਕਾ ਮਹਾਜਨ, ਸੰਦੀਪ ਕੌਰ,ਰੁਪਿੰਦਰਜੀਤ ਕੌਰ,ਸਵਾਨੀ ਮੈਡਮ ਤੋਂ ਇਲਾਵਾ ਹੋਰ ਵੀ ਇਲਾਕੇ ਦੇ ਪੱਤਵੰਤੇ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments