spot_img
HomeEnglishਸਿੱਖ ਨੈਸ਼ਨਲ ਕਾਲਜੀਏਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਕਾਦੀਆਂ 4 ਫਰਵਰੀ (ਸਲਾਮ ਤਾਰੀ  )
ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜੀੇਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆ ਵਲੋ ਹਰ ਸਾਲ ਦੀ ਤਰਾਂ ਇਸ ਵਾਰ ਆਪਣਾ ਸਾਲਾਨਾ ਇਨਾਮ ਵੰਡ ਸਮਾਗਮ ਤੇ ਸੱਭਿਆਚਾਰਕ ਪ੍ਰੋਗਰਾਮ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਕੂਲ ਆਡੀਟੋਰੀਅਮ ਅੰਦਰ ਪੂਰੇ ਉਤਸ਼ਾਹ ਨਾਲ ਕਰਵਾਇਆ ਇਸ ਸਾਲਾਨਾ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਨੈਸ਼ਨਲ ਅਵਾਰਡੀ ਸਰਪੰਚ ਸਰਦਾਰ ਪੰਥਦੀਪ ਸਿੰਘ ਛੀਨਾ ਪਿੰਡ ਰੇਲ ਵਾਲਾ ਛੀਨਾ ਸ਼ਾਮਿਲ ਹੋਏ ਜਦ ਕਿ ਉਹਨਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸਕੱਤਰ ਸਥਾਨਕ ਪ੍ਰਬੰਧਕ ਕਮੇਟੀ ਸਕੂਲ ਡਾਕਟਰ ਬਲਚਰਣਜੀਤ ਸਿੰਘ ਭਾਟੀਆ ਨੇ ਸ਼ਿਰਕਤ ਕੀਤੀ ਮਹਿਮਾਨ ਸ਼ਖਸ਼ੀਅਤਾਂ ਦਾ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਸਕੂਲ ਇੰਚਾਰਜ| ਰਵਿੰਦਰ ਸਿੰਘ ਸਮੇਤ ਸਟਾਫ਼ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ|

ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਸਕੂਲ ਵਿਦਿਆਰਥੀ

ਮੰਚ ਸਕੱਤਰ ਲੈਕਚਰਾਰ ਸਿਮਰਨਜੀਤ ਕੌਰ ਵੱਲੋਂ ਮੁੱਖ ਮਹਿਮਾਨ ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਛੀਨਾ ਨਾਲ ਜਾਣ-ਪਛਾਣ ਕਰਵਾਈ ਗਈ ਸਮਾਗਮ ਦੀ ਸ਼ੁਰੂਆਤ ਸਕੂਲ ਵਿਦਿਆਰਥੀ ਜੁਝਾਰ ਸਿੰਘ ਗੁਰਵਿਸ਼ਵਾਸ ਸਿੰਘ ਤੇ ਅਨਹਦ ਨਾਦ ਸਿੰਘ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸਕੂਲ ਦੀਆਂ ਵਿਦਿਅਕ ,ਧਾਰਮਿਕ ,ਖੇਡਾਂ ਤੇ ਸੱਭਿਆਚਾਰਕ ਮੁਕਾਬਲਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਸਕੂਲ ਵੱਲੋਂ ਪਿਛਲੇ 19 -20 ਸਾਲ ਦੇ ਸਮੇ ਚ ਇਲਾਕੇ ਚ ਪੜ੍ਹਾਈ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।


ਹੋਰ ਪੜ੍ਹੋ: ਮਸਰੂਰ ਕ੍ਰਿਕਟ ਟੂਰਨਾਮੈਂਟ ਅਹਿਮਦੀਆ ਮੈਦਾਨ ਵਿੱਖੇ ਸ਼ੁਰੂ


ਮੁੱਖ ਮਹਿਮਾਨ ਪੰਥ ਦੀਪ ਸਿੰਘ ਛੀਨਾ ਨੇ ਕਿਹਾ ਕਿ ਵਿਦਿਆਰਥੀ ਵਰਗ ਨਿਸ਼ਚਾ ਰਖ ਕਿ ਜੇਕਰ ਮਿਹਨਤ ਤੇ ਲਗਨ ਨਾਲ ਅਾਪਣੀ ਪੜ੍ਹਾਈ ਕਰਨ ਤਾਂ ਜੀਵਨ ਚ ਚੰਗਾ ਮੁਕਾਮ ਹਾਸਲ ਕਰ ਸਕਦੇ ਹਨ| ਉਨ੍ਹਾਂ ਹੋਰ ਕਿਹਾ ਕਿ ਬਤੌਰ ਸਰਪੰਚ ਉਹਨਾਂ ਆਪਣੇ ਪਿੰਡ ਤੇ ਸਮਾਜ ਦੇ ਲੋੜਵੰਦਾਂ ਦੀ ਸੇਵਾ ਕਰਦੀਆਂ ਕਰੀਬ 36 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਪ੍ਰਾਪਤ ਕਰਕੇ ਪਿੰਡ ਦੇ ਵਿਕਾਸ ਲਈ ਖਰਚਕੀਤੀ ਹੈ । ਵਿਦੇਸ਼ ਜਾਣ ਦੀ ਬਜਾਏ ਵਿਦਿਆਰਥੀ ਵਰਗ ਇਥੇ ਕਾਮਯਾਬ ਹੋ ਕੇ ਸਮਾਜ ਤੇ ਦੇਸ਼ ਦੀ ਸੇਵਾ ਕਰਨ ।

ਸਕੱਤਰ ਡਾਕਟਰ ਚਰਨਜੀਤ ਸਿੰਘ ਭਾਟੀਆ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਭੇਟ ਕਰਦਿਆਂ ਸਰਪੰਚ ਪੰਥਦੀਪ ਸਿੰਘ ਤੋਂ ਪ੍ਰੇਰਣਾ ਲੈ ਕੇ ਜੀਵਨ ਵਿਚ ਸਮਾਜ ਸੇਵਾ ਤੇ ਸਮਾਜਕ ਕੁਰੀਤੀਆਂ ਖਤਮ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ । ਨਸ਼ੇ ਅਤੇ ਭਰੂਣ ਹੱਤਿਆ ਖਤਮ ਕਰਨ ਲਈ ਪ੍ਰੇਰਨਾ ਦਿੱਤੀ ਵਿਦਿਆਰਥੀਆਂ ਨੂੰ ਅਕਾਦਮਿਕ ,ਖੇਡਾ, ਧਾਰਮਿਕ ਤੇ ਹੋਰ ਪ੍ਰਾਪਤੀਆਂ ਲਈ ਇਨਾਮਾ ਦੀ ਵੰਡ ਕੀਤੀ ਗਈ ।

ਸਕੂਲ ਦੀਆਂ ਵਿਦਿਆਰਥਣਾਂ ਰਵਨੀਤ ਕੋਰ ,ਜਸ਼ਨਦੀਪ ਕੌਰ, ਮਨਪ੍ਰੀਤ ਕੌਰ ,ਤਮਨਪ੍ਰੀਤ ਕੌਰ ਗੁਰਪ੍ਰੀਤ ਕੌਰ ਸ਼ਿਵਾਲੀ ਦਿਕਸ਼ਾ ,ਤਰਨਪ੍ਰੀਤ ਕੌਰ ਨੇ ਲੋਕ ਗੀਤ ਗਿੱਧਾ ਆਦਿ ਵੰਨਗੀਆਂ ਪੇਸ਼ ਕਰਕੇ ਸਮਾਗਮ ਚ ਸੱਭਿਆਚਾਰਕ ਰੰਗ ਬੰਨ੍ਹਿਆ । ਆਏ ਮਹਿਮਾਨਾ ਨੂੰ ਯਾਦਗਾਰੀ ਚਿੰਨ ਤੇ ਦੁਸ਼ਾਲੇ ਭੇਟ ਕਰਕੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ ਸਟੇਜ ਸਕੱਤਰਲ ਲੈਕ ਸਿਮਰਨ ਜੀਤ ਕੌਰ ਇੰਚਾਰਜ ਲੈਕ ਰਵਿੰਦਰ ਸਿੰਘ ਬਲਵੀਰ ਕੋਰ ਦਲਜੀਤ ਕੌਰ|

ਨੀਰੂ ਬਾਲਾ ਤਰਨਬੀਰ ਕੌਰ ਅਨਾਮਿਕਾ ਪ੍ਰੋਫੈਸਰ ਅਮਤੁਲ ਮਤੀਨ ਰਮਨਜੀਤ ਕੌਰ ਮਿਤਾਲੀ| ਤੋਂ ਇਲਾਵਾ ਹੋਰਨਾਂ| ਹਰਜਿੰਦਰ ਸਿੰਘ| ਸ਼ਖ਼ਸ਼ੀਅਤਾਂ ਵਿਚ| ਮੈਂਬਰ ਗੁਰਵਿੰਦਰਪਾਲ ਸਿੰਘ ਸਾਬੀ ਸਕੂਲ ਕਮੇਟੀ ਬਲਦੇਵ ਸਿੰਘ|

ਮੀਤ ਪ੍ਰਧਾਨ ਨਗਰ ਕੌਂਸਲ ਚੋਧਰੀ ਅਬਦੁਲ ਵਾਸੇ ਸੱਯਦ ਜੁਬੈਰ ਅਹਿਮਦ ਜਸਬੀਰ ਸਿੰਘ ਵਿਜੈ ਕੁਮਾਰ, ਰਾਕੇਸ਼ ਕੁਮਾਰ ਸਮੇਤ ਇਲਾਕੇ ਦੇ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ ।


ਸਾਡੇ ਲਈ ਲਿਖੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments